ਗੀਤਕਾਰ ਗਿੱਲ ਰੌਂਤਾ ਦੀ ਕਿਤਾਬ ‘ਹੈਲੋ ਮੈਂ ਲਾਹੌਰ ਤੋਂ ਬੋਲਦਾ’ ਗੁਰਮੁਖੀ ਤੇ ਸ਼ਾਹਮੁਖੀ ‘ਚ ਛਪੀ, ਦਰਬਾਰ ਸਾਹਿਬ ਭੇਂਟ ਕੀਤੀ ਪਹਿਲੀ ਕਿਤਾਬ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਗਿੱਲ ਰੌਂਤਾ (Gill Raunta) ਦੀ ਕਿਤਾਬ ‘ਹੈਲੋ ਮੈਂ ਲਾਹੌਰ ਤੋਂ ਬੋਲਦਾ’ ਛਪ ਚੁੱਕੀ ਹੈ । ਇਸ ਦੀ ਪਹਿਲੀ ਕਾਪੀ ਗਿੱਲ ਰੌਂਤਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਭੇਂਟ ਕੀਤੀ ਗਈ ਹੈ।ਜਿਸ ਦਾ ਇੱਕ ਵੀਡੀਓ ਗਿੱਲ ਰੌਂਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਤਾਬ ਦੇ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਆਪਣੀ ਇਸ ਪੁਸਤਕ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਇਸ ਕਿਤਾਬ ਨੂੰ ਗੁਰਮੁਖੀ ਦੇ ਨਾਲ-ਨਾਲ ਸ਼ਾਹਮੁਖੀ ਦੇ ਵਿੱਚ ਵੀ ਛਾਪਿਆ ਗਿਆ ਹੈ ਤਾਂ ਕਿ ਲਹਿੰਦੇ ਪੰਜਾਬ ਦੇ ਲੋਕ ਵੀ ਇਸ ਨੂੰ ਪੜ੍ਹ ਸਕਣ ।
ਕਈ ਹਿੱਟ ਗੀਤ ਲਿਖੇ ਗਿੱਲ ਰੌਂਤਾ ਨੇ
ਗਿੱਲ ਰੌਂਤਾ ਨੇ ਕਈ ਹਿੱਟ ਗੀਤ ਵੀ ਲਿਖੇ ਹਨ । ਉਨ੍ਹਾਂ ਦੇ ਲਿਖੇ ਕਈ ਵੱਡੇ ਗਾਇਕਾਂ ਨੇ ਗਾਏ ਹਨ । ਗੀਤਕਾਰੀ ਦੇ ਨਾਲ-ਨਾਲ ਹੁਣ ਗਿੱਲ ਰੌਂਤਾ ਨੇ ਕਿਤਾਬ ਵੀ ਲਿਖੀ ਹੈ। ਜੋ ਕਿ ਸਾਂਝੇ ਪੰਜਾਬ ਦੀ ਦਾਸਤਾਨ ਨੂੰ ਬਿਆਨ ਕਰੇਗੀ ।
ਇਸ ਕਿਤਾਬ ਦੇ ਲਈ ਗਿੱਲ ਰੌਂਤਾ ਪਿਛਲੇ ਲੰਮੇ ਸਮੇਂ ਤੋਂ ਮਿਹਨਤ ਕਰ ਰਹੇ ਸਨ ਅਤੇ ਆਖਿਰਕਾਰ ਉਨ੍ਹਾਂ ਦੀ ਇਹ ਕਿਤਾਬ ਛਪ ਕੇ ਤਿਆਰ ਹੈ। ਗਿੱਲ ਰੌਂਤਾ ਨੇ ਚੜ੍ਹਦੇ ‘ਤੇ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਇਹ ਕਿਤਾਬ ਪੜ੍ਹਨ ਦੇ ਲਈ ਆਖਿਆ ਹੈ।
ਹਾਲ ਹੀ ‘ਚ ਹੋਇਆ ਵਿਆਹ
ਗਿੱਲ ਰੌਂਤਾ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ। ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਜਿਸ ‘ਚ ਜੈਨੀ ਜੌਹਲ, ਗਗਨ ਕੋਕਰੀ, ਬਲਕਾਰ ਅਣਖੀਲਾ ਸਣੇ ਕਈ ਹਸਤੀਆਂ ਸ਼ਾਮਿਲ ਹੋਈਆਂ ਸਨ ।
- PTC PUNJABI