ਪਰਮੀਸ਼ ਵਰਮਾ ਨੇ ਮਾਂ ਦੇ ਜਨਮ ਦਿਨ ‘ਤੇ ਪਾਈ ਭਾਵੁਕ ਪੋਸਟ, ਆਖਿਆ- ‘ਜੋ ਵੀ ਹਾਂ ਜਿੱਥੇ ਵੀ ਹਾਂ, ਸਭ ਤੇਰੇ ਕਰਕੇ ਮਾਂ’

written by Lajwinder kaur | October 05, 2020

ਪੰਜਾਬੀ ਗਾਇਕ ਪਰਮੀਸ਼ ਵਰਮਾ ਜੋ ਕਿ ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਟੈਲੇਂਟਿਡ ਸਟਾਰ ਨੇ । ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ । ਇੰਸਟਾਗ੍ਰਾਮ ਅਕਾਉਂਟ ਉੱਤੇ ਪੰਜ ਮਿਲੀਅਨ ਤੋਂ ਵੱਧ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਨੇ । parmish verma instagram photo  ਹੋਰ ਪੜ੍ਹੋ : ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ : ‘ਬੈਸਟ ਮਿਊਜ਼ਿਕ ਡਾਇਰੈਕਟਰ’ ਕੈਟਾਗਿਰੀ ਲਈ ਆਪਣੇ ਪਸੰਦੀਦਾ ਡਾਇਰੈਕਟਰ ਲਈ ਕਰੋ ਵੋਟ

ਅੱਜ ਉਨ੍ਹਾਂ ਦੀ ਮਾਂ ਦਾ ਬਰਥਡੇਅ ਹੈ । ਆਪਣੀ ਮੰਮੀ ਦੇ ਲਈ ਪਰਮੀਸ਼ ਵਰਮਾ ਨੇ ਦਿਲ ਨੂੰ ਛੂਹ ਜਾਣ ਵਾਲੀ ਪੋਸਟ ਪਾਈ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਜੋ ਵੀ ਹਾਂ ਜਿੱਥੇ ਵੀ ਹਾਂ, ਸਭ ਤੇਰੇ ਕਰਕੇ । ਹੈਪੀ ਬਰਥਡੇਅ ਮਾਂ’

parmish verma wished happy birthday his mother

ਉਨ੍ਹਾਂ ਨੇ ਅੱਗੇ ਲਿਖਿਆ ਹੈ, ‘ਮੇਰੀ ਜ਼ਿੰਦਗੀ ਦਾ ਹਰ ਸਾਹ ਤੇਰੇ ਨਾਂਅ’ ਨਾਲ ਹੀ ਉਨ੍ਹਾਂ ਨੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ । ਇਸ ਪੋਸਟ ਉੱਤੇ ਕੁਝ ਹੀ ਸਮੇਂ ‘ਚ ਲੱਖਾਂ ਦੀ ਗਿਣਤੀ ‘ਚ ਲਾਈਕਸ ਤੇ ਮਾਂ ਦੇ ਲਈ ਬਰਥਡੇਅ ਦੀਆਂ ਸ਼ੁਭਕਾਮਨਾਵਾਂ ਆ ਗਈਆਂ ਹਨ ।

parmish verma with tattoo

ਦੱਸ ਦਈਏ ਪਰਮੀਸ਼ ਵਰਮਾ ਨੇ ਆਪਣੇ ਮਾਪਿਆ ਦੇ ਨਾਂਅ ਦਾ ਟੈਟੂ ਵੀ ਗੁੰਦਵਾਇਆ ਹੋਇਆ ਹੈ ।  ਉਹਨਾਂ ਦੀ ਪਿੱਠ ਉੱਤੇ ਹੈ ‘Param-Sat’ ਨਾਂਅ ਦਾ ਟੈਟੂ ਹੈ ਜੋ ਕਿ ਉਹਨਾਂ ਦੀ ਜ਼ਿੰਦਗੀ ਦੀਆਂ ਸਭ ਅਹਿਮ ਸ਼ਖਸ਼ੀਅਤਾਂ ਉਹਨਾਂ ਦੇ ਮਾਤਾ-ਪਿਤਾ ਦੇ ਨਾਮ ਦਾ ਹੈ।

parmish verma instagram pic

ਪਰਮੀਸ਼ ਵਰਮਾ ਮੰਨਦੇ ਨੇ ਕਿ ਉਨ੍ਹਾਂ ਦੇ ਮਾਤਾ-ਪਿਤਾ ਹਰ ਵੇਲੇ ਉਹਨਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਦੇ ਮਾਤਾ-ਪਿਤਾ ਦਾ ਨਾਮ ਪਰਮਜੀਤ ਵਰਮਾ ਤੇ ਡਾ. ਸਤੀਸ਼ ਵਰਮਾ ਹੈ ।

You may also like