ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਨੇ ਲਾਈਵ ਸ਼ੋਅ ਦੌਰਾਨ 'ਤੇਰੇ ਅੱਗੇ ਬੋਲਦਾ ਹੀ ਨੀਂ' ਗੀਤ ਗਾ ਕੇ ਲੁੱਟੀ ਮਹਿਫਿਲ, ਫੈਨਜ਼ ਹੋਏ ਖੁਸ਼

ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਗੁਰਲੇਜ਼ ਅਖ਼ਤਰ (Gurlej Akhtar) ਆਪਣੀ ਗਾਇਕੀ ਨੂੰ ਲੈ ਕੇ ਬੇਹੱਦ ਮਸ਼ਹੂਰ ਹੈ। ਹਾਲ ਹੀ 'ਚ ਗਾਇਕਾ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

Written by  Pushp Raj   |  December 11th 2023 12:35 PM  |  Updated: December 11th 2023 12:35 PM

ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਨੇ ਲਾਈਵ ਸ਼ੋਅ ਦੌਰਾਨ 'ਤੇਰੇ ਅੱਗੇ ਬੋਲਦਾ ਹੀ ਨੀਂ' ਗੀਤ ਗਾ ਕੇ ਲੁੱਟੀ ਮਹਿਫਿਲ, ਫੈਨਜ਼ ਹੋਏ ਖੁਸ਼

Gurlez Akhtar and Kulwinder Kally viral Video: ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਗੁਰਲੇਜ਼ ਅਖ਼ਤਰ (Gurlej Akhtarਆਪਣੀ ਗਾਇਕੀ ਨੂੰ ਲੈ ਕੇ ਬੇਹੱਦ ਮਸ਼ਹੂਰ ਹੈ। ਹਾਲ ਹੀ 'ਚ ਗਾਇਕਾ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ  ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। 

 ਗਾਇਕਾ ਗੁਰਲੇਜ਼ ਅਖਤਰ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਗਾਇਕਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ। 

ਹਾਲ ਹੀ 'ਚ ਗੁਰਲੇਜ਼ ਅਖਤਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਸਟੋਰੀ 'ਤੇ ਕੁਝ ਵੀਡੀਓਜ਼ ਸ਼ੇਅਰ ਕੀਤੇ ਹਨ। ਇਨ੍ਹਾਂ ਵੀਡੀਓਜ਼ 'ਚ ਇੱਕ ਵਿੱਚ ਗਾਇਕਾ ਲਾਈਵ ਸ਼ੋਅ ਪਰਫਾਰਮ ਕਰਦੀ ਨਜ਼ਰ ਆ ਰਹੀ ਹੈ। ਇਸ ਲਾਈਵ ਸ਼ੋਅ ਦੇ ਦੌਰਾਨ ਗਾਇਕਾ ਨੇ  'ਤੇਰੇ ਅੱਗੇ ਬੋਲਦਾ ਹੀ ਨੀਂ' ਗੀਤ ਗਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ।  ਇਸ ਦੌਰਾਨ ਗਾਇਕਾ ਦਾ ਪਤੀ ਕੁਲਵਿੰਦਰ ਕੈਲੀ ਵੀ ਉਨ੍ਹਾਂ ਦਾ ਸਾਥ ਦਿੰਦੇ ਹੋਏ ਨਜ਼ਰ ਆਏ। 

ਫੈਨਜ਼ ਗਾਇਕਾ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਸ ਦੀ ਗਾਇਕੀ ਦੀ ਜਮ ਕੇ ਤਾਰੀਫ ਕਰ ਰਹੇ ਹਨ। ਇੱਕ ਫੈਨ ਨੇ ਲਿਖਿਆ ਆਪਣੇ ਵਿਰਸੇ ਨਾਲ ਜੁੜੇ ਰਹਿ ਕੇ ਕਾਮਯਾਬੀ ਹਾਸਲ ਕਰਨਾ ਬਹੁਤ ਮਾਣ ਵਾਲੀ ਗੱਲ ਹੈ ਤੇ ਸਾਨੂੰ ਤੁਹਾਡੇ 'ਤੇ ਮਾਣ ਹੈ। 

ਹੋਰ ਪੜ੍ਹੋ: ਸ਼ਾਹਰੁਖ ਖਾਨ ਨੇ ਫਿਲਮ ਡੰਕੀ ਦੇ ਗੀਤ 'ਓ ਮਾਹੀ ਓ ਮਾਹੀ' ਦੀ ਵੀਡੀਓ ਕੀਤੀ ਸਾਂਝੀ, ਅਦਾਕਾਰ ਨੇ ਦੱਸਿਆ ਡੰਕੀ ਦਾ ਅਸਲ ਮਤਲਬ 

ਵਰਕ ਫਰੰਟ ਦੀ ਗੱਲ ਕਰੀਏ ਤਾਂ  ਗੁਰਲੇਜ਼ ਅਖਤਰ ਨੇ ਜਿਵੇਂ ਗਾਇਕੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।  ਗੁਰਲੇਜ਼ ਅਖਤਰ ਨੇ ਸਿੱਧੂ ਮੂਸੇਵਾਲਾ ਤੋਂ ਲੈ ਕੇ ਕਰਨ ਔਜਲਾ ਸਣੇ ਕਈ ਪੰਜਾਬੀ ਗਾਇਕਾਂ ਨਾਲ ਗੀਤ ਗਾਏ ਹਨ। ਗੁਰਲੇਜ਼ ਅਖਤਰ ਦਰਸ਼ਕਾਂ ਦੀ ਚਹੇਤੀ ਗਾਇਕਾ ਹੈ ਤੇ ਫੈਨਜ਼ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕਰਦੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network