ਨਵ-ਜਨਮੀ ਭਤੀਜੀ ਨੂੰ ਮਿਲਣ ਲਈ ਕੈਨੇਡਾ ਪਹੁੁੰਚਿਆ ਪਰਮੀਸ਼ ਵਰਮਾ ਦਾ ਭਰਾ, ਗਾਇਕ ਨੇ ਤਸਵੀਰ ਕੀਤੀ ਸਾਂਝੀ

written by Shaminder | October 13, 2022 04:05pm

ਪਰਮੀਸ਼ ਵਰਮਾ (Parmish Verma) ਜਿਨ੍ਹਾਂ ਦੇ ਘਰ ਬੀਤੇ ਦਿਨੀਂ ਧੀ (Daughter) ਨੇ ਜਨਮ ਲਿਆ ਹੈ । ਉਸ ਦੀਆਂ ਤਸਵੀਰਾਂ ਵੀ ਗਾਇਕ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ । ਹੁਣ ਗਾਇਕ ਨੇ ਆਪਣੇ ਭਰਾ ਦੀ ਇੱਕ ਤਸਵੀਰ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀ ਹੈ । ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਦਾ ਛੋਟਾ ਭਰਾ ਆਪਣੀ ਨਵ-ਜਨਮੀ ਭਤੀਜੀ ਨੂੰ ਆਪਣੀ ਗੋਦ ‘ਚ ਚੁੱਕੀ ਹੋਏ ਨਜ਼ਰ ਆ ਰਿਹਾ ਹੈ । ਪਰਮੀਸ਼ ਵਰਮਾ ਨੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, "ਚਾਚਾ ਮੀਟਸ ਸਦਾ''।

parmish verma Image Source : Instagram

ਹੋਰ ਪੜ੍ਹੋ : ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖ਼ਾਨ ਇੱਕਠੇ ਹੋਟਲ ਦੇ ਬਾਹਰ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਗੀਤ ਗਰੇਵਾਲ ਅਤੇ ਪਰਮੀਸ਼ ਵਰਮਾ ਨੇ ਕੈਨੇਡਾ ‘ਚ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।

Parmish Verma Image Source : Instagram

ਹੋਰ ਪੜ੍ਹੋ : ਮਾਂ ਨੂੰ ਯਾਦ ਕਰ ਭਾਵੁਕ ਹੋਏ ਸੋਨੂੰ ਸੂਦ, ਤਸਵੀਰ ਸਾਂਝੀ ਕਰ ਲਿਖਿਆ ’15 ਸਾਲ ਹੋ ਗਏ ਮਾਂ ਤੇਰੇ ਬਿਨ੍ਹਾਂ’

ਵਿਆਹ ਤੋਂ ਬਾਅਦ ਹੁਣ ਦੋਨਾਂ ਦੇ ਘਰ ਧੀ ਨੇ ਜਨਮ ਲਿਆ ਹੈ । ਦੱਸ ਦਈਏ ਕਿ ਬੀਤੇ ਦਿਨ ਨਿੰਜਾ ਵੀ ਇੱਕ ਬੇਟੇ ਦੇ ਪਿਤਾ ਬਣੇ ਹਨ । ਜਿਸ ਦੀਆਂ ਤਸਵੀਰਾਂ ਵੀ ਗਾਇਕ ਦੇ ਵੱਲੋਂ ਬੀਤੇ ਦਿਨੀਂ ਸਾਂਝੀਆਂ ਕੀਤੀਆਂ ਗਈਆਂ ਸਨ । ਪਰਮੀਸ਼ ਵਰਮਾ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

inside image of parmish verma and sukhan verma

ਜਿਸ ਤੋਂ ਬਾਅਦ ਉਨ੍ਹਾਂ ਨੇ ਡਾਇਰੈਕਸ਼ਨ ਦੇ ਖੇਤਰ ‘ਚ ਵੀ ਹੱਥ ਅਜ਼ਮਾਇਆ ਅਤੇ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਜਿਸ ‘ਚ ਰੌਕੀ ਮੈਂਟਲ, ਦਿਲ ਦੀਆਂ ਗੱਲਾਂ, ਸਿੰਘਮ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਸ ਤੋਂ ਇਲਾਵਾ ਕਈ ਹਿੱਟ ਗੀਤ ਵੀ ਕੱਢ ਚੁੱਕੇ ਹਨ ।

You may also like