ਦਿ ਗ੍ਰੇਟ ਖਲੀ ਦੇ ਨਾਂਅ 'ਤੇ ਹੋ ਰਹੀ ਧੋਖਾਧੜੀ, ਰੈਸਲਰ ਨੇ ਵੀਡੀਓ ਸਾਂਝੀ ਕਰ ਫੈਨਜ਼ ਨੂੰ ਕੀਤਾ ਸੁਚੇਤ

Written by  Pushp Raj   |  February 21st 2024 12:06 PM  |  Updated: February 21st 2024 12:06 PM

ਦਿ ਗ੍ਰੇਟ ਖਲੀ ਦੇ ਨਾਂਅ 'ਤੇ ਹੋ ਰਹੀ ਧੋਖਾਧੜੀ, ਰੈਸਲਰ ਨੇ ਵੀਡੀਓ ਸਾਂਝੀ ਕਰ ਫੈਨਜ਼ ਨੂੰ ਕੀਤਾ ਸੁਚੇਤ

Famous wrestler Khali Video: 'ਦਿ ਗ੍ਰੇਟ ਖਲੀ' (The Great Khali) ਦੇ ਨਾਂ ਨਾਲ ਪੂਰੀ ਦੁਨੀਆ 'ਚ ਆਪਣੀ ਪਛਾਣ ਬਣਾਉਣ ਵਾਲੇ ਦਲੀਪ ਸਿੰਘ ਰਾਣਾ ਤੋਂ ਤਾਂ ਹਰ ਕੋਈ ਵਾਕਫ ਹੈ। ਖਲੀ ਨੇ WWE 'ਚ ਸਭ ਤੋਂ ਵੱਡੇ ਰਸੈਲਰ ਨੂੰ ਹਰਾ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਹਾਲ ਹੀ 'ਚ ਰੈਸਲਰ ਨੇ ਇੱਕ ਵੀਡੀਓ ਸ਼ੇਅਰ ਕਰ ਉਨ੍ਹਾਂ ਦੇ ਨਾਂਅ ਉੱਤੇ ਹੋ ਰਹੀ ਧੋਖਾਧੜੀ ਬਾਰੇ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਖਲੀ ਬੇਸ਼ਕ ਦਿ ਗ੍ਰੇਟ ਖਲੀ ਨੇ ਰੈਸਲਿੰਗ ਦੀ ਦੁਨੀਆਂ ਤੋਂ ਸੰਨਿਆਸ ਲੈ ਚੁੱਕੇ ਹਨ ਪਰ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਲਗਾਤਾਰ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਖਲੀ ਆਪਣੇ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਹਰ ਅਪਡੇਟਸ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਹਨ। 

 

ਦਿ ਗ੍ਰੇਟ ਖਲੀ ਨੇ ਵੀਡੀਓ ਸਾਂਝੀ ਕਰ ਦਿੱਤੀ ਧੋਖਾਧੜੀ ਬਾਰੇ ਜਾਣਕਾਰੀ 

ਹਾਲ ਹੀ ਵਿੱਚ ਦਿ ਗ੍ਰੇਟ ਖਲੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਤੇ ਫੇਸਬੁੱਕ ਅਕਾਊਂਟ ਉੱਤੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਖਲੀ ਆਪਣੇ ਫੈਨਜ਼ ਨੂੰ ਇੱਕ ਵਿਅਕਤੀ ਬਾਰੇ ਦੱਸ ਰਹੇ ਹਨ ਜੋ ਕਿ ਉਨ੍ਹਾਂ ਦੇ ਨਾਂਅ ਉੱਤੇ ਲੋਕਾਂ ਤੋਂ ਪੈਸੇ ਠੱਗ ਰਿਹਾ ਹੈ। ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਖਲੀ ਦੱਸ ਰਹੇ ਹਨ ਕਿ ਦੋਸਤੋਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ, ਇੱਕ ਵਿਅਕਤੀ ਹੈ ਜੋ ਕਿ ਅਬਦੁੱਲ ਕਲਾਮ ਮਿਸਾਈਲ ਨਾਮ ਦੇ ਆਵਾਰਡ ਸ਼ੋਅ ਕਰਵਾਉਂਦਾ ਹੈ ਤੇ ਮੇਰੇ ਨਾਂਅ ਤੋਂ ਲੋਕਾਂ ਕੋਲੋਂ ਪੈਸੇ ਠੱਗਦਾ ਹੈ। ਖਲੀ ਨੇ ਉਕਤ ਵਿਅਕਤੀ ਨੂੰ ਚੇਤਾਵਨੀ ਦਿੰਦੀਆਂ ਕਿਹਾ ਕਿ ਨਾਂ ਤੁਸੀਂ ਮੇਰੇ ਨਾਮ ਦਾ ਇਸਤੇਮਾਲ ਕਰਨਾ ਅਤੇ ਨਾਂ ਹੀ ਮੇਰੀ ਫੋਟੋ ਦਾ ਆਪਣੇ ਕਿਸੇ ਨਿੱਜੀ ਕੰਮ ਲਈ ਇਸਤੇਮਾਲ ਕਰਨਾ। ਖਲੀ ਨੇ ਦੱਸਿਆ ਕਿ ਉਕਤ ਵਿਅਕਤੀ ਦਾ ਨਾਂਅ ਧੀਰਜ ਹੈ। ਇਹ ਵਿਅਕਤੀ ਬਹੁਤ ਵੱਡਾ ਠੱਗ ਹੈ ਇਹ ਅਕਸਰ ਵੱਖ-ਵੱਖ ਸੈਲਬਸ ਦੇ ਨਾਮ ਉੱਤੇ ਲੋਕਾਂ ਨਾਲ ਫਰਾਡ ਕਰਦਾ ਹੈ। ਕਿਰਪਾ ਕਰਕੇ ਇਸ ਦੇ ਝਾਂਸੇ ਵਿੱਚ ਨਾਂ ਆਓ। ਕੋਈ ਵੀ ਇਸ ਨੂੰ ਕਿਸੇ ਤਰ੍ਹਾਂ ਦੇ ਕੋਈ ਪੈਸਾ ਨਾਂ ਦਿਓ। 

ਹੋਰ ਪੜ੍ਹੋ : ਕਰਨ ਔਜਲਾ ਨੇ ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਨਾਲ ਕੀਤੀ ਮੁਲਾਕਾਤ, ਵੇਖੋ ਤਸਵੀਰਾਂ

ਦਿ ਗ੍ਰੇਟ ਖਲੀ ਦਾ ਰੈਸਲਿੰਗ 'ਚ ਸਫਰ 

ਦੱਸ ਦਈਏ ਕਿ ਖਲੀ ਦੇ ਫੈਨਜ਼ ਉਨ੍ਹਾਂ ਦੀ ਰੈਸਲਿੰਗ ਦੀ ਵੀਡੀਓ ਨੂੰ ਵੀ ਕਾਫੀ ਪਸੰਦ ਕਰਦੇ ਹਨ। ਖਲੀ ਨੇ WWE ਦੇ ਕਈ ਰੈਸਲਿੰਗ ਮੁਕਬਾਲਿਆਂ ਨੂੰ ਜਿੱਤ ਕੇ ਚੈਂਪੀਅਨ ਬਣੇ ਅਤੇ  ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਮੌਜੂਦਾ ਸਮੇਂ ਵਿੱਚ ਖਲੀ ਇੱਕ ਕੁਸ਼ਤੀ ਟ੍ਰੇਨਿੰਗ ਸੈਂਟਰ ਚਲਾ ਰਹੇ ਹਨ ਤੇ ਨੌਜਵਾਨਾਂ ਨੂੰ ਕੁਸ਼ਤੀ ਖੇਡਣ ਲਈ ਪ੍ਰੇਰਤ ਕਰ ਰਹੇ ਹਨ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network