ਫੋਟੋਗ੍ਰਾਫਰ ਨੇ ਮੁੰਬਈ ‘ਚ ਸਮੁੰਦਰ ‘ਚ ਡਿੱਗੀ ਔਰਤ ਨੂੰ ਬਚਾਇਆ, ਵੀਡੀਓ ਵਾਇਰਲ

written by Shaminder | July 14, 2021

ਇੱਕ ਨਾਮੀ ਫੋੋਟੋਗ੍ਰਾਫਰ  ਨੇ  ਇੱਕ ਮਹਿਲਾ ਨੂੰ ਡੁੱਬਣ ਤੋਂ ਬਚਾ ਲਿਆ । ਦਰਅਸਲ ਇਹ ਮਹਿਲਾ ਗੇਟਵੇਅ ਆਫ ਇੰਡੀਆ ਦੇ ਸਾਹਮਣੇ ਵੱਲ ਸਮੁੰਦਰ ਦੀਆਂ ਲਹਿਰਾਂ ਵੇਖ ਰਹੀ ਸੀ । ਇਸੇ ਦੌਰਾਨ ਉਹ ਸਮੁੰਦਰ ‘ਚ ਡਿੱਗ ਗਈ । ਜਿਸ ਤੋਂ ਬਾਅਦ ਉੱਥੇ ਮੌਜੂਦ ਫੋਟੋਗ੍ਰਾਫਰ ਨੂੰ ਪਤਾ ਲੱਗ ਗਿਆ ਅਤੇ ਉਹ ਉਸ ਮਹਿਲਾ ਦੀ ਜਾਨ ਬਚਾਉਣ ਦੇ ਲਈ ਤੁਰੰਤ ਸਮੁੰਦਰ ‘ਚ ਛਲਾਂਗ ਮਾਰ ਦਿੱਤੀ ਅਤੇ ਉਸ ਨੂੰ ਬਚਾ ਲਿਆ ਗਿਆ ।

Women,

ਹੋਰ ਪੜ੍ਹੋ : ਆਰਥਿਕ ਹਾਲਤ ਮਾੜੀ ਹੋਣ ਕਰਕੇ ਅਦਾਕਾਰਾ ਸਵਿਤਾ ਬਜਾਜ ਆਪਣਾ ਇਲਾਜ਼ ਕਰਵਾਉਣ ਤੋਂ ਅਸਮਰਥ, ਪਰਿਵਾਰ ਨੇ ਵੀ ਛੱਡਿਆ ਸਾਥ 

Women,,

ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਹ ਔਰਤ ਉਸ ਵੇਲੇ ਸਮੁੰਦਰ ‘ਚ ਡਿੱਗ ਗਈ ਸੀ ਜਦੋਂ ਉਹ ਗੇਟ ਵੇ ਆਫ ਇੰਡੀਆ ਦੇ ਨਜ਼ਦੀਕ ਬਣੀ ਸੇਫਟੀ ਦੀਵਾਰ ‘ਤੇ ਬੈਠੀ ਸੀ । ਇਸੇ ਦੌਰਾਨ ਉਸ ਦਾ ਸੰਤੁਲਨ ਵਿਗੜ ਗਿਆ ਸੀ ਅਤੇ ਉਹ ਸਮੁੰਦਰ ‘ਚ ਜਾ ਡਿੱਗੀ ।

Women

ਔਰਤ ਨੂੰ ਸਮਾਂ ਰਹਿੰਦਿਆਂ ਉੱਥੇ ਮੌਜੂਦ ਫੋਟੋਗ੍ਰਾਫਰ ਨੇ ਦੇਖ ਲਿਆ ਅਤੇ ਤੁਰੰਤ ਸਮੁੰਦਰ ‘ਚ ਛਾਲ ਮਾਰ ਦਿੱਤੀ ।ਇਸ ਸਾਰੇ ਬਚਾਅ ਕਾਰਜ ਦਾ ਵੀਡੀਓ ਸੋਸ਼ਲ ਮੀਡੀਆਂ ‘ਤੇ ਵਾਇਰਲ ਹੋ ਰਿਹਾ ਹੈ ।

You may also like