ਜਪਜੀ ਖਹਿਰਾ ਨੇ ਸ਼ੇਅਰ ਕੀਤੀ ਆਪਣੇ ਮਾਪਿਆਂ ਦੀ ਤਸਵੀਰ, ਪ੍ਰਸ਼ੰਸਕਾਂ ਵੱਲੋਂ ਕੀਤੀ ਜਾ ਰਹੀ ਪਸੰਦ

Written by  Shaminder   |  May 15th 2020 01:11 PM  |  Updated: May 15th 2020 01:11 PM

ਜਪਜੀ ਖਹਿਰਾ ਨੇ ਸ਼ੇਅਰ ਕੀਤੀ ਆਪਣੇ ਮਾਪਿਆਂ ਦੀ ਤਸਵੀਰ, ਪ੍ਰਸ਼ੰਸਕਾਂ ਵੱਲੋਂ ਕੀਤੀ ਜਾ ਰਹੀ ਪਸੰਦ

ਜਪਜੀ ਖਹਿਰਾ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਅਦਾਕਾਰੀ ਦੇ ਨਾਲ ਖ਼ਾਸ ਪਛਾਣ ਬਣਾਈ ਹੈ । ਪਿਛਲੇ ਲੰਮੇ ਸਮੇਂ ਤੋਂ ਅਦਾਕਾਰੀ ਦੇ ਖੇਤਰ ‘ਚ ਹਨ । ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮ ‘ਚ ਨਜ਼ਰ ਆ ਰਹੇ ਨੇ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ।ਹੁਣ ਜਦੋਂਕਿ ਪੂਰੇ ਦੇਸ਼ ‘ਚ ਲਾਕ ਡਾਊਨ ਚੱਲ ਰਿਹਾ ਹੈ ਤਾਂ ਅਜਿਹੇ ‘ਚ ਹੋਰਨਾਂ ਸੈਲੀਬ੍ਰੇਟੀਜ਼ ਵਾਂਗ ਉਹ ਵੀ ਆਪਣੀਆਂ ਪੁਰਾਣੀਆਂ ਯਾਦਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਹੁਣ ਆਪਣੇ ਮਾਪਿਆਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।

https://www.instagram.com/p/CAKNFHQDWLE/

ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਦੀ ਤਾਕਤ ਹਨ । ਇਹੀ ਕਾਰਨ ਹੈ ਕਿ ਉਹ ਅੱਜ ਇਸ ਮੁਕਾਮ ਤੇ ਪਹੁੰਚ ਸਕੇ ਹਨ । ਇਸ ਤਸਵੀਰ ‘ਚ ਜਪਜੀ ਖਹਿਰਾ ਆਪਣੇ ਪੇਰੇਂਟਸ ਦੇ ਨਾਲ ਕਾਫੀ ਖੁਸ਼ ਵਿਖਾਈ ਦੇ ਰਹੇ ਹਨ । ਦੱਸ ਦਈਏ ਕਿ ਜਪਜੀ ਖਹਿਰਾ ਦੇ ਪਿਤਾ ਦਾ ਦਿਹਾਂਤ ਹੋ ਚੁੱਕਿਆ ਹੈ । ਜਿਨ੍ਹਾਂ ਦੀ ਪਿੱਛੇ ਜਿਹੇ ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਕੇ ਖੁਲਾਸਾ ਕੀਤਾ ਸੀ ।

https://www.instagram.com/p/CAIVJ5sDd3J/

ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਜੇ ਗੱਲ ਕਰੀਏ ਜਪਜੀ ਖਹਿਰਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਵੱਡੇ ਪਰਦੇ ਉੱਤੇ ਵੱਖਰੇ ਕਿਰਦਾਰ ‘ਚ ਨਜ਼ਰ ਆਏ ਨੇ । ਜੀ ਹਾਂ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ਜੋਰਾ ਦੂਜਾ ਅਧਿਆਇ ‘ਚ ਉਹ ਅਹਿਮ ਰੋਲ ‘ਚ ਨਜ਼ਰ ਆ ਚੁੱਕੇ ਨੇ । ਉਨ੍ਹਾਂ ਦੀ ਫ਼ਿਲਮ 6 ਮਾਰਚ ਨੂੰ ਰਿਲੀਜ਼ ਹੋਈ ਸੀ ਤੇ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕਰਨ ‘ਚ ਕਾਮਯਾਬ ਰਹੀ ਹੈ । ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਕਾਫੀ ਪਸੰਦ ਵੀ ਕੀਤਾ ਗਿਆ । ਪਰ ਕੋਰੋਨਾ ਦੀ ਮਾਰ ਵੀ ਇਸ ਫ਼ਿਲਮ ‘ਤੇ ਪਈ ਹੈ, ਨਹੀਂ ਤਾਂ ਅਜੇ ਫ਼ਿਲਮ ਨੇ ਹੋਰ ਵਧੀਆ ਪ੍ਰਦਰਸ਼ਨ ਕਰਨਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network