ਸਰਗੁਨ ਮਹਿਤਾ ਦਾ ਇਸ ਕਿਊਟ ਬੱਚੇ ਦੇ ਨਾਲ ਵੀਡੀਓ ਹੋ ਰਿਹਾ ਵਾਇਰਲ

Written by  Shaminder   |  June 17th 2020 02:32 PM  |  Updated: June 17th 2020 02:33 PM

ਸਰਗੁਨ ਮਹਿਤਾ ਦਾ ਇਸ ਕਿਊਟ ਬੱਚੇ ਦੇ ਨਾਲ ਵੀਡੀਓ ਹੋ ਰਿਹਾ ਵਾਇਰਲ

ਸਰਗੁਨ ਮਹਿਤਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਇੱਕ ਬਹੁਤ ਹੀ ਕਿਊਟ ਜਿਹੇ ਬੱਚੇ ਦੇ ਨਾਲ ਨਜ਼ਰ ਆ ਰਹੀ ਹੈ । ਉਹ ਬੱਚੇ ਦੇ ਨਾਲ ਟਿਕਟੌਕ ਵੀਡੀਓ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । ਬੱਚਾ ਵੀ ਇਸ ਵੀਡੀਓ ‘ਚ ਕਾਫੀ ਖੁਸ਼ ਵਿਖਾਈ ਦੇ ਰਿਹਾ ਹੈ ਅਤੇ ਅਚਾਨਕ ਉਹ ਸਰਗੁਨ ਮਹਿਤਾ ਨੂੰ ਵੇਖ ਉਨ੍ਹਾਂ ਦੇ ਵਾਲ ਖਿੱਚਣ ਲੱਗ ਜਾਂਦਾ ਹੈ ।

https://www.instagram.com/p/CBhs4T8APWC/

ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਸਰਗੁਨ ਮਹਿਤਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਹ ਏਨੀਂ ਦਿਨੀਂ ਆਪਣੇ ਪਤੀ ਰਵੀ ਦੁਬੇ ਦੇ ਨਾਲ ਕਵਾਲਟੀ ਟਾਈਮ ਬਿਤਾ ਰਹੇ ਨੇ ਅਤੇ ਅਕਸਰ ੳੇੁਨ੍ਹਾਂ ਦੇ ਨਾਲ ਟਿਕਟੌਕ ਵੀਡੀਓ ਬਣਾਉਂਦੇ ਨਜ਼ਰ ਆ ਜਾਂਦੇ ਹਨ ।

https://www.instagram.com/p/CBXaidBgpyb/

ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਇਸ ਤੋਂ ਇਲਾਵਾ ਹਾਲ ਹੀ ‘ਚ ਆਏ ਬਾਦਸ਼ਾਹ ਦੇ ਗੀਤ ‘ਚ ਉਹ ਆਪਣੇ ਪਤੀ ਰਵੀ ਦੁਬੇ ਦੇ ਨਾਲ ਵਿਖਾਈ ਦਿੱਤੇ ਸਨ ।

ਇਸ ਤੋਂ ਇਲਾਵਾ ਮਨਿੰਦਰ ਬੁੱਟਰ ਦੇ ਨਾਲ ‘ਲਾਰੇ’ ਗੀਤ ਦੀ ਫੀਚਰਿੰਗ ਵੀ ਨਜ਼ਰ ਆਏ ਸੀ ।ਸਰਗੁਨ ਮਹਿਤਾ ਨੇ ਫ਼ਿਲਮ ਅੰਗਰੇਜ, ਝੱਲੇ, ਸੁਰਖ਼ੀ ਬਿੰਦੀ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਨ੍ਹਾਂ ਸਾਰੀਆਂ ਫ਼ਿਲਮਾਂ ‘ਚ ਉਨ੍ਹਾਂ ਨੇ ਵੱਖੋ ਵੱਖਰੇ ਕਿਰਦਾਰ ਨਿਭਾਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network