ਰਣਜੀਤ ਬਾਵਾ ਦਾ ਪਾਕਿਸਤਾਨ ਫੇਰੀ ਦੌਰਾਨ ਦਾ ਵੀਡੀਓ ਆਇਆ ਸਾਹਮਣੇ, ਗਾਇਕ ਨੇ ਨਾਸਿਰ ਢਿੱਲੋਂ ਨਾਲ ਕੀਤੀ ਮੁਲਾਕਾਤ
ਰਣਜੀਤ ਬਾਵਾ (Ranjit Bawa)ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਨ੍ਹਾਂ ਦੇ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਗਾਇਕ ਪਾਕਿਸਤਾਨੀ ਪੰਜਾਬ ‘ਚ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਪਾਕਿਸਤਾਨ ਦੇ ਮਸ਼ਹੂਰ ਕੰਟੈਂਟ ਕ੍ਰਿਏਟਰ ਨਾਸਿਰ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਣਜੀਤ ਬਾਵਾ ਨਾਸਿਰ ਢਿੱਲੋਂ ਦੇ ਨਾਲ ਚਾਹ ਪੀ ਰਹੇ ਹਨ ।
ਇਸ ਤੋਂ ਇਲਾਵਾ ਰਣਜੀਤ ਬਾਵਾ ਅੰਜੁਮ ਸਰੋਇਆ ਦੇ ਨਾਲ ਵੀ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਚੇਤ ਚਿੱਤਰਕਾਰ ਵੀ ਕਈ ਦਿਨਾਂ ਤੱਕ ਪਾਕਿਸਤਾਨ ‘ਚ ਨਾਸਿਰ ਢਿੱਲੋਂ, ਅੰਜੁਮ ਸਰੋਏ ਅਤੇ ਜ਼ੈਬ ਹੰਜਰਾ ਦੇ ਨਾਲ ਕਈ ਦਿਨ ਬਿਤਾਉਣ ਮਗਰੋਂ ਭਾਰਤ ਪਰਤੇ ਸਨ ।
ਰਣਜੀਤ ਬਾਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ਅਤੇ ਸਕੂਲ ਕਾਲਜ ਸਮੇਂ ਤੋਂ ਚਲਿਆ ਆ ਰਿਹਾ ਇਹ ਸ਼ੌਂਕ ਯੂਨੀਵਰਸਿਟੀ ਟਾਈਮ ‘ਤੇ ਵੀ ਬਰਕਰਾਰ ਰਿਹਾ ।ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਨੂੰ ਪ੍ਰੋਫੈਸ਼ਨ ਦੇ ਤੌਰ ‘ਤੇ ਅਪਣਾ ਲਿਆ ਅਤੇ ਗਾਇਕੀ ਦੇ ਖੇਤਰ ‘ਚ ਨਿੱਤਰੇ ।ਗਾਇਕੀ ਦੇ ਖੇਤਰ ‘ਚ ਸਰੋਤਿਆਂ ਵੱਲੋਂ ਉਨ੍ਹਾਂ ਨੂੰ ਭਰਵਾਂ ਪਿਆਰ ਮਿਲਿਆ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ।
ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਰੱਜਵਾਂ ਪਿਆਰ ਮਿਲਿਆ । ਹੁਣ ਤੱਕ ਉਹ ਫ਼ਿਲਮਾਂ ‘ਤਾਰਾ ਮੀਰਾ’, ‘ਲੈਂਬਰ ਗਿੰਨੀ’, ‘ਹਾਈਐਂਡ ਯਾਰੀਆਂ’, ‘ਭਲਵਾਨ ਸਿੰਘ’, ‘ਮਿਸਟਰ ਐਂਡ ਮਿਸੇਜ਼ ੪੨੦ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।ਇਨ੍ਹਾਂ ਫ਼ਿਲਮਾਂ ‘ਚ ਰਣਜੀਤ ਬਾਵਾ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।ਰਣਜੀਤ ਬਾਵਾ ਦੇ ਹਾਲ ਹੀ ‘ਚ ਕਈ ਗੀਤ ਰਿਲੀਜ਼ ਹੋਏ ਹਨ । ਜਿਸ ‘ਚ ਨੀਂ ਮਿੱਟੀਏ, ਪੰਜਾਬ ਵਰਗੀ, ਮਾਂਵਾਂ ਠੰਢੀਆਂ ਛਾਂਵਾਂ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।
-