ਜਾਣੋ ਕੌਣ ਹੈ ਸਿਮਰਨ ਕੌਰ ਢੱਡਲੀ ਜਿਸ ਦੀ ਸਿੱਧੂ ਮੂਸੇਵਾਲਾ ਨਾਲ ਕੀਤੀ ਜਾ ਰਹੀ ਹੈ ਤੁਲਨਾ, ਫ਼ਿਲਮ ਜੋੜੀ ਲਈ ਗਾਏ ਤਿੰਨ ਗੀਤ

ਮਸ਼ਹੂਰ ਪੰਜਾਬੀ ਗਾਇਕ ਸਿਮਰਨ ਕੌਰ ਢੱਡਲੀ ਨੂੰ ਉਸ ਦੀ ਦਮਦਾਰ ਆਵਾਜ਼, ਪੁਰਾਣੇ ਗੀਤਾਂ ਤੇ ਮੌਜੂਦਾ ਸਮੇਂ ਦੇ ਹਲਾਤਾਂ 'ਤੇ ਗੀਤ ਗਾਉਣ ਲਈ ਜਾਣਿਆ ਜਾਂਦਾ ਹੈ। ਹਾਲ ਹੀ 'ਚ ਗਾਇਕਾ ਨੇ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ ਜੋੜੀ ਵਿੱਚ ਤਿੰਨ ਗੀਤ ਗਾਏ ਹਨ, ਜਿਸ ਦੇ ਚੱਲਦੇ ਉਹ ਸੁਰਖੀਆਂ 'ਚ ਆ ਗਈ ਹੈ ਤੇ ਫੈਨਜ਼ ਉਸ ਦੀ ਤੁਲਨਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਕਰ ਰਹੇ ਹਨ।

Written by  Pushp Raj   |  May 11th 2023 12:56 PM  |  Updated: May 11th 2023 01:23 PM

ਜਾਣੋ ਕੌਣ ਹੈ ਸਿਮਰਨ ਕੌਰ ਢੱਡਲੀ ਜਿਸ ਦੀ ਸਿੱਧੂ ਮੂਸੇਵਾਲਾ ਨਾਲ ਕੀਤੀ ਜਾ ਰਹੀ ਹੈ ਤੁਲਨਾ, ਫ਼ਿਲਮ ਜੋੜੀ ਲਈ ਗਾਏ ਤਿੰਨ ਗੀਤ

Simran Kaur Dhadli : ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਸਿਮਰਨ ਕੌਰ ਢੱਡਲੀ ਨੂੰ ਕੌਣ ਨਹੀਂ ਜਾਣਦਾ। ਅੱਜ ਦੇ ਸਮੇਂ ਵਿੱਚ ਇਹ ਗਾਇਕਾ ਅਕਸਰ ਹੀ ਪੁਰਾਣ ਸਮੇਂ ਦੇ ਗੀਤ ਤੇ ਪੰਜਾਬ ਦੇ ਮੌਜੂਦਾ ਹਲਾਤਾਂ ਬਾਰੇ ਗੀਤ ਗਾ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ ਵਿੱਚ ਗਾਇਕਾ ਸਿਮਰਨ ਕੌਰ ਢੱਡਲੀ ਮੁੜ ਸੁਰਖੀਆਂ 'ਚ ਆ ਗਈ ਹੈ, ਜਿਸ ਦੀ ਵਜ੍ਹਾ ਹੈ ਫ਼ਿਲਮ ਜੋੜੀ  'ਚ ਉਨ੍ਹਾਂ ਵੱਲੋਂ ਗਾਏ ਗੀਤ। 

ਦੱਸ ਦਈਏ ਕਿ ਗਾਇਕਾ ਸਿਮਰਨ ਕੌਰ 'ਰਿਐਲਿਟੀ ਚੈਕ', 'ਪੁਠੀ ਮੱਤ' ਅਤੇ 'ਨੋਟਾਂ ਵਾਲੀ ਧੌਂਸ' ਵਰਗੇ  ਦਮਦਾਰ ਬੋਲਾਂ ਵਾਲੇ ਗੀਤਾਂ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਹੈ। ਹਾਲ ਹੀ ਵਿੱਚ ਗਾਇਕਾ ਨੇ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਸਟਾਰਰ ਫ਼ਿਲਮ 'ਜੋੜੀ' ਵਿੱਚ ਤਿੰਨ ਗੀਤ ਗਾ ਕੇ ਮੁੜ ਆਪਣੀ ਦਮਦਾਰ ਗਾਇਕੀ ਦਾ ਜਲਵਾ ਵਿਖਾਈਆ। ਗਾਇਕਾ ਇਸ ਫ਼ਿਲਮ ਲਈ ਆਪਣੀ ਆਵਾਜ਼ 'ਚ ਗੀਤ ਗਾ ਕੇ ਬੇਹੱਦ ਖੁਸ਼ ਹੈ। 

ਹਾਲ ਹੀ ਵਿੱਚ ਗਾਇਕਾ ਸਿਮਰਨ ਕੌਰ ਨੇ ਇਹ ਖੁਸ਼ੀ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ। ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਗਾਇਕਾ ਸਿਮਰਨ ਨੇ ਫਿਲਮ ਦੇ ਗੀਤਾਂ ਦੀਆਂ ਵੀਡੀਓ ਕਲਿੱਪ ਵੀ ਸ਼ੇਅਰ ਕੀਤੀਆਂ ਹਨ। 

ਖ਼ੁਦ ਵੱਲੋਂ ਗਾਏ ਗਏ ਗੀਤਾਂ ਦੀ ਵੀਡੀਓ ਸ਼ੇਅਰ ਕਰਦੇ ਹੋਏ ਗਾਇਕਾ ਨੇ ਖੂਬਸੂਰਤ ਕੈਪਸ਼ਨ ਲਿੱਖ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ। ਗਾਇਕਾ ਨੇ ਆਪਣੀ ਪੋਸਟ 'ਚ ਲਿਖਿਆ, 'ਪੁਰਾਣੇ ਸੰਗੀਤ ਨਾਲ ਮੈਨੂੰ ਇਸ਼ਕ ਹੀ ਇੰਨਾ ਸੀ ਕੀ ਮੇਰਾ ਦਿਲ ਉਸ ਸੰਗੀਤ ਨੂੰ ਮੇਰੇ ਤੱਕ ਖਿੱਚ ਕੇ ਲੈ ਹੀ ਆਇਆ। 1 ਨਹੀਂ 2 ਨਹੀਂ, ਸਮਾਂ 3 ਅਲੱਗ-ਅਲੱਗ ਗੀਤਾਂ ਦੀਆਂ  ਤਰਜ਼ਾ ਗਾਉਣ ਦਾ ਸਬੱਬ ਬਣਿਆ ਤੇ ਮੈਂ ਸ਼ੁਕਰ ਕਰਦੀ ਹਾਂ ਉਸ ਮਾਲਕ ਦਾ ਜਿਸ ਨੇ ਜੋੜੀ ਫ਼ਿਲਮ ਨੂੰ ਜ਼ਰਿਆ ਬਣਾਇਆ ਮੇਰੀ ਰੀਝ ਪੁਗਾਉਣ ਦਾ...🙏  ਦਿਲਜੀਤ ਦੋਸਾਂਝ ਬਾਈ ਨਾਲ ਪਹਿਲਾਂ ਦੋਗਾਣਾ..🌸 @rajranjodhofficial ਬਾਈ ਦੀ ਲਿਖਤ...🌪️। '

ਸਿਮਰਨ ਕੌਰ ਢੱਡਲੀ ਵੱਲੋਂ ਫ਼ਿਲਮ 'ਜੋੜੀ' ਦੇ ਵਿੱਚ ਤਿੰਨ ਗੀਤ ਗਾਏ ਗਏ ਹਨ। ਇਨ੍ਹਾਂ ਚੋਂ ਤੇਰੇ ਘਰ ਦਾ ਪ੍ਰਹੁਣਾ ਬਣਕੇ (TERE GHAR DA PRAUHNA BANKE),  ਯਮਲੇ ਦੀ ਤੁੰਬੀ ( YAMLE DI TUMBI),  ਸਕੀਮ ਲਾ ਗਈ (SCHEME LAA GYI) ਗੀਤ ਸ਼ਾਮਿਲ ਹਨ। 

ਸਿਮਰਨ ਦੀ ਇਸ ਪੋਸਟ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਯੂਜ਼ਰਸ ਕਮੈਂਟ ਲਿਖ ਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਫੈਨ ਨੇ ਕਮੈਂਟ ਕਰ ਲਿਖਿਆ, ਤੁਹਾਡੀ ਆਵਾਜ਼ ਨਾ ਸੱਚੀ ਗੱਲ ਦੱਸਾਂ ਸਿਸਟਰ ਬਹੁਤ ਹੀ ਯੂਨੀਕ ਆ ਲਾਈਕ ਸਿੱਧੂ ਮੂਸੇਵਾਲਾ ਬਾਈ ਵਾਂਗ... ਇਸ ਤੋਂ ਇਲਾਵਾ ਪੰਜਾਬੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਕਮੈਂਟ ਕਰ ਲਿਖਿਆ, ਤੁਹਾਡੀ ਆਵਾਜ਼ ਨੇ ਫ਼ਿਲਮ ਵਿੱਚ ਚਾਰ ਚੰਨ ਲਗਾ ਦਿੱਤੇ।

ਹੋਰ ਪੜ੍ਹੋ: Ammy Virk Birthday: ਗਾਇਕ ਐਮੀ ਵਿਰਕ ਦਾ ਅੱਜ ਹੈ ਜਨਮਦਿਨ, ਜਾਣੋ ਸੰਗੀਤ ਜਗਤ 'ਚ ਕਿੰਝ ਬਣਾਈ ਆਪਣੀ ਪਛਾਣ

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਫ਼ਿਲਮ ਜੋੜੀ ਨਾ ਮਹਿਜ਼  ਦੇਸ਼ ਸਗੋਂ ਵਿਦੇਸ਼ਾਂ  'ਚ ਵੀ ਧੂਮਾਂ ਪਾ ਰਹੀ ਹੈ ਤੇ ਬਾਕਸ ਆਫਿਸ 'ਤੇ ਲਗਾਤਾਰ ਆਪਣਾ ਕਮਾਲ ਦਿਖਾ ਰਹੀ ਹੈ। ਇਸ ਫ਼ਿਲਮ ਨੂੰ ਅੰਬਰਦੀਪ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੰਡਸਟਰੀ ਦੇ ਹੋਰ ਵੀ ਮਸ਼ਹੂਰ ਕਲਾਕਾਰਾਂ ਨੇ ਇਸ ਫ਼ਿਲਮ ਵਿੱਚ ਖਾਸ ਯੋਗਦਾਨ ਪਾਇਆ ਹੈ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network