ਗਾਇਕ ਤੋਂ ਬਾਅਦ ਐਕਟਰ ਬਣੇ ਗੁਰੂ ਰੰਧਾਵਾ, ਗਾਇਕ ਨੇ ਆਪਣੀ ਨਵੀਂ ਫਿਲਮ 'ਕੁਝ ਖੱਟਾ ਹੋ ਜਾਏ' ਦਾ ਕੀਤਾ ਐਲਾਨ

Reported by: PTC Punjabi Desk | Edited by: Pushp Raj  |  January 30th 2024 06:37 PM |  Updated: January 30th 2024 06:37 PM

ਗਾਇਕ ਤੋਂ ਬਾਅਦ ਐਕਟਰ ਬਣੇ ਗੁਰੂ ਰੰਧਾਵਾ, ਗਾਇਕ ਨੇ ਆਪਣੀ ਨਵੀਂ ਫਿਲਮ 'ਕੁਝ ਖੱਟਾ ਹੋ ਜਾਏ' ਦਾ ਕੀਤਾ ਐਲਾਨ

Guru Randhawa Film kuch khattaa ho jaay : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ  ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਗਾਇਕੀ ਤੋਂ ਬਾਅਦ ਹੁਣ ਗੁਰੂ ਰੰਧਾਵਾ ਅਦਾਕਾਰੀ ਦੇ ਖੇਤਰ 'ਚ ਡੈਬਿਊ ਕਰਨ ਜਾ ਰਹੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੀ ਨਵੀਂ ਫਿਲਮ 'ਕੁਝ ਖੱਟਾ ਹੋ ਜਾਏ' ਦਾ ਐਲਾਨ ਕੀਤਾ ਹੈ।

ਦੱਸ ਦਈਏ ਕਿ ਗੁਰੂ ਰੰਧਾਵਾ  (Guru Randhawa) ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੇ ਪ੍ਰੋਫੈਸ਼ਨਲ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗੁਰੂ ਰੰਧਾਵਾ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ। 

 

ਗਾਇਕ ਤੋਂ ਅਦਾਕਾਰ ਬਣੇ ਗੁਰੂ ਰੰਧਾਵਾ 

ਜੀ ਹਾਂ ਗੁਰੂ ਰੰਧਾਵਾ ਗਾਇਕੀ ਤੋਂ ਬਾਅਦ ਹੁਣ ਫਿਲਮਾਂ ਵਿੱਚ ਬਤੌਰ ਅਦਾਕਾਰ ਆਪਣੀ ਸ਼ੁਰੂਆਤ ਕਰਨ ਜਾ ਰਹੇ ਹਨ। ਗਾਇਕ ਨੇ ਜਲਦ ਹੀ ਫਿਲਮ 'ਕੁਝ ਖੱਟਾ ਹੋ ਜਾਏ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਗੁਰੂ ਰੰਧਾਵਾਨ ਨੇ ਇਸ ਸਬੰਧੀ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਪਾਈ ਹੈ। 

 

ਗੁਰੂ ਰੰਧਾਵਾ ਨੇ ਇਹ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਪਿਆਰ, ਹਾਸੇ, ਅਤੇ ਹੈਰਾਨੀ ਦੀ ਉਡੀਕ! ਕੁਝ ਖੱਟਾ ਹੋ ਜਾਏ ਵਿੱਚ ਸਿਰਫਿਰੇ ਮਜਨੂੰ ਅਤੇ ਸੁੰਦਰ ਲੈਲਾ ਨਾਲ ਉਨ੍ਹਾਂ ਦੀ ਅਭੁੱਲ ਯਾਤਰਾ ਵਿੱਚ ਸ਼ਾਮਲ ਹੋਵੋ #KKHJTeaserOuttomorrow, #KuchKhattaaHoJaay in cinemas on 16th February, 2024❤️ ' 

ਫਿਲਮ 'ਚ ਗੁਰੂ ਇੱਕ ਸਿਰਫਿਰੇ ਮਜਨੂੰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਅਤੇ ਸਾਈ ਮਾਂਜਰੇਕਰ ਇੱਕ ਖੂਬਸੂਰਤ ਲੈਲਾ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਵੇਗੀ। ਇਸ ਫਿਲਮ ਵਿੱਚ ਇਨ੍ਹਾਂ ਦੋਹਾਂ ਕਲਕਾਰਾਂ ਦੇ ਨਾਲ-ਨਾਲ ਅਨੁਪਮ ਖੇਰ (Anupam Kher) ਵੀ ਨਜ਼ਰ ਆਉਣਗੇ। 

ਹੋਰ ਪੜ੍ਹੋ: ਗਿੱਪੀ ਗਰੇਵਾਲ ਨੇ ਨਿਰਮਲ ਰਿਸ਼ੀ ਨੂੰ ਪਦਮਸ਼੍ਰੀ ਅਵਾਰਡ ਮਿਲਣ 'ਤੇ ਦਿੱਤੀ ਵਧਾਈ, ਵੇਖੋ ਵੀਡੀਓ

ਗੁਰੂ ਰੰਧਾਵਾ ਦਾ ਵਰਕ ਫਰੰਟ 

ਦੱਸਣਯੋਗ ਹੈ ਕਿ ਬੀਤੇ ਦਿਨੀਂ ਗੁਰੂ ਰੰਧਾਵਾ ਦਾ ਨਵਾਂ ਗੀਤ Sunrise ਰਿਲੀਜ਼ ਹੋਇਆ ਹੈ। ਇਸ ਵਿੱਚ ਉਨ੍ਹਾਂ ਨਾਲ ਸ਼ਹਿਨਾਜ਼ ਗਿੱਲ (Shehnaaz Gill) ਨਜ਼ਰ ਆਈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਿਆ। ਦੋਹਾਂ ਕਲਾਕਾਰਾਂ ਨੇ ਕਈ ਮਿਊਜ਼ਿਕ ਵੀਡੀਓ 'ਤੇ ਇੱਕਠੇ ਕੀਤੇ ਹਨ। ਇਸ ਤੋਂ ਪਹਿਲਾਂ ਦੋਵੇਂ MoonRise ਗੀਤ ਵਿੱਚ ਨਜ਼ਰ ਆਏ ਸਨ, ਫੈਨਜ਼ ਨੂੰ ਦੋਹਾਂ ਦੀ ਇਹ ਕੈਮਿਸਟਰੀ ਕਾਫੀ ਪਸੰਦ ਆਈ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network