ਸਾਂਈ ਪੱਲਵੀ ਦੇ ਖਿਲਾਫ ਬਜਰੰਗ ਦਲ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਕੀਤਾ ਦਰਜ, ਦਿ ਕਸ਼ਮੀਰ ਫਾਈਲਸ 'ਤੇ ਦਿੱਤਾ ਸੀ ਵਿਵਾਦਤ ਬਿਆਨ

Written by  Pushp Raj   |  June 17th 2022 01:47 PM  |  Updated: June 17th 2022 01:47 PM

ਸਾਂਈ ਪੱਲਵੀ ਦੇ ਖਿਲਾਫ ਬਜਰੰਗ ਦਲ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਕੀਤਾ ਦਰਜ, ਦਿ ਕਸ਼ਮੀਰ ਫਾਈਲਸ 'ਤੇ ਦਿੱਤਾ ਸੀ ਵਿਵਾਦਤ ਬਿਆਨ

Police case filed against Sai Pallavi : ਇਨ੍ਹੀਂ ਦਿਨੀਂ ਸਾਊਥ ਅਦਾਕਾਰਾ ਸਾਂਈ ਪੱਲਵੀ ਆਪਣੀ ਆਉਣ ਵਾਲੀ ਤੇਲਗੂ ਫਿਲਮ 'ਵਿਰਾਤਾ ਪਰਵਮ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਉਸ ਦੇ ਫੈਨਜ਼ ਵੀ ਉਸ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਇਸ ਸਮੇਂ ਉਹ ਆਪਣੀ ਫਿਲਮ ਕਾਰਨ ਨਹੀਂ ਸਗੋਂ ਕਿਸੇ ਹੋਰ ਕਾਰਨ ਕਰਕੇ ਸੁਰਖੀਆਂ 'ਚ ਹੈ। ਦਿ ਕਸ਼ਮੀਰ ਫਾਈਲਸ ਨੂੰ ਲੈ ਕੇ ਦਿੱਤੇ ਬਿਆਨ ਕਾਰਨ ਜਿਥੇ ਇੱਕ ਪਾਸੇ ਸਾਂਈ ਪੱਲਵੀ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਈ ਹੈ ਉਥੇ ਹੀ ਦੂਜੇ ਪਾਸੇ ਹੁਣ ਉਨ੍ਹਾਂ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

Image Source: Instagram

ਜਾਣਕਾਰੀ ਮੁਤਾਬਕ ਪੁਲਿਸ ਨੇ ਬਜਰੰਗ ਦਲ ਦੀ ਸ਼ਿਕਾਇਤ ਦੇ ਆਧਾਰ 'ਤੇ ਸਾਊਥ ਅਦਾਕਾਰਾ ਸਾਂਈ ਪੱਲਵੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਬਜਰੰਗ ਦਲ ਦੇ ਨੇਤਾਵਾਂ ਨੇ ਅਭਿਨੇਤਰੀ ਦੇ ਖਿਲਾਫ ਹੈਦਰਾਬਾਦ ਦੀ ਸੁਲਤਾਨ ਬਾਜ਼ਾਰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਸਾਂਈ ਪੱਲਵੀ ਦੇ ਇਸ ਵਿਵਾਦਤ ਬਿਆਨ ਕਾਰਨ ਲੋਕਾਂ ਵਿੱਚ ਕਾਫੀ ਗੁੱਸਾ ਹੈ। ਆਪਣੇ ਇੰਟਰਵਿਊ 'ਚ ਸਾਂਈ ਨੇ ਕਿਹਾ ਕਿ 'ਕਸ਼ਮੀਰ ਫਾਈਲਜ਼ 'ਚ 90 ਦੇ ਦਹਾਕੇ 'ਚ ਕਸ਼ਮੀਰੀ ਪੰਡਤਾਂ ਦੇ ਕਤਲੇਆਮ ਨੂੰ ਦਿਖਾਇਆ ਗਿਆ ਹੈ। ਜੇਕਰ ਤੁਸੀਂ ਇਸ ਨੂੰ ਧਰਮ ਦੀ ਲੜਾਈ ਵਜੋਂ ਦੇਖ ਰਹੇ ਹੋ ਤਾਂ ਉਸ ਘਟਨਾ ਬਾਰੇ ਕੀ ਕਹੀਏ ਜਿਸ ਵਿੱਚ ਗਾਵਾਂ ਨਾਲ ਭਰੇ ਟਰੱਕ ਨੂੰ ਲੈ ਕੇ ਜਾ ਰਹੇ ਇੱਕ ਮੁਸਲਮਾਨ ਡਰਾਈਵਰ ਨੂੰ ਕੁੱਟਿਆ ਗਿਆ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਣ ਲਈ ਮਜਬੂਰ ਕੀਤਾ ਗਿਆ। ਮੇਰੇ ਹਿਸਾਬ ਨਾਲ ਇਨ੍ਹਾਂ ਦੋਹਾਂ ਵਿੱਚ ਕੋਈ ਅੰਤਰ ਨਹੀਂ ਹੈ।

Police complaint filed against Sai Pallavi over remarks on 'Kashmiri Pandit exodus' and 'cow vigilantism' Image Source: Twitter

ਸਾਂਈ ਪੱਲਵੀ ਦੇ ਇਸੇ ਬਿਆਨ ਨੂੰ ਲੈ ਕੇ ਬਜਰੰਗ ਦਲ ਭਾਗਿਆਨਗਰ ਵੱਲੋਂ ਅਭਿਨੇਤਰੀ ਦੇ ਖਿਲਾਫ ਹੈਦਰਾਬਾਦ 'ਚ ਮਾਮਲਾ ਦਰਜ ਕੀਤਾ ਗਿਆ ਹੈ। ਆਪਣੇ ਟਵਿੱਟਰ ਹੈਂਡਲ 'ਤੇ ਆਪਣਾ ਸ਼ਿਕਾਇਤ ਪੱਤਰ ਸਾਂਝਾ ਕਰਦੇ ਹੋਏ, ਉਨ੍ਹਾਂ ਨੇ ਲਿਖਿਆ, "ਬਜਰੰਗਦਲ ਵਿਦਿਆਨਗਰ ਦੇ ਜ਼ਿਲ੍ਹਾ ਕਨਵੀਨਰ ਅਖਿਲ ਸਿੰਡੋਲੇ ਜੀ ਅਤੇ ਬਾਲੋਪਸਾਨਾ ਕੇਂਦਰ ਦੇ ਮੁਖੀ ਅਭਿਸ਼ੇਕ ਕੁਰਮਾ ਨੇ ਸੁਲਤਾਨ ਬਾਜ਼ਾਰ ਪੀਐਸ ਵਿੱਚ ਸਾਈ ਦੇ ਖਿਲਾਫ ਕੇਸ ਦਰਜ ਕੀਤਾ ਹੈ।"

Image Source: Instagram

ਹੋਰ ਪੜ੍ਹੋ: ਆਨੰਦ ਅਹੂਜਾ ਨੇ ਸ਼ੇਅਰ ਕੀਤੀ ਪਤਨੀ ਸੋਨਮ ਕਪੂਰ ਦੇ ਅਣਦੇਖਿਆਂ ਤਸਵੀਰਾਂ, ਬੇਹੱਦ ਕੂਲ ਨਜ਼ਰ ਆਈ ਸੋਨਮ

ਬਜਰੰਗ ਦਲ ਨੇ ਇਸ ਵਿਵਾਦਤ ਬਿਆਨ ਨੂੰ ਲੈ ਕੇ ਸਾਂਈ ਪੱਲਵੀ ਤੋਂ ਪੂਰੇ ਦੇਸ਼, ਖ਼ਾਸ ਕਰਕੇ ਕਸ਼ਮੀਰੀ ਹਿੰਦੂਆਂ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰ ਸਕੀ ਤਾਂ ਆਉਣ ਵਾਲੇ ਸਮੇਂ ਵਿੱਚ ਸਥਿਤੀ ਹੋਰ ਵੀ ਵਿਗੜ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਇਸ 'ਤੇ ਅਦਾਕਾਰਾ ਦਾ ਕੀ ਪ੍ਰਤੀਕਰਮ ਹੋਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network