ਪਰਮੀਸ਼ ਵਰਮਾ ਨੇ ‘ਤਬਾਹ’ ਫ਼ਿਲਮ ਨੂੰ ਲੈ ਕੇ ਆਪਣਾ ਤਜ਼ਰਬਾ ਕੀਤਾ ਸਾਂਝਾ

written by Shaminder | May 13, 2022

ਪਰਮੀਸ਼ ਵਰਮਾ (Parmish Verma) ਫ਼ਿਲਮ ‘ਤਬਾਹ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਨੂੰ ਬਨਾਉਣ ਦੇ ਪਰਮੀਸ਼ ਵਰਮਾ ਨੇ ਖੁਦ ‘ਤੇ ਕਾਫੀ ਮਿਹਨਤ ਕੀਤੀ ਹੈ । ਹਾਲਾਂਕਿ ਆਪਣੇ ਆਪ ਨੂੰ ਇਸ ਕਿਰਦਾਰ ਦੇ ਲਈ ਢਾਲਣ ਦੇ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ । ਇਸ ਸਫ਼ਰ ਦੇ ਦੌਰਾਨ ਉਨ੍ਹਾਂ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ।

Parmish Verma

ਹੋਰ ਪੜ੍ਹੋ : ਕੀ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਹੋਵੇਗੀ ਪਰਮੀਸ਼ ਵਰਮਾ ਸਟਾਰਰ ਫ਼ਿਮਲ ਮੈਂ ਤੇ ਬਾਪੂ

ਇਸ ਬਾਰੇ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣਾ ਐਕਸਪੀਰੀਅੰਸ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ । ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਫ਼ਿਲਮ ਤਬਾਹ ਦੀ ਯਾਤਰਾ ਭਾਵੇਂ ਚੁਣੌਤੀਪੂਰਨ ਸੀ ਪਰ ਸੰਪੂਰਨ ਰਹੀ ਹੈ ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੇ ਬਾਪੂ ਜੀ ਦੇ ਨਾਲ ਸਾਂਝਾ ਕੀਤਾ ਖ਼ਾਸ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਸਰੀਰਕ ਅਤੇ ਸਿਰਜਣਾਤਮਕ ਤੌਰ ‘ਤੇ ਅਣਥੱਕ ਮਿਹਨਤ ਕੀਤੀ ਹੈ । ਸਰੀਰਕ ਪਰਿਵਰਤਨ ਇਸ ਦਾ ਇੱਕ ਛੋਟਾ ਜਿਹਾ ਹਿੱਸਾ ਸੀ ਪਰ ਹਰ ਵੇਰਵੇ ‘ਤੇ ਧਿਆਨ ਦਿੱਤਾ ਗਿਆ । ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ‘ਤਬਾਹ’ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਹਾਂ ਅਤੇ ਮੈਨੂੰ ਯਕੀਨ ਹੈ ਕਿ ਮੇਰੇ ਦਿਲ ਦਾ ਇਹ ਟੁਕੜਾ ਤੁਹਾਡੇ ਦਿਲ ‘ਚ ਇੱਕ ਰਸਤਾ ਜ਼ਰੂਰ ਲੱਭ ਲਵੇਗਾ’।

tabaah movie parmish verma and kanwaljit singh latest pics

ਪਰਮੀਸ਼ ਵਰਮਾ ਨੇ ਇਸ ਕੈਪਸ਼ਨ ਦੇ ਨਾਲ ਆਪਣਾ ਇਕ ਕਲਾਜ ਵੀ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਦੀ ਹੁਣ ਦੀ ਅਤੇ ਇੱਕ ਪਹਿਲਾਂ ਦੀ ਤਸਵੀਰ ਹੈ । ਜਿਸ ‘ਚ ਉਨ੍ਹਾਂ ਦਾ ਪੂਰਾ ਲੁੱਕ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਪਰਮੀਸ਼ ਵਰਮਾ ਦੀ ਫ਼ਿਲਮ ‘ਮੈਂ ਤੇ ਬਾਪੂ’ ਵੀ ਰਿਲੀਜ਼ ਹੋਈ ਹੈ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

You may also like