ਪਰਮੀਸ਼ ਵਰਮਾ ਨੇ ਗੱਲਾਂ ਗੱਲਾਂ ‘ਚ ਸ਼ੈਰੀ ਮਾਨ ‘ਤੇ ਕੱਸਿਆ ਤੰਜ਼,ਕਿਹਾ ‘ਇਤਰ, ਮਿੱਤਰ, ਚਿੱਤਰ ਅਤੇ ਚਰਿੱਤਰ ਆਪਣਾ….’

written by Shaminder | October 03, 2022 05:00pm

ਬੀਤੇ ਦਿਨੀਂ ਸ਼ੈਰੀ ਮਾਨ (Sharry Maan) ਨੇ ਪਰਮੀਸ਼ ਵਰਮਾ (Parmish Verma)  ਨੂੰ ਲਾਈਵ ਹੋ ਕੇ ਖੂਬ ਖਰੀਆਂ ਖੋਟੀਆਂ ਸੁਣਾਈਆਂ ਸਨ । ਜਿਸ ਤੋਂ ਬਾਅਦ ਪਰਮੀਸ਼ ਵਰਮਾ ਨੇ ਵੀ ਗੱਲਾਂ ਗੱਲਾਂ ‘ਚ ਸ਼ੈਰੀ ਮਾਨ ‘ਤੇ ਤੰਜ਼ ਕੱਸਿਆ ਹੈ । ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਤੇ ਲਿਖਿਆ ਹੋਇਆ ਹੈ ‘ਇਤਰ, ਮਿੱਤਰ, ਚਿੱਤਰ ਅਤੇ ਚਰਿੱਤਰ ਆਪਣੀ ਪਛਾਣ ਖੁਦ ਹੀ ਬਿਆਨ ਕਰਦੇ ਨੇ’ ।

Sharry Maan Image Source : Instagram

ਹੋਰ ਪੜ੍ਹੋ : ਗੁਰਦਾਸ ਮਾਨ ਨੇ ਕੰਜਕ ਪੂਜਾ ਦੇ ਦੌਰਾਨ ਸਾਂਝੀ ਕੀਤੀ ਧੀਆਂ ਦੇ ਨਾਲ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਪਰਮੀਸ਼ ਵਰਮਾ ਸ਼ੈਰੀ ਮਾਨ ਵੱਲੋਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਖਿਲਾਫ ਇਸਤੇਮਾਲ ਕੀਤੀ ਜਾ ਰਹੀ ਭੱਦੀ ਸ਼ਬਦਾਵਲੀ ਤੋਂ ਪ੍ਰੇਸ਼ਾਨ ਹਨ । ਦੱਸ ਦਈਏ ਕਿ ਬੀਤੇ ਦਿਨੀਂ ਸ਼ੈਰੀ ਮਾਨ ਨੇ ਲਾਈਵ ਹੋ ਕੇ ਪਰਮੀਸ਼ ਵਰਮਾ ਦੇ ਖਿਲਾਫ ਮੁੜ ਤੋਂ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ ।

Image Source : Instagram

ਹੋਰ ਪੜ੍ਹੋ : ਇਸ ਗੀਤ ਨੇ ਬਦਲੀ ਸੀ ਗਿੱਪੀ ਗਰੇਵਾਲ ਦੀ ਜ਼ਿੰਦਗੀ, ਇਸੇ ਗੀਤ ਦੇ ਨਾਲ ਇੰਡਸਟਰੀ ‘ਚ ਚੜੀ ਸੀ ਗੁੱਡੀ, ਗਾਇਕ ਦਾ ਪਸੰਦੀਦਾ ਗੀਤ ਹੈ ਇਹ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੋਨਾਂ ਵਿਚਾਲੇ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਪਰਮੀਸ਼ ਵਰਮਾ ਦਾ ਵਿਆਹ ਸੀ । ਵਿਆਹ ‘ਚ ਸ਼ੈਰੀ ਮਾਨ ਨੂੰ ਐਂਟਰੀ ਤੋਂ ਪਹਿਲਾਂ ਮੋਬਾਈਲ ਫੋਨ ਜਮਾਂ ਕਰਵਾਉਣ ਦੇ ਲਈ ਆਖਿਆ ਗਿਆ ਸੀ ।

Parmish Verma- Image Source : Instagram

ਜਿਸ ਕਾਰਨ ਸ਼ੈਰੀ ਮਾਨ ਪ੍ਰੇਸ਼ਾਨ ਹੋ ਗਏ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਲਾਈਵ ਹੋ ਕੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਸੀ ਅਤੇ ਵਿਆਹ ‘ਚ ਹੋਏ ਸਲੂਕ ਬਾਰੇ ਗੱਲਾਂ ਕੀਤੀਆਂ ਸਨ । ਵਿਆਹ ਤੋਂ ਬਾਅਦ ਹੀ ਦੋਨਾਂ ਦੀ ਦੋਸਤੀ ‘ਚ ਕੜਵਾਹਟ ਆਉਣੀ ਸ਼ੁਰੂ ਹੋ ਗਈ ਸੀ ।

 

View this post on Instagram

 

A post shared by Sharry Mann (@sharrymaan)

You may also like