ਬਲਕੌਰ ਸਿੰਘ ਸਿੱਧੂ ਦੀਆਂ ਹਸਪਤਾਲ ਚੋਂ ਤਸਵੀਰਾਂ ਆਈਆਂ ਸਾਹਮਣੇ, ਪੀਜੀਆਈ ‘ਚ ਦਾਖਲ ਹਨ ਬਲਕੌਰ ਸਿੱਧੂ

written by Shaminder | September 17, 2022

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ (Balkaur singh sidhu) ਨੂੰ ਪੀਜੀਆਈ ‘ਚ ਦਾਖਲ ਕਰਵਾਇਆ ਗਿਆ ਹੈ ।ਹਸਪਤਾਲ ‘ਚ ਦਾਖਲ ਬਲਕੌਰ ਸਿੰਘ ਸਿੱਧੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਸਪਤਾਲ ਦੇ ਬੈਡ ‘ਤੇ ਬਲਕੌਰ ਸਿੱਧੂ ਲੇਟੇ ਹੋਏ ਹਨ ਅਤੇ ਡਾਕਟਰ ਉਨ੍ਹਾਂ ਦੇ ਗੱਲਬਾਤ ਕਰ ਰਹੇ ਹਨ ।

image from instagram

ਹੋਰ ਪੜ੍ਹੋ : ਸੁਰਜੀਤ ਬਿੰਦਰਖੀਆ ਵਧੀਆ ਗਾਇਕ ਦੇ ਨਾਲ-ਨਾਲ ਸਨ ਰੈਸਲਿੰਗ ਅਤੇ ਕਬੱਡੀ ਦੇ ਖਿਡਾਰੀ,ਜਾਣੋਂ ਸੁਰਜੀਤ ਬਿੰਦਰਖੀਆ ਦੇ ਸੰਗੀਤਕ ਸਫ਼ਰ ਅਤੇ ਜ਼ਿੰਦਗੀ ਬਾਰੇ

ਖਬਰਾਂ ਮੁਤਾਬਕ ਵੀਰਵਾਰ ਦੀ ਰਾਤ ਨੂੰ ਉਨ੍ਹਾਂ ਨੂੰ ਸਾਹ ਲੈਣ ‘ਚ ਤਕਲੀਫ ਅਤੇ ਛਾਤੀ ‘ਚ ਦਰਦ ਹੋਣ ਕਾਰਨ ਪਟਿਆਲਾ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ।

Sidhu Moosewala with father Image Source: Twitter

ਹੋਰ ਪੜ੍ਹੋ :  ਕਿਸ-ਕਿਸ ਨੂੰ ਯਾਦ ਹੈ ਨੱਬੇ ਦੇ ਦਹਾਕੇ ਦੇ ਇਸ ਫ਼ਨਕਾਰ ਬਾਰੇ, ਦੋ ਆਵਾਜ਼ਾਂ ‘ਚ ਗਾਉਣ ਕਰਕੇ ਸੀ ਪ੍ਰਸਿੱਧ

ਬਲਕੌਰ ਸਿੰਘ ਦੀ ਈ.ਸੀ.ਜੀ ਅਤੇ ਐਂਜੀਓਗ੍ਰਾਫੀ ਕੀਤੀ, ਜਿਸ ਵਿਚ ਖਰਾਬੀ ਆਈ. ਬਲਕੌਰ ਸਿੰਘ ਦੀਆਂ ਧਮਨੀਆਂ ਵਿੱਚ ਰੁਕਾਵਟ ਪਾਈ ਗਈ ਅਤੇ ਉਸ ਨੂੰ ਬਾਈਪਾਸ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਗਈ ।ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29  ਮਈ ਨੂੰ ਕਰ ਦਿੱਤਾ ਗਿਆ ਸੀ ।

Balkaur singh sidhu and sidhu Moose wala Image Source : Instagram

ਜਿਸ ਤੋਂ ਬਾਅਦ ਆਪਣੇ ਜਵਾਨ ਪੁੱਤਰ ਨੂੰ ਗੁਆਉਣ ਦਾ ਗਮ ਮਾਪੇ ਸਹਿਣ ਨਹੀਂ ਕਰ ਪਾ ਰਹੇ । ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸ ਨੇ ਬਹੁਤ ਹੀ ਘੱਟ ਸਮੇਂ ‘ਚ ਆਪਣੀ ਪਛਾਣ ਪੂਰੀ ਦੁਨੀਆ ‘ਚ ਬਣਾ ਲਈ ਸੀ ।ੳੇੁਹ ਆਪਣੇ ਗੀਤਾਂ ਰਾਹੀਂ ਆਪਣੇ ਵਿਰੋਧੀਆਂ ਨੂੰ ਅਕਸਰ ਜਵਾਬ ਦਿੰਦਾ ਹੁੰਦਾ ਸੀ, ਪਰ ਉਸ ਦੀ ਕਾਮਯਾਬੀ ਕਈਆਂ ਲੋਕਾਂ ਦੀਆਂ ਅੱਖਾਂ ‘ਚ ਰੜਕਦੀ ਸੀ ।

 

View this post on Instagram

 

A post shared by BritAsia TV (@britasiatv)

You may also like