Gurdas Maan : ਗੁਰਦਾਸ ਮਾਨ ਦਾ ਕੈਨੇਡਾ ਵਿਖੇ ਹੋਣ ਵਾਲਾ ਲਾਈਵ ਸ਼ੋਅ ਹੋਇਆ ਰੱਦ , ਵਜ੍ਹਾ ਜਾਣ ਕੇ ਫੈਨਜ਼ ਹੋਏ ਨਿਰਾਸ਼

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋਹੜ ਵਜੋਂ ਮਸ਼ਹੂਰ ਗਾਇਕ ਗੁਰਦਾਸ ਮਾਨ ਅਕਸਰ ਹੀ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਗੁਰਦਾਸ ਮਾਨ ਦੇ ਫੈਨਜ਼ ਲਈ ਇੱਕ ਮਾੜੀ ਖ਼ਬਰ ਸਾਹਮਣੇ ਆਈ ਹੈ। ਗਾਇਕ ਦਾ ਕੈਨੇਡਾ ਵਿਖੇ ਹੋਣ ਵਾਲਾ ਮਿਊਜ਼ਿਕਲ ਸ਼ੋਅ ਰੱਦ ਹੋ ਗਿਆ ਹੈ, ਜਿਸ ਦੀ ਵਜ੍ਹਾਂ ਭਾਰਤ ਕੈਨੇਡਾ ਵਿਚਾਲੇ ਜਾਰੀ ਵਿਵਾਦ ਦੱਸਿਆ ਜਾ ਰਿਹਾ ਹੈ।

Written by  Pushp Raj   |  October 09th 2023 11:59 AM  |  Updated: October 09th 2023 11:59 AM

Gurdas Maan : ਗੁਰਦਾਸ ਮਾਨ ਦਾ ਕੈਨੇਡਾ ਵਿਖੇ ਹੋਣ ਵਾਲਾ ਲਾਈਵ ਸ਼ੋਅ ਹੋਇਆ ਰੱਦ , ਵਜ੍ਹਾ ਜਾਣ ਕੇ ਫੈਨਜ਼ ਹੋਏ ਨਿਰਾਸ਼

Gurdas Maan Canada Show Canceled: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋਹੜ ਵਜੋਂ ਮਸ਼ਹੂਰ ਗਾਇਕ ਗੁਰਦਾਸ ਮਾਨ ਅਕਸਰ ਹੀ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਗੁਰਦਾਸ ਮਾਨ ਦੇ ਫੈਨਜ਼ ਲਈ ਇੱਕ ਮਾੜੀ ਖ਼ਬਰ ਸਾਹਮਣੇ ਆਈ ਹੈ। ਗਾਇਕ ਦਾ ਕੈਨੇਡਾ ਵਿਖੇ ਹੋਣ ਵਾਲਾ ਮਿਊਜ਼ਿਕਲ ਸ਼ੋਅ ਰੱਦ ਹੋ ਗਿਆ ਹੈ, ਜਿਸ ਦੀ ਵਜ੍ਹਾਂ ਭਾਰਤ ਕੈਨੇਡਾ ਵਿਚਾਲੇ ਜਾਰੀ ਵਿਵਾਦ ਦੱਸਿਆ ਜਾ ਰਿਹਾ ਹੈ।  

ਗੁਰਦਾਸ ਮਾਨ  ਦੀ ਦੁਨੀਆ ਭਰ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਮਾਨ ਸਾਹਿਬ ਪਿਛਲੇ ਤਕਰੀਬਨ 4 ਦਹਾਕਿਆਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਦੇ ਗਾਏ ਹੋਏ ਪੁਰਾਣੇ ਗਾਣੇ ਅੱਜ ਵੀ ਹਰ ਪਾਰਟੀ ਤੇ ਫੰਕਸ਼ਨ ਦੀ ਸ਼ਾਨ ਹਨ।

ਇਸ ਵਿਚਾਲੇ ਗੁਰਦਾਸ ਮਾਨ ਦੇ ਫੈਨਜ਼ ਲਈ ਇੱਕ ਨਿਰਾਸ਼ਾਜਨਕ ਖਬਰ ਸਾਹਮਣੇ ਆ ਰਹੀ ਹੈ। ਗੁਰਦਾਸ ਮਾਨ ਦਾ ਕੈਨੇਡਾ 'ਚ 'ਅੱਖੀਆਂ ਉਡੀਕਦੀਆਂ' ਨਾਮ ਦਾ ਲਾਈਵ ਕੰਸਰਟ ਹੋਣਾ ਸੀ, ਪਰ ਹੁਣ ਮਾਨ ਸਾਬ੍ਹ ਦੇ ਕੈਨੇਡਾ 'ਚ ਵੱਸਦੇ ਫੈਨਜ਼ ਦੀਆਂ ਅੱਖੀਆਂ ਉਨ੍ਹਾਂ ਨੂੰ ਉਡੀਕਦੀਆਂ ਹੀ ਰਹਿ ਜਾਣਗੀਆਂ, ਕਿਉਂਕਿ ਗਾਇਕ ਦਾ ਕੈਨੇਦਾ ਟੂਰ ਰੱਦ ਹੋ ਗਿਆ ਹੈ।

ਕੀ ਹੈ ਅਸਲ ਵਜ੍ਹਾ 

ਪੀਟੀਆਈ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦਰਅਸਲ, ਗੁਰਦਾਸ ਮਾਨ ਦਾ ਕੈਨੇਡਾ ਟੂਰ ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਰੱਦ ਹੋਇਆ ਹੈ। ਇਸ ਬਾਰੇ ਗੁਰਦਾਸ ਮਾਨ ਦੀ ਟੀਮ ਦਾ ਅਧਿਕਾਰਤ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ''ਸਾਨੂੰ ਇਹ ਦੱਸਦੇ ਹੋਏ ਅਫਸੋਸ ਹੈ ਕਿ ਗੁਰਦਾਸ ਮਾਨ ਦਾ ਇਸ ਮਹੀਨੇ ਹੋਣ ਵਾਲਾ 'ਅਖੀਆਂ ਉਦੀਕਦੀਆਂ' ਕੈਨੇਡਾ ਦਾ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਅਸੀਂ ਸਮਝਦੇ ਹਾਂ ਕਿ ਇਹ ਖਬਰ ਉਸਦੇ ਬਹੁਤ ਸਾਰੇ ਪ੍ਰਸ਼ੰਸਕਾਂ ਲਈ ਨਿਰਾਸ਼ਾਜਨਕ ਹੋ ਸਕਦੀ ਹੈ ਅਤੇ ਅਸੀਂ ਕਿਸੇ ਵੀ ਅਸੁਵਿਧਾ ਲਈ ਦਿਲੋਂ ਮੁਆਫੀ ਚਾਹੁੰਦੇ ਹਾਂ,' ਗੁਰਜੀਤ ਬੱਲ ਪ੍ਰੋਡਕਸ਼ਨ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਕਿਹਾ।

ਹੋਰ ਪੜ੍ਹੋ: ਇਜ਼ਰਾਈਲ ਜੰਗ ਵਿਚਾਲੇ ਫਸੀ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਪਰਤੀ ਭਾਰਤ, ਅਦਾਕਾਰਾ ਦੇ ਚਿਹਰੇ 'ਤੇ ਨਜ਼ਰ ਆਇਆ ਡਰ 

ਦੱਸਣਯੋਗ ਹੈ ਕਿ ਗੁਰਦਾਸ ਮਾਨ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਹ ਪਿਛਲੇ 4 ਦਹਾਕਿਆਂ ਤੋਂ ਇੰਡਸਟਰੀ 'ਚ ਐਕਟਿਵ ਹਨ। ਦੂਜੇ ਪਾਸੇ, ਗੱਲ ਕਰੀਏ ਭਾਰਤ-ਕੈਨੇਡਾ ਵਿਵਾਦ ਦੀ ਤਾਂ ਖਾਲਿਸਤਾਨੀ ਪੱਖੀ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਭਾਰਤ ਤੋਂ ਖਫਾ ਹੈ। ਹਾਲੇ ਤੱਕ ਇਸ ਵਿਵਾਦ 'ਤੇ ਦੋਵੇਂ ਦੇਸ਼ਾਂ ਵਿਚਕਾਰ ਕੋਈ ਸਮਝੋਤਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network