ਗਾਣੇ ਹਿੱਟ ਹੋਣ 'ਤੇ ਨਹੀਂ ਜਿੰਮ ਜੌਆਇਨ ਕੀਤਾ, 12 ਸਾਲ ਹੋਗੇ ਲੋਹੇ ਨਾਲ ਲੋਹਾ ਹੁੰਦੇ ਨੂੰ- ਪਰਮੀਸ਼ ਵਰਮਾ

written by Aaseen Khan | May 16, 2019

ਗਾਣੇ ਹਿੱਟ ਹੋਣ 'ਤੇ ਨਹੀਂ ਜਿੰਮ ਜੌਆਇਨ ਕੀਤਾ, 12 ਸਾਲ ਹੋਗੇ ਲੋਹੇ ਨਾਲ ਲੋਹਾ ਹੁੰਦੇ ਨੂੰ- ਪਰਮੀਸ਼ ਵਰਮਾ : ਸ਼ੋਸ਼ਲ ਮੀਡੀਆ 'ਤੇ ਅਕਸਰ ਸਾਡੇ ਸਿਤਾਰੇ ਆਪਣੇ ਪੁਰਾਣੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਗਾਇਕ, ਅਦਾਕਾਰ, ਤੇ ਨਿਰਦੇਸ਼ਕ ਪਰਮੀਸ਼ ਵਰਮਾ ਨੇ ਆਪਣੀ 12 ਸਾਲ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਪਰਮੀਸ਼ ਵਰਮਾ ਕਾਫੀ ਸਟਾਈਲਿਸ਼ 'ਤੇ ਫਿੱਟ ਨਜ਼ਰ ਆ ਰਹੇ ਹਨ। ਪਰਮੀਸ਼ ਵਰਮਾ ਨੇ ਇਸ ਤਸਵੀਰ ਦੀ ਕੈਪਸ਼ਨ ਵੀ ਕਾਫੀ ਰੋਚਕ ਲਿਖੀ ਹੈ ਉਹਨਾਂ ਦਾ ਕਹਿਣਾ ਹੈ 'ਗਾਣੇ ਹਿੱਟ ਹੋਏ 'ਤੇ ਨੀ ਜਿੰਮ ਜੌਆਇਨ ਕੀਤਾ, 12 ਸਾਲ ਹੋਗੇ ਲੋਹੇ ਨਾਲ ਲੋਹਾ ਹੁੰਦੇ ਨੂੰ'!

 
View this post on Instagram
 

Gane hit hoye te ni Gym join keeta, 12 Saal Hoge Lohe naal Loha Hunde...! #OldDays #ManlyBeach #Australia

A post shared by Parmish Verma (@parmishverma) on

ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਤਸਵੀਰ ਉਹਨਾਂ ਦੇ ਸੰਘਰਸ਼ ਦੇ ਦਿਨਾਂ ਹੈ ਜਦੋਂ ਉਹ ਆਸਟਰੇਲੀਆ ਵਿਖੇ ਪੜ੍ਹਾਈ ਕਰ ਰਹੇ ਸਨ। ਪਰਮੀਸ਼ ਵਰਮਾ ਨੇ ਪੰਜਾਬੀ ਗੀਤਾਂ ਦੀ ਵੀਡੀਓਜ਼ ਦੇ ਨਿਰਦੇਸ਼ਨ ਅਤੇ ਮਾਡਲਿੰਗ ਤੋਂ ਸ਼ੁਰੂਆਤ ਕਰ ਅੱਜ ਕਾਮਯਾਬੀ ਦੇ ਸ਼ਿਖਰਾਂ 'ਤੇ ਪਹੁੰਚ ਚੁੱਕੇ ਹਨ। ਇਸ ਮੁਕਾਮ 'ਤੇ ਪਹੁੰਚ ਕੇ ਵੀ ਪਰਮੀਸ਼ ਵਰਮਾ ਸਿਹਤ ਵੱਲ ਪੂਰਾ ਧਿਆਨ ਦਿੰਦੇ ਹਨ। ਹੋਰ ਵੇਖੋ : ਭਵਿੱਖ 'ਚ ਅੰਬਰ ਵਰਗੀਆਂ ਪੰਜ ਧੀਆਂ ਬਖਸ਼ੇ ਮੈਨੂੰ ਪਰਮਾਤਮਾ - ਪਰਮੀਸ਼ ਵਰਮਾ, ਦੇਖੋ ਵੀਡੀਓ
 
View this post on Instagram
 

Binder Oye, Pahunch Gia ? Buss Tere Magar Magar..... acha hold kari halka jeha 5%

A post shared by Parmish Verma (@parmishverma) on

10 ਮਈ ਨੂੰ ਵਾਮੀਕਾ ਗੱਬੀ ਨਾਲ ਰਿਲੀਜ਼ ਹੋਈ ਪਰਮੀਸ਼ ਵਰਮਾ ਦੀ ਫ਼ਿਲਮ 'ਦਿਲ ਦੀਆਂ ਗੱਲਾਂ' ਨੂੰ ਬਾਕਸ ਆਫ਼ਿਸ ਤੋਂ ਚੰਗਾ ਰਿਸਪਾਂਸ ਮਿਲਿਆ ਹੈ। ਆਉਣੇ ਵਾਲੇ ਦਿਨਾਂ 'ਚ ਪਰਮੀਸ਼ ਵਰਮਾ ਸਿੰਘਮ ਫ਼ਿਲਮ ਦੇ ਪੰਜਾਬੀ ਵਰਜ਼ਨ 'ਚ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

0 Comments
0

You may also like