Trending:
ਭਾਰਤੀ ਸਿੰਘ ਆਪਣੀ ਮਾਂ ਦੇ ਸੰਘਰਸ਼ ਦੀ ਕਹਾਣੀ ਦੱਸਦੇ ਹੋਏ ਹੋਈ ਭਾਵੁਕ, ਵੀਡੀਓ ਵਾਇਰਲ
ਭਾਰਤੀ ਸਿੰਘ (Bharti Singh)ਅੱਜ ਕਾਮੇਡੀ ਦੀ ਦੁਨੀਆ ਦਾ ਮੰਨਿਆ ਪ੍ਰਮੰਨਿਆ ਚਿਹਰਾ ਹੈ । ਅੱਜ ਉਸ ਕੋਲ ਦੌਲਤ, ਸ਼ੌਹਰਤ ਸਭ ਕੁਝ ਹੈ । ਪਰ ਅੱਜ ਭਾਰਤੀ ਸਿੰਘ ਜਿਸ ਮੁਕਾਮ ‘ਤੇ ਹੈ। ਉਸ ਨੂੰ ਹਾਸਲ ਕਰਨ ਦੇ ਲਈ ਉਸ ਦੀ ਸਾਲਾਂ ਦੀ ਮਿਹਨਤ ਹੈ। ਇਸ ਦੇ ਨਾਲ ਹੀ ਉਸ ਦੀ ਮਾਂ ਦਾ ਸੰਘਰਸ਼ ਵੀ ਉਸ ਦੀ ਕਾਮਯਾਬੀ ਦੇ ਪਿੱਛੇ ਛਿਪਿਆ ਹੋਇਆ ਹੈ। ਕਿਉਂਕਿ ਉਨ੍ਹਾਂ ਦੀ ਮਾਂ ਨੇ ਆਪਣੇ ਬੱਚਿਆਂ ਨੂੰ ਕਾਮਯਾਬੀ ਦੀ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਕਰੜੀ ਮਿਹਨਤ ਕੀਤੀ ਹੈ।
/ptc-punjabi/media/post_banners/3980461c99cf0d4a5686cb0d1fcf85117cd071bd34b0e9688654aaf64d3f5cd8.webp)
ਹੋਰ ਪੜ੍ਹੋ : ਕੌਰ ਬੀ ਨੇ ਆਪਣੇ ਪਿਤਾ ਜੀ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
ਭਾਰਤੀ ਸਿੰਘ ਦਾ ਇੱਕ ਵੀਡੀਓ ਵਾਇਰਲ (Video Viral)ਹੋ ਰਿਹਾ ਹੈ ।ਜਿਸ ‘ਚ ਕਾਮੇਡੀਅਨ ਆਪਣੀ ਮਾਂ ਦੇ ਸੰਘਰਸ਼ (Struggle Story)ਨੂੰ ਦੱਸਦੀ ਹੋਈ ਭਾਵੁਕ ਹੋ ਗਈ । ਭਾਰਤੀ ਸਿੰਘ ਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਇੱਕ ਫੈਕਟਰੀ ‘ਚ ਨੌਕਰੀ ਕੀਤੀ ਜੋ ਕਿ ਕੰਬਲ ਬਣਾਉਂਦੀ ਸੀ । ਫੈਕਟਰੀ ‘ਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਦੀ ਮਾਂ ਘਰ ‘ਚ ਵੀ ਕੰਬਲਾਂ ਦਾ ਕੰਮ ਲੈ ਕੇ ਆਉਂਦੀ ਹੁੰਦੀ ਸੀ ਅਤੇ ਸਾਰੀ ਸਾਰੀ ਰਾਤ ਕੰਮ ਕਰਦੀ ਰਹਿੰਦੀ ਸੀ। ਪਿਤਾ ਵੱਲੋਂ ਲਿਆ ਗਿਆ ਕਰਜ਼ ਵੀ ਮਾਂ ਨੇ ਕੰਮ ਕਰਕੇ ਉਤਾਰਿਆ ਸੀ । ਭਾਰਤੀ ਸਿੰਘ ਥੋੜ੍ਹੀ ਵੱਡੀ ਹੋਈ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਿਸ ਤਰਾਂ੍ਹ ਉਨ੍ਹਾਂ ਦੇ ਪਾਲਣ ਪੋਸ਼ਣ ਦੇ ਲਈ ਮਿਹਨਤ ਕਰ ਰਹੀ ਹੈ।
/ptc-punjabi/media/media_files/tDZ1ZL0U8SFPscRnQHtq.jpg)
ਭਾਰਤੀ ਸਿੰਘ ਦੀ ਨਿੱਜੀ ਜ਼ਿੰਦਗੀ ਕਾਫੀ ਸੰਘਰਸ਼ ਵਾਲੀ ਰਹੀ ਹੈ। ਉਹ ਇੱਕ ਖਿਡਾਰਨ ਬਣਨਾ ਚਾਹੁੰਦੀ ਸੀ, ਪਰ ਕਿਸਮਤ ਉਸ ਨੂੰ ਕਾਮੇਡੀ ਦੇ ਖੇਤਰ ‘ਚ ਲੈ ਆਈ ।ਲਾਫਟਰ ਚੈਲੇਂਜ ਤੋਂ ਬਾਅਦ ਚਰਚਾ ‘ਚ ਆਈ ਭਾਰਤੀ ਸਿੰਘ ਅੱਜ ਕਾਮਯਾਬ ਕਾਮੇਡੀਅਨਾਂ ਦੀ ਸੂਚੀ ‘ਚ ਆਉਂਦੀ ਹੈ । ਮੁੰਬਈ ‘ਚ ਉਸ ਨੇ ਲਾਫਟਰ ਚੈਲੇਂਜ ਤੋਂ ਬਾਅਦ ਕਈ ਸ਼ੋਅਸ ‘ਚ ਭਾਗ ਲਿਆ ਅਤੇ ਉਸ ਦੇ ਲੱਲੀ ਕਿਰਦਾਰ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
/ptc-punjabi/media/media_files/cHuPAw0qupu9HC0VZEd8.jpg)
ਜਿਸ ਤੋਂ ਬਾਦ ਭਾਰਤੀ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । ਅੱਜ ਉਸ ਕੋਲ ਦੌਲਤ ਸ਼ੌਹਰਤ ਸਭ ਕੁਝ ਹੈ। ਉਸ ਨੇ ਗੁਜਰਾਤੀ ਮੂਲ ਦੇ ਹਰਸ਼ ਲਿੰਬਾਚੀਆ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਉਹ ਇੱਕ ਪੁੱਤਰ ਦੀ ਮਾਂ ਹੈ।ਅੱਜ ਕੱਲ੍ਹ ਭਾਰਤੀ ਕਾਮੇਡੀ ਸ਼ੋਅ ਦੇ ਨਾਲ ਨਾਲ ਕਈ ਰਿਆਲਟੀ ਸ਼ੋਅਸ ‘ਚ ਵੀ ਨਜ਼ਰ ਆ ਰਹੀ ਹੈ।
-