ਸੰਨੀ ਮਾਲਟਨ ਦੇ ਗੀਤ ‘Letter To Sidhu’ ਨੂੰ ਸੁਣ ਕੇ ਭਾਵੁਕ ਹੋਏ ਪਰਮੀਸ਼ ਵਰਮਾ ਅਤੇ ਸੋਨਮ ਬਾਜਵਾ

written by Lajwinder kaur | November 02, 2022 03:42pm

Letter To Sidhu: ਬੀਤੇ ਦਿਨੀਂ ਹੀ ਮਸ਼ਹੂਰ ਰੈਪਰ ਤੇ ਗਾਇਕ ਸੰਨੀ ਮਾਲਟਨ ਆਪਣੇ ਭਰਾ ਵਰਗੇ ਦੋਸਤ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਇੱਕ ਗੀਤ ਲੈ ਕੇ ਆਏ ਸਨ। ਇਸ ਗੀਤ ਰਾਹੀਂ ਸੰਨੀ ਮਾਲਟਨ ਨੇ ਆਪਣੇ ਜਜ਼ਬਾਤਾਂ ਨੂੰ ਗੀਤ ਦੇ ਰੂਪ ਵਿੱਚ ਬਿਆਨ ਕੀਤਾ ਹੈ। ਲੈਟਰ ਟੂ ਸਿੱਧੂ ਭਾਵੁਕ ਕਰ ਦੇਣ ਵਾਲਾ ਗੀਤ ਹੈ।

ਸੰਨੀ ਮਾਲਟਨ ਹਾਲੇ ਤੱਕ ਵੀ ਇਸ ਸਦਮੇ ਵਿੱਚੋਂ ਬਾਹਰ ਨਹੀਂ ਆ ਸਕੇ ਹਨ। ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਨਾਲ ਆਪਣੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਦਾ ਖਾਸ ਸਮਾਂ ਬਿਤਾਇਆ ਹੈ ਹੈ। ਇਹ ਗੀਤ ਹਰ ਇੱਕ ਨੂੰ ਭਾਵੁਕ ਕਰ ਰਿਹਾ ਹੈ। ਉੱਧਰ ਪੰਜਾਬੀ ਇੰਡਸਟਰੀ ਦੇ ਕਲਾਕਾਰ ਸਿੱਧੂ ‘ਤੇ ਗਾਏ ਸੰਨੀ ਮਾਲਟਨ ਦੇ ਇਸ ਗੀਤ ਨੂੰ ਸੁਣ ਭਾਵੁਕ ਹੋ ਰਹੇ ਹਨ।

Sunny Malton song Letter to Sidhu image source: instagram

ਹੋਰ ਪੜ੍ਹੋ : ਚਾਰੂ ਅਤੇ ਰਾਜੀਵ ਦੀ ਧੀ ਹੋਈ ਇੱਕ ਸਾਲ ਦੀ, ਭੂਆ ਸੁਸ਼ਮਿਤਾ ਸੇਨ ਨੇ ਵੀ ਪੋਸਟ ਪਾ ਕੇ ਭਤੀਜੀ ਨੂੰ ਦਿੱਤੀ ਜਨਮਦਿਨ ਦੀ ਵਧਾਈ

ਗਾਇਕ/ਐਕਟਰ ਪਰਮੀਸ਼ ਵਰਮਾ ਸੰਨੀ ਮਾਲਟਨ ਦੇ ਗਾਣੇ ਨੂੰ ਸੁਣ ਕੇ ਭਾਵੁਕ ਹੋ ਗਏ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਉੱਤੇ ਗੀਤ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ। ਇਸ ਦੇ ਨਾਲ ਹੀ ਗਾਇਕ ਨੇ ਇੱਕ ਲੰਬਾ ਨੋਟ ਵੀ ਲਿਖਿਆ। ਪਰਮੀਸ਼ ਨੇ ਲਿਖਿਆ, "ਕਈ ਵਾਰ ਸਾਡਾ ਦਿਲ ਦੁਖਦਾ ਹੈ..ਸਾਨੂੰ ਇਹ ਦੱਸਣ ਲਈ ਬਹੁਤ ਸ਼ੁਕਰੀਆ ਕਿ ਇੰਡਸਟਰੀ ‘ਚ ਹਾਲੇ ਵੀ ਸੱਚੇ ਲੋਕ ਹਨ...ਸਿੱਧੂ ਮੂਸੇਵਾਲਾ ਦੀ ਜਗ੍ਹਾ ਇਸ ਦੁਨੀਆ ‘ਚ ਕੋਈ ਨਹੀਂ ਲੈ ਸਕਦਾ...ਇਸ ਦੁੱਖ ਦੀ ਘੜੀ ‘ਚ ਅਸੀਂ ਸਭ ਤੁਹਾਡੇ ਨਾਲ ਹਾਂ...ਭਾਵੇਂ ਅਸੀਂ ਹਰ ਰੋਜ਼ ਹੱਸਦੇ ਹਾਂ, ਖੁਸ਼ ਹੁੰਦੇ ਹਾਂ, ਪਰ ਇਹ ਹਾਸੇ ਝੂਠੇ ਹਨ...ਸੋਸ਼ਲ ਮੀਡੀਆ ‘ਤੇ ਨੈਗਟਿਵਿਟੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ।"

parmish verma post for sunny malton image source: instagram

ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਵਿੱਚ ਟੁੱਟਿਆ ਹੋਇਆ ਦਿਲ ਵਾਲੇ ਇਮੋਜ਼ੀ ਦੇ ਨਾਲ ਇਸ ਗੀਤ ਦਾ ਸਕਰੀਨਸ਼ਾਟ ਸ਼ੇਅਰ ਕੀਤਾ ਹੈ। ਸਭ ਜਾਣਦੇ ਹਨ ਕਿ ਸੋਨਮ ਬਾਜਵਾ ਦੀ ਸਿੱਧੂ ਮੂਸੇਵਾਲਾ ਨਾਲ ਚੰਗੀ ਦੋਸਤੀ ਸੀ। ਦੋਵਾਂ ਨੇ ਇਕੱਠੇ ਕਈ ਮਿਊਜ਼ਿਕ ਪ੍ਰੋਜੈਕਟ ‘ਚ ਕੰਮ ਕੀਤਾ ਸੀ। ਸੋਨਮ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

sonam bajwa post image source: instagram

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ਨੂੰ 5 ਮਹੀਨੇ ਹੋ ਚੁੱਕੇ ਹਨ। ਉਸ ਦਾ ਪਰਿਵਾਰ ਤੇ ਚਾਹੁਣ ਵਾਲੇ ਹਾਲੇ ਵੀ ਇਨਸਾਫ਼ ਦੀ ਮੰਗ ਕਰ ਰਹੇ ਹਨ।

 

You may also like