ਪਰਮੀਸ਼ ਵਰਮਾ ਨੇ ਆਪਣੀ ਗਰਲ ਫ੍ਰੈਂਡ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | September 06, 2021

ਗਾਇਕ ਅਤੇ ਅਦਕਾਰ ਪਰਮੀਸ਼ ਵਰਮਾ (Parmish Verma ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਗਰਲ ਫ੍ਰੈਂਡ ਗੀਤ ਗਰੇਵਾਲ (Geet Grewal )ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜੋ ਕਿ ਉਸ ਦੇ ਚੋਣ ਪ੍ਰਚਾਰ ਦੇ ਦੌਰਾਨ ਦੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਪਰਮੀਸ਼ ਵਰਮਾ  ਨੇ ਲਿਖਿਆ ਕਿ ‘ਮੈਨੂੰ ਤੁਹਾਡੇ ‘ਤੇ ਮਾਣ ਹੈ ।

parmish verma fiance Geet Grewal happy birthday-min Image From Instagram

ਹੋਰ ਪੜ੍ਹੋ : ਰਾਨੂੰ ਮੰਡਲ ਦੇ ਜੀਵਨ ’ਤੇ ਬਣਨ ਜਾ ਰਹੀ ਹੈ ਫ਼ਿਲਮ, ਲਤਾ ਮੰਗੇਸ਼ਕਰ ਦਾ ਗਾਣਾ ਗਾ ਕੇ ਹੋਈ ਸੀ ਮਸ਼ਹੂਰ

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਗੀਤ ਦੇ ਜੀਈਈਟੀ ਸਮਾਰੋਹ ‘ਚ ਸ਼ਿਰਕਤ ਕੀਤੀ’। ਦੱਸ ਦਈਏ ਕਿ ਪਰਮੀਸ਼ ਵਰਮਾ ਦੀ ਗਰਲ ਫ੍ਰੈਂਡ ਕੈਨੇਡਾ ‘ਚ ਚੋਣ ਲੜ ਰਹੀ ਹੈ । ਪਰਮੀਸ਼ ਵਰਮਾ ਨੇ ਬੀਤੇ ਦਿਨੀਂ ਆਪਣੀ ਗਰਲ ਫ੍ਰੈਂਡ ਦੇ ਬਾਰੇ ਖੁਲਾਸਾ ਕੀਤਾ ਸੀ ।

Parmish verma,, -min Image From Instagram

ਉਨ੍ਹਾਂ ਨੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸ ਦਾ ਜਨਤਕ ਤੌਰ ‘ਤੇ ਖੁਲਾਸਾ ਕੀਤਾ ਸੀ ।ਜਿਸ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ ਸੀ । ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ, ਗੀਤਾਂ ਦੇ ਨਾਲ-ਨਾਲ ਉਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ ।

ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ । ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੇ ਪਰਮੀਸ਼ ਵਰਮਾ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਬੀਤੇ ਦਿਨ ਉਨ੍ਹਾਂ ਨੇ ਆਪਣੇ ਪਿਤਾ ਦੇ ਜਨਮ ਦਿਨ ‘ਤੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।

 

0 Comments
0

You may also like