ਪਾਲੀਵੁੱਡ ਸਿਤਾਰਿਆਂ ਨੇ ਦਿੱਤੀਆਂ ਵੱਖਰੇ ਅੰਦਾਜ਼ ਦੇ ਨਾਲ ਨਵੇਂ ਸਾਲ ਦੀਆਂ ਮੁਬਾਰਕਾਂ

written by Lajwinder kaur | January 01, 2019

ਨਵਾਂ ਸਾਲ 2019 ਨੇ ਸਭ ਨੂੰ ਹੈਲੋ ਹੈਲੋ ਕਹਿ ਦਿੱਤਾ ਹੈ। ਦੁਨੀਆਂ ਭਰ ਚ ਨਵੇਂ ਸਾਲ ਨੂੰ ਲੈ ਕੇ ਜਸ਼ਨ ਮਨਾਇਆ ਜਾ ਰਿਹਾ ਹੈ। ਉੱਧਰ ਹੀ ਸਾਡੇ ਪਾਲੀਵੁੱਡ ਦੇ ਸਿਤਾਰਿਆਂ ਵੀ ਪਿੱਛੇ ਨਹੀਂ ਰਹੇ ਉਹਨਾਂ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਨਵੇਂ ਸਾਲ ਦੀਆਂ ਵੀਡੀਓਜ਼ ਨੂੰ ਸ਼ੇਅਰ ਕੀਤਾ ਹੈ। ਪੰਜਾਬੀ ਸਿਤਾਰਿਆਂ ਨੇ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਹਨ।

Pollywood Stars Wish Their Fans Happy New Year ਪਾਲੀਵੁੱਡ ਸਿਤਾਰਿਆਂ ਨੇ ਦਿੱਤੀਆਂ ਵੱਖਰੇ ਅੰਦਾਜ਼ ਦੇ ਨਾਲ ਨਵੇਂ ਸਾਲ ਦੀਆਂ ਮੁਬਾਰਕਾਂ

ਹੋਰ ਵੇਖੋ: ਬਾਲੀਵੁੱਡ ਸਿਤਾਰਿਆਂ ਨੇ ਸ਼ੁਰੂ ਕੀਤਾ ਨਿਊ ਈਯਰ ਸੇਲੀਬ੍ਰੇਸ਼ਨ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਰਭਜਨ ਮਾਨ ਦੀ ਜਿਹਨਾਂ ਨੇ ਸਵੇਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਗੁਰਦੁਆਰੇ ਮੱਥਾ ਟੇਕਿਆ ਤੇ ਆਪਣੀ ਇੱਕ ਤਸਵੀਰ ਫੇਸਬੁੱਕ ਤੇ ਸ਼ੇਅਰ ਕਰਦੇ ਹੋਏ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉੱਥੇ ਹੀ ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਗੀਤ ਦੇ ਟੀਜ਼ਰ ਨਾਲ ਫੈਨਜ਼ ਨੂੰ ਨਵੇਂ ਸਾਲ ਤੇ ਸਰਪ੍ਰਾਈਜ਼ ਦਿੱਤਾ।

https://www.instagram.com/p/BsFHH-HA3YZ/

ਗੱਲ ਕਰਦੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਟਾਰ ਦੇਸੀ ਕਰਿਊ ਵਾਲਿਆਂ ਦੀ ਜਿਹਨਾਂ ਨੇ ਆਪਣੇ ਇੰਸਟਾਗ੍ਰਾਮ ਤੋਂ ਗੋਲਡੀ ਤੇ ਸੱਤੇ ਦੀ ਜੋੜੀ ਨੇ ਆਪਣੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ: ‘ਹੈਪੀ ਨਿਊ ਇਅਰ ਦੋਸਤ’ ।

https://www.instagram.com/p/BsFEXVeH95c/

ਸੈਲਫੀ ਕਿਊਨ ਨੇਹਾ ਕੱਕੜ ਤੇ ਨੀਰੂ ਬਾਜਵਾ ਨੇ ਵੀ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਵੀਡੀਓ ਪਾ ਕੇ ਨਵੇਂ ਸਾਲ ਦੀ ਵਧਾਈ ਦਿੱਤੀ। ਗਿੱਪੀ ਗਰੇਵਾਲ ਨੇ ਆਪਣੇ ਫੈਨਜ਼ ਨਾਲ ਆਪਣੀ ਤਸਵੀਰ ਤੇ ਹੈਪੀ ਨਿਊ ਇਅਰ ਲਿਖ ਕੇ ਪੋਸਟ ਪਾਈ ਹੈ।

https://www.instagram.com/p/BsEM8xZlFlp/

ਪੰਜਾਬੀ ਗੀਤਾਂ ਦੀ ਰਾਣੀ ਮਿਸ ਪੂਜਾ ਨੇ ਵੀ ਵੀਡੀਓ ਪਾ ਕੇ ਨਵੇਂ ਸਾਲ ਦੀਆਂ ਵਧਾਈਆਂ ਦੇ ਨਾਲ ਨਾਲ ਫੈਨਜ਼ ਨੂੰ ਵੱਡਿਆਂ ਦੇ ਸਤਿਕਾਰ ਤੇ ਪਰਿਵਾਰ ਨਾਲ ਪਿਆਰ ਦਾ ਸੁਨੇਹਾ ਦਿੱਤਾ।

https://www.instagram.com/p/BsFFJ40jEZG/

ਹੋਰ ਵੇਖੋ: ਇਸ ਸਾਲ ਇਹਨਾਂ ਸਿਤਾਰਿਆਂ ਦੇ ਘਰ ਆਏ ਨੰਨ੍ਹੇ ਮਹਿਮਾਨ

ਇਹਨਾਂ ਤੋਂ ਇਲਾਵਾ ਬੱਬਲ ਰਾਏ, ਪ੍ਰਭ ਗਿੱਲ ਤੇ ਜੱਸੀ ਗਿੱਲ ਤਿੰਨਾਂ ਨੇ ਇੱਕਠੇ ਹੋ ਕਿ ਇੱਕ ਵੀਡੀਓ ਬਣਾ ਕਿ ਆਪਣੇ ਫੈਨਜ਼ ਨੂੰ ਮਸਤੀ ਦੇ ਨਾਲ ਨਵੇਂ ਸਾਲ ਦੀ ਮੁਬਾਰਕਾਂ ਦਿੱਤੀਆਂ। ਯੋ ਯੋ ਹਨੀ ਸਿੰਘ ਨੇ ਵੀ ਆਪਣੇ ਫੈਨਜ਼ ਨਾਲ ਹੈਪੀ ਨਿਊ ਇਅਰ ਦੀਆਂ ਮੁਬਾਰਕਾਂ ਦਿੱਤੀਆਂ।

You may also like