ਪਰਮੀਸ਼ ਵਰਮਾ ਨੇ ਇੰਸਟਾਗ੍ਰਾਮ 'ਤੇ ਫੈਨਜ਼ ਵੱਲੋਂ ਪੁੱਛੇ ਹਰ ਇੱਕ ਸਵਾਲ ਦਾ ਦਿੱਤਾ ਬੇਬਾਕੀ ਨਾਲ ਜਵਾਬ, ਕੀਤੇ ਕਈ ਖੁਲਾਸੇ

Written by  Aaseen Khan   |  February 14th 2019 11:18 AM  |  Updated: February 14th 2019 11:18 AM

ਪਰਮੀਸ਼ ਵਰਮਾ ਨੇ ਇੰਸਟਾਗ੍ਰਾਮ 'ਤੇ ਫੈਨਜ਼ ਵੱਲੋਂ ਪੁੱਛੇ ਹਰ ਇੱਕ ਸਵਾਲ ਦਾ ਦਿੱਤਾ ਬੇਬਾਕੀ ਨਾਲ ਜਵਾਬ, ਕੀਤੇ ਕਈ ਖੁਲਾਸੇ

ਪਰਮੀਸ਼ ਵਰਮਾ ਨੇ ਇੰਸਟਾਗ੍ਰਾਮ 'ਤੇ ਫੈਨਜ਼ ਵੱਲੋਂ ਪੁੱਛੇ ਹਰ ਇੱਕ ਸਵਾਲ ਦਾ ਦਿੱਤਾ ਬੇਬਾਕੀ ਨਾਲ ਜਵਾਬ, ਕੀਤੇ ਕਈ ਖੁਲਾਸੇ : ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦਾ ਉਹ ਦਲੇਰ ਕਲਾਕਾਰ ਜਿਸ ਨੇ ਆਪਣੀ ਕਾਮਯਾਬੀ ਦੇ ਰਾਹ 'ਚ ਕਈ ਔਂਕੜਾਂ ਦਾ ਸਾਹਮਣਾ ਕੀਤਾ ਹੈ। ਗਾਇਕ, ਅਦਾਕਾਰ, ਅਤੇ ਡਾਇਰੈਕਟਰ ਪਰਮੀਸ਼ ਵਰਮਾ ਆਪਣੇ ਫੈਨਜ਼ ਤੋਂ ਜਾਨ ਵਾਰਦੇ ਹਨ ਤਾਂ ਹੀ ਉਹਨਾਂ ਇੰਸਟਾਗ੍ਰਾਮ 'ਤੇ ਫੈਨਜ਼ ਵੱਲੋਂ ਪੁੱਛੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਹੈ। ਉਹਨਾਂ ਦੇ ਫੈਨਜ਼ ਨੇ ਕਾਫੀ ਰੋਚਕ ਸਵਾਲ ਪਰਮੀਸ਼ ਵਰਮਾ ਤੋਂ ਪੁੱਛੇ ਹਨ ਜਿੰਨ੍ਹਾਂ ਉਹਨਾਂ ਜਵਾਬ ਦਿੱਤਾ ਹੈ।

Parmish verma tells answer fans questions on instagram story parmish verma

ਕਿਸੇ ਫੈਨ ਨੇ ਪੁੱਛਿਆ ਕਿ ਤੁਸੀਂ ਸਿੰਗਲ ਹੋ ਜਾਂ ਫਿਰ ਰਿਸਲੇਸ਼ਨਸ਼ਿੱਪ 'ਚ ਤਾਂ ਪਰਮੀਸ਼ ਵਰਮਾ ਨੇ ਬੜੀ ਹੀ ਬੇਬਾਕੀ ਨਾਲ ਉਸ ਸਵਾਲ ਦੇ ਜਵਾਬ 'ਚ ਸ਼ਡਾ ਲਿਖਿਆ ਹੈ। ਸ਼ਡਾ ਨਾਮ ਦਾ ਪਰਮੀਸ਼ ਵਰਮਾ ਗਾਣਾ ਵੀ ਗਾ ਚੁੱਕੇ ਹਨ ਜਿਸ ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ ਹੈ।

Parmish verma tells answer fans questions on instagram story parmish verma

ਉੱਥੇ ਹੀ ਇੱਕ ਫੈਨ ਨੇ ਪੁੱਛਿਆ ਹੈ ਕਿ ਤੁਹਾਡੇ ਫੇਵਰਿਟ ਪੰਜਾਬੀ ਸਿੰਗਰ ਕਿਹੜੇ ਹਨ ਤਾਂ ਪਰਮੀਸ਼ ਵਰਮਾ ਨੇ ਇੱਕ ਨਹੀਂ ਬਲਕਿ ਕਈ ਸਿੰਗਰਾਂ ਦੇ ਨਾਮ ਲਿਖੇ ਹਨ ਜਿੰਨ੍ਹਾਂ 'ਚ ਪਹਿਲਾ ਨਾਮ ਹੈ ਬੱਬੂ ਮਾਨ, ਕੁਲਵਿੰਦਰ ਢਿੱਲੋਂ, ਸੋਨੀ ਪਾਬਲਾ, ਸ਼ੈਰੀ ਮਾਨ ਲਖਵਿੰਦਰ ਵਡਾਲੀ, ਅਤੇ ਉਹਨਾਂ ਦਾ ਖਾਸ ਦੋਸਤ ਗੋਲਡੀ ਜਿੰਨ੍ਹਾਂ ਨਾਲ ਅਕਸਰ ਹੀ ਪਰਮੀਸ਼ ਵਰਮਾ ਦਿਖਾਈ ਦਿੰਦੇ ਹਨ।

Parmish verma tells answer fans questions on instagram story parmish verma

ਪਰਮੀਸ਼ ਵਰਮਾ ਨੂੰ ਜਦੋਂ ਹਨੀ ਸਿੰਘ ਬਾਰੇ ਇੱਕ ਸ਼ਬਦ 'ਚ ਜਵਾਬ ਦੇਣ ਨੂੰ ਕਿਹਾ ਤਾਂ ਉਹਨਾਂ ਨੇ ਹਨੀ ਸਿੰਘ ਦੀ ਵਾਪਸੀ 'ਤੇ ਉਹਨਾਂ ਦਾ ਸਵਾਗਤ ਕੀਤਾ ਹੈ ਅਤੇ ਲਿਖਿਆ ਕਿ ਵੈਲਕਮ ਬੈਕ।

Parmish verma tells answer fans questions on instagram story parmish verma

ਉੱਥੇ ਹੀ ਜਦੋਂ ਪਾਕਿਸਤਾਨ ਦੇ ਕਿਸੇ ਫੈਨ ਨੇ ਪੁੱਛਿਆ ਕਿ ਤੁਸੀਂ ਪਾਕਿਸਤਾਨ 'ਚ ਸ਼ੋਅ ਕਿਉਂ ਨਹੀਂ ਲਗਾਉਂਦੇ ਇੱਥੇ ਤੁਹਾਡੇ ਕਾਫੀ ਫੈਨ ਹਨ ਤਾਂ ਪਰਮੀਸ਼ ਵਰਮਾ ਦਾ ਕਹਿਣਾ ਸੀ ਕਿ ਉਹ ਪਾਕਿਸਤਾਨ 'ਚ ਪ੍ਰਫਾਰਮ ਕਰਨਾ ਪਸੰਦ ਕਰਨਗੇ।

Parmish verma tells answer fans questions on instagram story parmish verma

ਜਦੋਂ ਪਰਮੀਸ਼ ਵਰਮਾ ਨੂੰ ਫੇਵਰਿਟ ਕ੍ਰਿਕੇਟ ਖਿਡਾਰੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕੋਲ ਵੀ ਉਹ ਹੀ ਜਵਾਬ ਸੀ ਜੋ ਸ਼ਾਇਦ ਹਰ ਇੱਕ ਪੰਜਾਬੀ ਦਾ ਹੁੰਦਾ ਹੈ। ਉਹਨਾਂ ਦਾ ਜਵਾਬ ਹੈ ਪੰਜਾਬ ਦਾ ਸ਼ੇਰ ਪੁੱਤਰ ਯੁਵਰਾਜ ਸਿੰਘ।

Parmish verma tells answer fans questions on instagram story parmish verma

ਪਰਮੀਸ਼ ਵਰਮਾ ਨੂੰ ਇੱਕ ਫੈਨ ਨੇ ਉਹਨਾਂ ਦੀ ਜ਼ਿੰਦਗੀ ਦੇ ਪਿਆਰ ਬਾਰੇ ਪੁੱਛਿਆ ਤਾਂ ਪਰਮੀਸ਼ ਵਰਮਾ ਦਾ ਜਵਾਬ ਤੁਸੀਂ ਇਸ ਤਸਵੀਰ 'ਚ ਵੇਖ ਸਕਦੇ ਹੋ। ਉਹਨਾਂ ਆਪਣੀ ਮਾਂ ਦਾ ਨਾਮ ਲਿਆ ਹੈ।

Watch more:  4 TATTOOS OF PARMISH VERMA: FROM PARAM-SAT TO SUKHAM, HERE’S WHAT THEY MEAN

Parmish verma tells answer fans questions on instagram story parmish verma

ਜਲਦ ਪਰਮੀਸ਼ ਵਰਮਾ ਵਾਮੀਕਾ ਗੱਬੀ ਨਾਲ ਫਿਲਮ 'ਦਿਲ ਦੀਆਂ ਗੱਲਾਂ' 'ਚ ਵੱਡੇ ਪਰਦੇ 'ਤੇ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣ ਵਾਲੇ ਹਨ। ਫੈਨ ਨੇ ਉਹਨਾਂ ਨੂੰ ਪੁੱਛਿਆ ਕਿ ਫਿਲਮ 'ਚ ਉਹਨਾਂ ਦੇ ਕਿੰਨੇ ਗਾਣੇ ਹਨ ਤਾਂ ਉਹਨਾਂ ਇਸ ਦਾ ਖੁਲਾਸਾ ਕਰਦੇ ਹੋਏ ਦੱਸਿਆ ਹੈ ਕਿ ਫਿਲਮ 'ਚ ਉਹਨਾਂ ਦੇ 3 ਗਾਣੇ ਆ ਰਹੇ ਹਨ। ਇਹਨਾਂ ਸਵਾਲਾਂ ਤੋਂ ਇਲਾਵਾ ਉਹਨਾਂ ਹੋਰ ਵੀ ਕਈ ਸਵਾਲਾਂ ਦੇ ਜਵਾਬ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਦਿੱਤੇ ਹਨ। ਜਿੰਨ੍ਹਾਂ 'ਚ ਪਰਮੀਸ਼ ਨੇ ਆਪਣੇ ਬਾਲੀਵੁੱਡ ਅਤੇ ਹਾਲੀਵੁੱਡ ਦੇ ਫੇਵਰਿਟ ਐਕਟਰਜ਼ ਦੇ ਨਾਮ ਵੀ ਦੱਸੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network