ਬੱਬੂ ਮਾਨ ਦਾ ਨਵਾਂ ਗੀਤ ਰਿਲੀਜ਼, ਹੇਟਰਸ ਨੂੰ ਗਾਇਕ ਨੇ ਦਿੱਤਾ ਜਵਾਬ

Reported by: PTC Punjabi Desk | Edited by: Shaminder  |  January 06th 2024 06:50 PM |  Updated: January 06th 2024 06:50 PM

ਬੱਬੂ ਮਾਨ ਦਾ ਨਵਾਂ ਗੀਤ ਰਿਲੀਜ਼, ਹੇਟਰਸ ਨੂੰ ਗਾਇਕ ਨੇ ਦਿੱਤਾ ਜਵਾਬ

ਬੱਬੂ ਮਾਨ (Babbu Maan) ਅਜਿਹੇ ਗਾਇਕ ਹਨ । ਜੋ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ (Songs) ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਹੁਣ ਉਨ੍ਹਾਂ ਦਾ ਨਵਾਂ ਗੀਤ ਰਿਲੀਜ਼ ਹੋੋਇਆ ਹੈ । ਜਿਸ ‘ਚ ਉਨ੍ਹਾਂ ਨੇ ਆਪਣੇ ਹੇਟਰਜ਼ ਨੂੰ ਜਵਾਬ ਦਿੱਤਾ ਹੈ।ਗਾਇਕ ਨੇ ਗੀਤ ਦੇ ਬੋਲ ਕੁਝ ਇਸੇ ਤਰ੍ਹਾਂ ਦੇ ਲਿਖੇ ਹਨ, ਜਿਸ ‘ਚ ਉਹ ਆਪਣੇ ਹੇਟਰਜ਼ ਨੂੰ ਜਵਾਬ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਬੱਬੂ ਮਾਨ ਦੇ ਇਸ ਗੀਤ ਨੁੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਲਗਾਤਾਰ ਰਿਐਕਸ਼ਨ ਦੇ ਰਹੇ ਹਨ ।ਗੀਤ ਨੂੰ ‘ਜ਼ਿਕਰ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ। 

'Do Tukde': Poster of Punjabi singer Babbu Maan out

ਹੋਰ ਪੜ੍ਹੋ : ਸਰੁਸ਼ਟੀ ਮਾਨ ਦੇ ਵਿਆਹ ਦਾ ਵੀਡੀਓ ਹੋ ਰਿਹਾ ਵਾਇਰਲ, ਵੇਖੋ ਜਾਗੋ ਦੀਆਂ ਤਸਵੀਰਾਂ 

ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਈ ਹਿੱੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਇੱਥੇ ਉਹਨਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਨਾ ਚਾਹਾਂਗੇ । ਜਿਸ ‘ਚ ਸਾਉਣ ਦੀ ਝੜੀ, ਪਿੰਡ ਪਹਿਰਾ ਲੱਗਦਾ, ਸੱਜਣ ਰੁਮਾਲ ਦੇ ਗਿਆ, ਲੋਕਾਂ ਨੇ ਪੀਤੀ ਤੁਪਕਾ ਤੁਪਕਾ, ਮਿੱਤਰਾਂ ਦੀ ਛੱਤਰੀ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਬੱਬੂ ਮਾਨ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰੰਮ ਕੀਤਾ । ਜਿਸ ‘ਚ ਸਭ ਤੋਂ ਪਹਿਲਾਂ ਉਨ੍ਹਾਂ ਨੇ ਹਵਾਏਂ ਫ਼ਿਲਮ ਬਣਾਈ ਸੀ । ਜਿਸ ਤੋਂ ਬਾਅਦ ਉਹ ਕਈ ਫ਼ਿਲਮਾਂ ‘ਚ ਨਜ਼ਰ ਆਏ ਸਨ ।  

Babbu maan.jpg

ਬੱਬੂ ਮਾਨ ਦੇ ਨਾਂਅ ਨਾਲ ਇੰਡਸਟਰੀ ‘ਚ ਮਸ਼ਹੂਰ 

ਬੱਬੂ ਮਾਨ ਦਾ ਅਸਲ ਨਾਮ ਤਜਿੰਦਰ ਸਿੰਘ ਮਾਨ ਹੈ ਪਰ ਇੰਡਸਟਰੀ ‘ਚ ਉਹ ਬੱਬੂ ਮਾਨ ਦੇ ਨਾਂਅ ਨਾਲ ਮਸ਼ਹੂਰ ਹਨ । ਉਹ ਪਿੰਡ ਖੰਟ ਦੇ ਰਹਿਣ ਵਾਲੇ ਹਨ, ਪਰ ਮੋਹਾਲੀ ‘ਚ ਵੀ ਉਨ੍ਹਾਂ ਦਾ ਘਰ ਹੈ । ਬੱਬੂ ਮਾਨ ਨੇ ਜਿੱਥੇ ਗਾਇਕੀ ਪੇਸ਼ੇ ਵਜੋਂ ਅਪਣਾਈ ਹੈ,ਉਥੇ ਹੀ ਖੇਤੀਬਾੜੀ ਵੀ ਕਰਦੇ ਹਨ । ਉਹ ਅਕਸਰ ਆਪਣੇ ਖੇਤਾਂ ਦੇ ਵੀਡੀਓਜ਼ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕਰਦੇ ਰਹਿੰਦੇ ਹਨ । 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network