
Pathaan controversy: ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਪਠਾਨ ਦੀ ਪ੍ਰਮੋਸ਼ਨ ਵਿੱਚ ਰੁਝੇ ਹੋਏ ਹਨ। ਸ਼ਾਹਰੁਖ ਖ਼ਾਨ ਦੀ ਅਪਕਮਿੰਗ ਫ਼ਿਲਮ ‘ਪਠਾਨ’ ਦੇ ਗੀਤ ‘ਬੇਸ਼ਰਮ ਰੰਗ’ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਇੱਕ ਪੁਜਾਰੀ ਨੇ ਅਦਾਕਾਰ ਨੂੰ ਜ਼ਿੰਦਾ ਸਾੜਨ ਦੀ ਧਮਕੀ ਦਿੱਤੀ ਹੈ।

ਦੱਸ ਦਈਏ ਕਿ ਤਪੱਸਵੀ ਛਾਉਣੀ ਮੰਦਰ ਦੇ ਮੁੱਖ ਪੁਜਾਰੀ ਪਰਮਹੰਸ ਅਚਾਰੀਆ ਨੇ ਕਿਹਾ ਕਿ ਉਹ ਅਭਿਨੇਤਾ ਸ਼ਾਹਰੁਖ਼ ਅਤੇ ਉਨ੍ਹਾਂ ਆਨਲਾਈਨ ਚੈਨਲਾਂ ਦੇ ਮਾਲਕਾਂ ਨੂੰ ਜ਼ਿੰਦਾ ਸਾੜ ਦੇਣਗੇ, ਜਿਨ੍ਹਾਂ ’ਤੇ ਇਹ ਗੀਤ ਉਪਲਬਧ ਹੈ। ਆਚਾਰੀਆ ਨੇ ਕਿਹਾ ਕਿ ਮੈਂ ਜੇਹਾਦੀ ਸਾਹਰੁਖ ਖ਼ਨ, ਫ਼ਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਨੂੰ ਜ਼ਿੰਦਾ ਸਾੜ ਦੇਵਾਂਗਾ।
ਪੁਜਾਰੀ ਨੇ ਕਿਹਾ ਕਿ ਇਸ ਫ਼ਿਲਮ ’ਚ ਭਗਵੇਂ ਕੱਪੜੇ ਪਹਿਨੀ ਦੀਪਿਕਾ ਪਾਦੂਕੋਣ ਨੂੰ ਹਿੰਦੂ ਔਰਤ ਹੋਣ ਕਾਰਨ ਛੱਡ ਦਿੱਤਾ ਜਾਵੇਗਾ। ਉਸ ਨੂੰ ਆਪਣੇ ਪਾਪ ਦਾ ਅਹਿਸਾਸ ਕਰਨ ਅਤੇ ਸੰਤਾਂ ਤੋਂ ਮਾਫ਼ੀ ਮੰਗਣ ਦਾ ਮੌਕਾ ਦਿੱਤਾ ਜਾਵੇਗਾ।

ਦੱਸ ਦਈਏ ਕਿ ਇਸ ਫ਼ਿਲਮ ਦੇ ਵਿਵਾਦ ਨੂੰ ਲੈ ਕੇ ਹਿੰਦੂ ਸੰਗਠਨ ਦੋ ਧਿਰਾਂ ਵਿੱਚ ਵੰਡ ਗਏ ਹਨ, ਜਿਥੇ ਕੁਝ ਲੋਕ ਫ਼ਿਲਮ ਦਾ ਵਿਰੋਧ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਲੋਕ ਸ਼ਾਹਰੁਖ ਖ਼ਾਨ ਦੀ ਇਸ ਫ਼ਿਲਮ ਦੇ ਹੱਕ ਵਿੱਚ ਹਨ ਤੇ ਅਦਾਕਾਰ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਛੱਡਣਾ ਚਾਹੁੰਦੇ ਸੀ ਅਮਿਤ ਸਾਧ, ਕਿਹਾ- 'ਇਹ ਸਮਾਜ ਦੀ ਅਸਫਲਤਾ '
ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਵੀ ਫਿਲਮ ਦੇ ਕਲਾਕਾਰਾਂ ਦੁਆਰਾ ਪਹਿਨੇ ਗਏ ਕੱਪੜਿਆਂ ਦੇ ਰੰਗ 'ਤੇ ਇਤਰਾਜ਼ ਜਤਾਇਆ ਹੈ। ਲੋਕ ਇਸ ਗੀਤ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਮੱਧ ਪ੍ਰਦੇਸ਼ ਦੇ ਇੰਦੌਰ ਅਤੇ ਹੋਰ ਹਿੱਸਿਆਂ 'ਚ ਸ਼ਾਹਰੁਖ ਖ਼ਾਨ ਅਤੇ ਹੋਰ ਕਲਾਕਾਰਾਂ ਦੇ ਪੁਤਲੇ ਸਾੜੇ ਗਏ ਹਨ।