ਟੋਰਾਂਟੋ ਦੇ ਇੱਕ ਕਲੱਬ ਵਿੱਚ ਗੀਤ "ਦਿਲ ਦੇ ਸ਼ੋਰੂਮ" ਤੇ ਪਰਮੀਸ਼ ਵਰਮਾ ਨੇ ਪਾਈਆਂ ਧੂਮਾਂ

Written by  Rajan Sharma   |  September 04th 2018 11:57 AM  |  Updated: September 04th 2018 11:57 AM

ਟੋਰਾਂਟੋ ਦੇ ਇੱਕ ਕਲੱਬ ਵਿੱਚ ਗੀਤ "ਦਿਲ ਦੇ ਸ਼ੋਰੂਮ" ਤੇ ਪਰਮੀਸ਼ ਵਰਮਾ ਨੇ ਪਾਈਆਂ ਧੂਮਾਂ

ਡਾਇਰੈਕਟਰ ,ਮਾਡਲ, ਗਾਇਕ ਅਤੇ ਹੋਰ ਕਈ ਖੂਬੀਆਂ ਦੇ ਮਾਲਕ ਹਨ ”ਪਰਮੀਸ਼ ਵਰਮਾ” parmish verma | ” ਪਰਮੀਸ਼ ਵਰਮਾ ” ਨੇਂ ਗਾਇਕੀ ਦੇ ਨਾਲ ਅਦਾਕਾਰੀ ਦੇ ਜਰੀਏ ਵੀ ਆਪਣੇ ਪ੍ਰਤੀ ਲੋਕਾਂ ਦੇ ਦਿਲਾਂ ਵਿੱਚ ਇਕ ਖਾਸ ਜਗਾ ਬਣਾਈ ਹੈ | ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ” ਪਰਮੀਸ਼ ਵਰਮਾ ” ਆਪਣੇ ਫੈਨਸ ਦਾ ਬਹੁਤ ਖਿਆਲ ਰੱਖਦੇ ਹਨ ਅਤੇ ਸੋਸ਼ਲ ਮੀਡਿਆ ਦੇ ਜਰੀਏ ਓਹਨਾ ਦੇ ਲਈ ਕੁੱਝ ਨਾ ਕੁੱਝ ਸਾਂਝਾ ਕਰਦੇ ਹੀ ਰਹਿੰਦੇ ਹਨ ਓਸੇ ਤਰਾਂ ਓਹਨਾ ਨੇਂ ਹਾਲ ਹੀ ਵਿੱਚ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸਨੂੰ ਕਿ ਫੈਨਸ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਵਿੱਚ ਉਹ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਕਿਸੇ ਕਲੱਬ ਵਿੱਚ ਆਪਣੀ ਲਾਈਵ ਪਰਫਾਰਮੈਂਸ ਦੇ ਰਹੇ | ਜਿਸ ਵਿੱਚ ਆਪਣੇ ਪੰਜਾਬੀ ਗੀਤ ”ਦਿਲ ਦੇ ਸ਼ੋਰੂਮ” punjabi song ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ | ਇਸ ਕਲੱਬ ‘ਚ ਸ਼ੋਅ ਦੌਰਾਨ ਲੋਕਾਂ ਦਾ ਕਾਫੀ ਇਕੱਠ ਵੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਇਹ ਜਾਹਿਰ ਹੁੰਦਾ ਹੈ ਕਿ ਇਹਨਾਂ ਦੀ ਗਾਇਕੀ ਦੇ ਦੀਵਾਨੇ ਸਿਰਫ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾ ਵਿੱਚ ਵੀ ਹਨ|

https://www.instagram.com/p/BnLi7Q8AQ3b/?taken-by=parmishverma

ਇਹਨਾਂ ਦੀ ਇਸ ਵੀਡੀਓ ਨੂੰ ਪਸੰਦ ਕਰਦਿਆਂ ਲੋਕਾਂ ਨੇਂ ਇਸ ਤੇ ਕਾਫੀ ਅੱਛੇ ਅੱਛੇ ਕਾਮੈਂਟ ਵੀ ਕੀਤੇ ਹਨ | ਇਸ ਤੋਂ ਪਹਿਲਾ ਵੀ ਇਹਨਾਂ parmish verma  ਨੇ ਆਪਣੀਆਂ ਕਾਫੀ ਸਾਰੀਆਂ ਵੀਡੀਓ ਨੂੰ ਸੋਸ਼ਲ ਮੀਡਿਆ ਦੇ ਜਰੀਏ ਆਪਣੇ ਫੈਨਸ ਨਾਲ ਸਾਂਝਾ ਕੀਤਾ ਹੈ ਜਿਵੇਂ ਕਿ ਕਿਤੇ ਇਹ ਗੰਨੇ ਦਾ ਜੂਸ ਪੀ ਰਹੇ ਹਨ ਅਤੇ ਕਿਤੇ ਆਪਣੇ ਭਰਾ ” ਸੁਖਾਂ ਵਰਮਾ ” ਨਾਲ ਚਿੜੀ ਉੱਡ ਕਾਂ ਉੱਡ ” ਖੇਡ ਰਹੇ ਹਨ | ਹਾਲ ਹੀ ਵਿੱਚ ਇਹਨਾਂ ਦਾ ਨਵਾਂ ਪੰਜਾਬੀ ਗੀਤ ਰਿਲੀਜ ਹੋਇਆ ਸੀ ਜਿਸਦਾ ਨਾਮ ਸੀ ” ਚਿੜੀ ਉੱਡ ਕਾਂ ਉੱਡ ” punjabi song | ਇਸ ਗੀਤ ਦੇ ਬੋਲ ” ਲਾਡੀ ਚਾਹਲ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਐਮ ਵੀ ਮਿਊਜ਼ਿਕ ” ਦੁਆਰਾ ਦਿੱਤਾ ਗਿਆ ਹੈ |

parmish verma


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network