ਅਸੀਸ ਕੌਰ ‘ਤੇ ਗੋਲਡੀ ਸੋਹੇਲ ਦੇ ਘਰ ਪੁੱਤਰ ਦਾ ਜਨਮ, ਗਾਇਕਾ ਨੇ ਜਾਣਕਾਰੀ ਕੀਤੀ ਸਾਂਝੀ

ਪਲੇਅ ਬੈਕ ਗਾਇਕਾ ਅਸੀਸ ਕੌਰ ਤੇ ਗੋਲਡੀ ਸੋਹੇਲ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ ।ਜਿਸ ਬਾਰੇ ਗਾਇਕਾ ਅਸੀਸ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ।ਇਹ ਜੋੜੀ ਇੱਕ ਸਾਲ ਪਹਿਲਾਂ ਵਿਆਹ ਦੇ ਬੰਧਨ ‘ਚ ਬੱਝੀ ਸੀ। 21 ਜੂਨ ਨੂੰ ਵਿਸ਼ਵ ਸੰਗੀਤ ਦਿਵਸ ਦੇ ਮੌਕੇ ‘ਤੇ ਉਨ੍ਹਾਂ ਨੂੰ ਪ੍ਰਮਾਤਮਾ ਨੇ ਪਹਿਲੀ ਔਲਾਦ ਦੇ ਰੂਪ ‘ਚ ਪੁੱਤਰ ਦੀ ਦਾਤ ਦੇ ਨਾਲ ਨਵਾਜ਼ਿਆ ਹੈ।

Reported by: PTC Punjabi Desk | Edited by: Shaminder  |  June 24th 2024 12:12 PM |  Updated: June 24th 2024 12:18 PM

ਅਸੀਸ ਕੌਰ ‘ਤੇ ਗੋਲਡੀ ਸੋਹੇਲ ਦੇ ਘਰ ਪੁੱਤਰ ਦਾ ਜਨਮ, ਗਾਇਕਾ ਨੇ ਜਾਣਕਾਰੀ ਕੀਤੀ ਸਾਂਝੀ

 ਪਲੇਅ ਬੈਕ ਗਾਇਕਾ ਅਸੀਸ ਕੌਰ (Asess Kaur) ਤੇ ਗੋਲਡੀ ਸੋਹੇਲ (Goldie Sohail) ਦੇ ਘਰ ਪੁੱਤਰ (Baby Boy) ਦਾ ਜਨਮ ਹੋਇਆ ਹੈ ।ਜਿਸ ਬਾਰੇ ਗਾਇਕਾ ਅਸੀਸ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ।ਇਹ ਜੋੜੀ ਇੱਕ ਸਾਲ ਪਹਿਲਾਂ ਵਿਆਹ ਦੇ ਬੰਧਨ ‘ਚ ਬੱਝੀ ਸੀ। 21 ਜੂਨ ਨੂੰ ਵਿਸ਼ਵ ਸੰਗੀਤ ਦਿਵਸ ਦੇ ਮੌਕੇ ‘ਤੇ ਉਨ੍ਹਾਂ ਨੂੰ ਪ੍ਰਮਾਤਮਾ ਨੇ ਪਹਿਲੀ ਔਲਾਦ ਦੇ ਰੂਪ ‘ਚ ਪੁੱਤਰ ਦੀ ਦਾਤ ਦੇ ਨਾਲ ਨਵਾਜ਼ਿਆ ਹੈ।

ਹੋਰ ਪੜ੍ਹੋ  : ਰਣਦੀਪ ਸਿੰਘ ਭੰਗੂ ਦੀ ਖੁਦ ਵੱਲੋਂ ਕੀਤੀ ਲਾਪਰਵਾਹੀ ਨੇ ਲਈ ਜਾਨ, ਜਾਣੋ ਕਿਵੇਂ ਹੋਈ ਮੌਤ

ਗਾਇਕਾ ਅਸੀਸ ਕੌਰ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਜਿਸ ‘ਚ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਵਾਹਿਗੁਰੂ ਤੇਰਾ ਸ਼ੁਕਰ ਹੈ।ਬੇਅੰਤ ਖੁਸ਼ੀ ਤੇ ਧੰਨਵਾਦ ਨਾਲ ਅਸੀਂ ਵਿਸ਼ਵ ਸੰਗੀਤ ਦਿਵਸ ‘ਤੇ ਸਾਡੇ ਬੇਸ਼ਕੀਮਤੀ ਬੇਬੀ ਬੁਆਏ ਦੇ ਜਨਮ ਦਾ ਐਲਾਨ ਕਰਦੇ ਹਾਂ।ਇਸ ਵਿਸ਼ੇਸ਼ ਦਿਨ ਨੇ ਸਾਨੂੰ ਸਾਡੀ ਜ਼ਿੰਦਗੀ ਦੀ ਸਭ ਤੋਂ ਮਿੱਠੇ ਨੋਟ ਦੇ ਨਾਲ ਅਸੀਸ ਦਿੱਤੀ ਹੈ। ਸਾਡੇ ਦਿਲ ਪਿਆਰ,ਖੁਸ਼ੀ ‘ਤੇ ਪ੍ਰਮਾਤਮਾ ਦੀ ਸ਼ੁਕਰਗੁਜ਼ਾਰੀ ਨਾਲ ਭਰ ਗਏ ਹਨ । 

18 ਜੂਨ ਨੂੰ ਸੀ ਵੈਡਿੰਗ ਐਨੀਵਰਸਰੀ 

ਅਸੀਸ ਕੌਰ ਤੇ ਗੋਲਡੀ ਸੋਹੇਲ ਨੇ ਅਠਾਰਾਂ ਜੂਨ ਨੂੰ ਆਪਣੇ ਵਿਆਹ ਦੀ ਵਰੇ੍ਹਗੰਢ ਮਨਾਈ ਸੀ । ਇੱਕ ਪੋਸਟ ‘ਚ ਜੋੜੀ ਦਨੇ ਇਸ ਮੌਕੇ ਨੂੰ ਯਾਦਗਾਰ ਬਨਾਉਣ ਦੇ ਲਈ ਰੋਮਾਂਟਿਕ ਤਸਵੀਰਾਂ ਦੀ ਇੱਕ ਸੀਰੀਜ਼ ਵੀ ਸਾਂਝੀ ਕੀਤੀ ਸੀ।

ਜਿਸ ‘ਚ ਉਸ ਨੇ ਲਿਖਿਆ ‘ਸਾਡੇ ਤਿੰਨ ਸੌ ਪੈਂਹਠ ਦਿਨ ਅਜਿਹੀਆਂ ਯਾਦਾਂ ਬਨਾਉਣ ‘ਚ ਬੀਤੇ, ਜੋ ਜੀਵਨ ਭਰ ਰਹਿਣਗੀਆਂ। ਅਗਲੇ ਅਧਿਆਇ ਦੇ ਜਲਦ ਤੋਂ ਜਲਦ ਸਾਹਮਣੇ  ਆਉਣ ਦਾ ਇੰਤਜ਼ਾਰ ਨਹੀਂ ਕਰ ਸਕਦੇ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network