ਦੀਪ ਸਿੱਧੂ ਦੇ ਜਨਮਦਿਨ 'ਤੇ ਭਾਵੁਕ ਹੋਈ ਉਨ੍ਹਾਂ ਦੀ ਗਰਲਫ੍ਰੈਂਡ ਰੀਨਾ ਰਾਏ, ਸਾਂਝੀ ਕੀਤੀ ਦੀਪ ਵੱਲੋਂ ਭੇਜੀ ਗਈ ਫੇਵਰੇਟ ਸੈਲਫੀ
Reena Rai on Deep Sidhu Birthday: ਕੁਝ ਅਜਿਹੀਆਂ ਸਖ਼ਸੀਅਤਾਂ ਹੁੰਦੀਆਂ ਨੇ ਜੋ ਕਿ ਇਸ ਦੁਨੀਆਂ ਤੋਂ ਤਾਂ ਚਲੀਆਂ ਜਾਂਦੀਆਂ ਨੇ, ਪਰ ਉਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਹੈ। ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ (Deep Sidhu) ਭਾਵੇਂ ਅੱਜ ਸਾਡੇ ਵਿਚਾਲੇ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਅੱਜ ਵੀ ਦਿਲੋ ਯਾਦ ਕਰਦੇ ਨੇ। ਖ਼ਾਸ ਕਰਕੇ ਮਰਹੂਮ ਦੀਪ ਸਿੱਧੂ ਦੀ ‘ਗਰਲ ਫ੍ਰੈਂਡ’ ਰੀਨਾ ਰਾਏ (Reena Rai), ਜੋ ਕਿ ਅੱਜ ਦੀਪ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਯਾਦ ਕਰਕੇ ਭਾਵੁਕ ਹੋ ਗਈ ਹੈ।
ਦੱਸ ਦਈਏ ਕਿ ਅੱਜ ਮਰਹੂਮ ਪੰਜਾਬੀ ਅਦਾਕਾਰ ਤੇ ਗਾਇਕ ਦੀਪ ਸਿੱਧੂ ਦਾ ਜਨਮਦਿਨ ਹੈ। ਇਸ ਖਾਸ ਮੌਕੇ 'ਤੇ ਦੀਪ ਦੀ ਗਰਲਫ੍ਰੈਂਡ ਰੀਨਾ ਰਾਏ ਉਨ੍ਹਾਂ ਨੂੰ ਯਾਦ ਕਰਦੇ ਹੋਏ ਨਜ਼ਰ ਆਈ। ਵੱਡੀ ਗਿਣਤੀ ਵਿੱਚ ਦੀਪ ਸਿੱਧੂ ਦੇ ਫੈਨਜ਼ ਵੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ ਹਨ।
ਹਾਲ ਹੀ ਵਿੱਚ ਰੀਨਾ ਰਾਏ ਨੇ ਦੀਪ ਸਿੱਧੂ ਨੂੰ ਯਾਦ ਕਰਦਿਆਂ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਅਦਾਕਾਰ ਦੀਆਂ ਕੁਝ ਤਸੀਵਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਦੇ ਨਾਲ ਉਸ ਨੇ ਕੈਪਸ਼ਨ ਲਿਖ ਕੇ ਮਰਹੂਮ ਅਦਾਕਾਰ ਦੀਪ ਸਿੱਧੂ ਨੂੰ ਬਰਥਡੇਅ ਵਿਸ਼ ਕੀਤਾ ਹੈ।
ਰੀਨਾ ਰਾਏ ਨੇ ਦੀਪ ਸਿੱਧੂ ਦੀਆਂ ਕੁਝ ਯਾਦਾਂ ਨੂੰ ਦੀਪ ਦੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਰੀਨਾ ਨੇ ਨਾਲ ਹੀ ਇੱਕ ਭਾਵੁਕ ਕੈਪਸ਼ਨ ਪਾਈ ਹੈ ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ- ਹੈਪੀ ਬਰਥਡੇਅ ਮਾਈਰੀਨਾ ਨੇ ਆਪਣੀ ਇੰਸਟਾ ਸਟੋਰੀ ਵਿੱਚ ਦੀਪ ਸਿੱਧੂ ਵੱਲੋਂ ਭੇਜੀ ਗਈ ਆਪਣੀ ਫੇਵਰੇਟ ਸੈਲਫੀ ਵੀ ਫੈਨਜ਼ ਨੂੰ ਵਿਖਾਈ ਹੈ। ਜੋ ਪਹਿਲੇ ਕਿਸਾਨ ਅੰਦੋਲਨ ਦੇ ਸਮੇਂ ਦੀ ਹੈ। ਰੀਨਾ ਨੇ ਦੱਸਿਆ ਕਿ ਉਸ ਦੀ ਦੀਪ ਵੱਲੋਂ ਭੇਜੀ ਗਈ ਬੇਹੱਦ ਪਸੰਦੀਦਾ ਸੈਲਫੀ ਹੈ।
ਰੀਨਾ ਰਾਏ ਨੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਦੀਪ ਸਿੱਧੂ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਕੁਝ ਸਾਲ ਪਹਿਲਾਂ ਦੀਪ ਸਿੱਧੂ ਦਾ ਰੀਨਾ ਲਈ ਲਿਖਿਆ ਇੱਕ ਖ਼ਾਸ ਨੋਟ ਸਾਂਝਾ ਕੀਤਾ ਹੈ। ਇਹ ਸਾਰੇ ਪਲ ਦੇਖਕੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ।
ਹੋਰ ਪੜ੍ਹੋ : Deep Sidhu Birthday: ਦੀਪ ਸਿੱਧੂ ਦੇ ਜਨਮਦਿਨ 'ਤੇ ਜਾਣੋ ਉਨ੍ਹਾਂ ਦੇ ਅਦਾਕਾਰ ਤੋਂ ਕਿਸਾਨ ਨੇਤਾ ਬਨਣ ਤੱਕ ਦੇ ਸਫ਼ਰ ਬਾਰੇ
ਦੱਸ ਦਈਏ ਕਿ ਦੀਪ ਸਿੱਧੂ ਦੀ 15 ਫਰਵਰੀ 2022 ਨੂੰ ਇੱਕ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਸੀ। ਇਸ ਕਾਰ ਹਾਦਸੇ ‘ਚ ਰੀਨਾ ਰਾਏ ਵੀ ਦੀਪ ਦੇ ਨਾਲ ਹੀ ਕਾਰ 'ਚ ਸੀ, ਪਰ ਉਹ ਇਸ ਹਾਦਸੇ ‘ਚ ਵਾਲ-ਵਾਲ ਬਚ ਗਈ ਸੀ।
-