ਬੱਬੂ ਮਾਨ ਨੇ ਦੱਸਿਆ ਕਿਉਂ ਚਿਰਾਂ ਪਿੱਛੋਂ ਮਨਾ ਰਹੇ ਲੋਹੜੀ, ਵੇਖੋ ਵੀਡੀਓ

Reported by: PTC Punjabi Desk | Edited by: Shaminder  |  January 13th 2024 11:59 AM |  Updated: January 13th 2024 11:59 AM

ਬੱਬੂ ਮਾਨ ਨੇ ਦੱਸਿਆ ਕਿਉਂ ਚਿਰਾਂ ਪਿੱਛੋਂ ਮਨਾ ਰਹੇ ਲੋਹੜੀ, ਵੇਖੋ ਵੀਡੀਓ

ਅੱਜ ਲੋਹੜੀ (Lohri 2024) ਦਾ ਤਿਉਹਾਰ ਮਨਾਇਆ ਜਾ ਰਿਹਾ ਹੈ । ਅਜਿਹੇ ‘ਚ ਅੱਜ ਬੱਬੂ ਮਾਨ (Babbu Maan) ਦੇ ਫੈਨਸ ਦੇ ਲਈ ਵੀ  ਇੱਕ ਖੁਸ਼ਖਬਰੀ ਗੈ । ਉਹ ਇਹ ਹੈ ਕਿ ਅੱਜ ਮੁੱਦਤਾਂ ਪਿੱਛੋਂ ਬੱਬੂ ਮਾਨ ਲੋਹੜੀ ਮਨਾ ਰਹੇ ਹਨ । ਇਸ ਦੇ ਪਿੱਛੇ ਵੀ ਇੱਕ ਕਾਰਨ ਹੈ । ਉਹ ਹੈ ਕਿ ਉਨ੍ਹਾਂ ਦਾ ਪਿਆਰ ਮੁੜ ਆਇਆ ਹੈ। ਜੀ ਹਾਂ ਇਹ ਅਸੀਂ ਨਹੀਂ ਬਲਕਿ ਖੁਦ ਬੱਬੂ ਮਾਨ ਕਹਿ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਦੱਸ ਰਿਹਾ ਹੈ ਕਿ ‘ਜਾਨ ਵਿੱਚ ਜਾਨ ਪੈ ਗਈ, ਜਾਨ ਮੁੜ ਆਈ ਏ, ਇਸੇ ਲਈ ਚਿਰਾਂ ਪਿੱਛੋਂ ਅੱਜ ਲੋਹੜੀ ਮਨਾਈ ਏ’। ਜਿਸ ਤੋਂ ਲੱਗਦਾ ਹੈ ਕਿ ਬੱਬੁ ਮਾਨ ਨੂੰ ਉਨ੍ਹਾਂ ਦਾ ਪਿਆਰ ਚਿਰਾਂ ਪਿੱਛੋਂ ਮਿਲ ਗਿਆ ਹੈ ।

Babbu maan.jpg

ਹੋਰ ਪੜ੍ਹੋ : ਅਦਾਕਾਰਾ ਨਿਸ਼ਾ ਬਾਨੋ ਅਤੇ ਗਾਇਕਾ ਪਰਵੀਨ ਭਾਰਟਾ ਨੇ ਦਿੱਤੀ ਲੋਹੜੀ ਦੀ ਵਧਾਈ

ਜਿਸ ਕਾਰਨ ਉਨ੍ਹਾਂ ਨੇ ਚਿਰਾਂ ਪਿੱਛੋਂ ਲੋਹੜੀ ਦਾ ਤਿਉਹਾਰ ਮਨਾਇਆ ਹੈ।ਦਰਅਸਲ ਬੱਬੂ ਮਾਨ ਅੱਜ ਲੋਹੜੀ ਦੇ ਮੌਕੇ ‘ਤੇ ਆਪਣੇ ਫੈਨਸ ਦੇ ਲਈ ਗੀਤ ਲੈ ਕੇ ਆਏ ਹਨ ।ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।ਗੀਤ ਦੇ ਬੋਲ ਖੁਦ ਬੱਬੂ ਮਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਵੀ ਉਨ੍ਹਾਂ ਨੇ ਖੁਦ ਹੀ ਦਿੱਤਾ ਹੈ। 2024 ‘ਚ ਬੱਬੂ ਮਾਨ ਦੇ ਵੱਲੋਂ ਕੱਢਿਆ ਗਿਆ ਇਹ ਪਹਿਲਾ ਗੀਤ ਹੈ। 

ਬੱਬੂ ਮਾਨ ਦੇ ਫੈਨ ਦੀ ਹੋਈ ਮੌਤ, ਗਾਇਕ ਨੇ ਤਸਵੀਰ ਸਾਂਝੀ ਕਰਦੇ ਹੋਏ ਜਤਾਇਆ ਦੁੱਖ ਗਾਇਕ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਬੱਬੂ ਮਾਨ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਉਹ ਲੋਕ ਗੀਤ ਹੋਣ, ਧਾਰਮਿਕ ਗੀਤ ਹੋਣ ਜਾਂ ਫਿਰ ਪੌਪ ਮਿਊਜ਼ਿਕ ਹੋਵੇ । ਗਾਇਕੀ ਦਾ ਹਰ ਰੰਗ ਉਨ੍ਹਾਂ ਨੇ ਗਾਇਆ ਹੈ। ਬੱਬੂ ਮਾਨ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਹੌਲੀ ਹੌਲੀ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ।ਬੱਬੂ ਮਾਨ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। 

 

-


Popular Posts