ਬਰਾਊਨ ਕੁੜੀ ਉਰਫ਼ ਹਰਪਾਲ ਕੌਰ ਬਣੀ ਲੱਖਾਂ ਕੁੜੀਆਂ ਦੇ ਲਈ ਮਿਸਾਲ, ਸਹੁਰਿਆਂ ਦੀ ਜ਼ਿਆਦਤੀ ਤੋਂ ਬਾਅਦ ਖੁਦ ਸਵਾਰੀ ਆਪਣੀ ਜ਼ਿੰਦਗੀ

ਬਰਾਊਨ ਕੁੜੀ ਦੇ ਨਾਂਅ ਨਾਲ ਮਸ਼ਹੂਰ ਹਰਪਾਲ ਕੌਰ ਨੂੰ ਸੋਸ਼ਲ ਮੀਡੀਆ ‘ਤੇ ਤੁਸੀਂ ਆਮ ਲੋਹੇ ਦੇ ਸੰਦਾਂ ਦੀ ਰਿਪੇਅਰ ਕਰਦੇ ਹੋਏ ਵੇਖਿਆ ਹੋਵੇਗਾ । ਹਾਲਾਂਕਿ ਕਈਆਂ ਲੋਕਾਂ ਨੂੰ ਇਹ ਵੀ ਭੁਲੇਖਾ ਹੋਣਾ ਹੈ ਕਿ ਸ਼ਾਇਦ ਇਹ ਸੋਸ਼ਲ ਮੀਡੀਆ ‘ਤੇ ਵਿਊਜ਼ ਪਾਉਣ ਦੇ ਲਈ ਮੈਕਨਿਕੀ ਕਰਨ ਦਾ ਡਰਾਮਾ ਕਰਦੀ ਹੋਵੇਗੀ ।

Reported by: PTC Punjabi Desk | Edited by: Shaminder  |  June 13th 2024 05:50 PM |  Updated: June 13th 2024 05:50 PM

ਬਰਾਊਨ ਕੁੜੀ ਉਰਫ਼ ਹਰਪਾਲ ਕੌਰ ਬਣੀ ਲੱਖਾਂ ਕੁੜੀਆਂ ਦੇ ਲਈ ਮਿਸਾਲ, ਸਹੁਰਿਆਂ ਦੀ ਜ਼ਿਆਦਤੀ ਤੋਂ ਬਾਅਦ ਖੁਦ ਸਵਾਰੀ ਆਪਣੀ ਜ਼ਿੰਦਗੀ

 ਬਰਾਊਨ ਕੁੜੀ (Brown Kudi) ਦੇ ਨਾਂਅ ਨਾਲ ਮਸ਼ਹੂਰ ਹਰਪਾਲ ਕੌਰ ਨੂੰ ਸੋਸ਼ਲ ਮੀਡੀਆ ‘ਤੇ ਤੁਸੀਂ ਆਮ ਲੋਹੇ ਦੇ ਸੰਦਾਂ ਦੀ ਰਿਪੇਅਰ ਕਰਦੇ ਹੋਏ ਵੇਖਿਆ ਹੋਵੇਗਾ । ਹਾਲਾਂਕਿ ਕਈਆਂ ਲੋਕਾਂ ਨੂੰ ਇਹ ਵੀ ਭੁਲੇਖਾ ਹੋਣਾ ਹੈ ਕਿ ਸ਼ਾਇਦ ਇਹ ਸੋਸ਼ਲ ਮੀਡੀਆ ‘ਤੇ ਵਿਊਜ਼ ਪਾਉਣ ਦੇ ਲਈ ਮੈਕਨਿਕੀ ਕਰਨ ਦਾ ਡਰਾਮਾ ਕਰਦੀ ਹੋਵੇਗੀ । ਪਰ ਅਜਿਹਾ ਨਹੀਂ ਹੈ । ਕਿਉਂਕਿ ਇਸ ਕੁੜੀ ਨੂੰ ਸ਼ੌਂਕ ਦੇ ਲਈ ਨਹੀਂ, ਬਲਕਿ ਮਜ਼ਬੂਰੀ ਵੱਸ ਮਕੈਨਿਕ ਦਾ ਕੰਮ ਕਰਦੀ ਹੈ । ਇਸ ਕੁੜੀ ਦਾ ਨਾਮ ਹੈ ਹਰਪਾਲ ਕੌਰ ਹੈ ਅਤੇ ਹਾਲਾਤਾਂ ਨੇ ਇਹ ਕੰਮ ਕਰਨ ਦੇ ਲਈ ਉਸ ਨੂੰ ਮਜਬੂਰ ਕਰ ਦਿੱਤਾ ਹੈ।ਉਸ ਨੇ ਆਪਣੀ ਕਿਸਮਤ ਖੁਦ ਹੀ ਲਿਖੀ ਹੈ ।ਪਰ ਹਰਪਾਲ ਕੌਰ ਦੀ ਜ਼ਿੰਦਗੀ ‘ਚ ਇਹ ਬਦਲਾਅ ਉਸ ਦੇ ਵਿਆਹ ਤੋਂ ਬਾਅਦ ਆਇਆ ਹੈ।  ਕਦੇ ਸਹੁਰਿਆਂ ਦੀ ਮਾਰ ਦਾ ਸ਼ਿਕਾਰ ਹੁੰਦੀ ਸੀ ਹਰਪਾਲ ਕੌਰ ।  

 

ਹੋਰ ਪੜ੍ਹੋ  : ਕੁਲਵਿੰਦਰ ਕੌਰ ਵੱਲੋਂ ਕੰਗਨਾ ਰਣੌਤ ਨੂੰ ਥੱਪੜ ਮਾਰਨ ਮਾਮਲੇ ਨੂੰ ਲੈ ਕੇ ਬਣਨ ਲੱਗੀਆਂ ਟੀ-ਸ਼ਰਟਾਂ, ਵੇਖੋ ਵਾਇਰਲ ਤਸਵੀਰਾਂ

2012 ‘ਚ ਬਦਲ ਗਈ ਬਰਾਊਨ ਕੁੜੀ ਹਰਪਾਲ ਕੌਰ ਧੰਜਲ ਦੀ ਕਿਸਮਤ 

ਹੋਰਨਾਂ ਕੁੜੀਆਂ ਦੇ ਵਾਂਗ ਹਰਪਾਲ ਕੌਰ ਧੰਜਲ ਨੇ ਵੀ ਆਪਣੇ ਵਿਆਹ ਨੂੰ ਲੈ ਕੇ ਕਈ ਸੁਫਨੇ ਸੰਜੋਏ ਸਨ । ਪਰ ਵਿਆਹ ਉਸ ਦੇ ਲਈ ਫੁੱਲਾਂ ਦੀ ਸੇਜ ਨਹੀਂ ਬਲਕਿ ਕੰਡਿਆਂ ਦਾ ਵਿਛੋਣਾ ਬਣ ਜਾਵੇਗੀ ਇਹ ਉਸ ਨੇ ਨਹੀਂ ਸੋਚਿਆ ਸੀ।ਵਿਆਹ ਤੋਂ ਕੁਝ ਸਮੇਂ ਬਾਅਦ ਤੱਕ ਤਾਂ ਸਭ ਕੁਝ ਠੀਕਠਾਕ ਚੱਲਿਆ । ਪਰ ਕੁਝ ਮਹੀਨੇ ਬਾਅਦ ਹੀ ਪਤੀ ਵੱਲੋਂ ਕੁੱਟਮਾਰ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਇਸੇ ਦੌਰਾਨ ਉਸ ਦੇ ਘਰ ਪੁੱਤਰ ਨੇ ਜਨਮ ਲਿਆ ।

ਇਸ ਦੇ ਬਾਵਜੂਦ ਵੀ ਪਤੀ ਦੀ ਮਾਰ ਦਾ ਉਹ ਸ਼ਿਕਾਰ ਹੁੰਦੀ ਰਹੀ । ਕਈ ਵਾਰ ਉਸ ਨੇ ਮਾਪਿਆਂ ਦੇ ਕਹਿਣ ‘ਤੇ ਅਡਜਸਟ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਪਤੀ ਵੱਲੋਂ ਉਸ ਤੇ ਤਸ਼ਦੱਦ ਢਾਹੁਣ ਦਾ ਸਿਲਸਿਲਾ ਜਾਰੀ ਰਿਹਾ । ਜਿਸ ਤੋਂ ਬਾਅਦ ਉਸ ਨੇ ਪਤੀ ਨੂੰ ਤਲਾਕ ਦੇਣ ਦਾ ਫੈਸਲਾ ਕਰ ਲਿਆ । ਤਲਾਕ ਤੋਂ ਬਾਅਦ ਹਰਪਾਲ ਆਪਣੇ ਪੇਕੇ ਘਰ ਨਿੱਕੇ ਜਿਹੇ ਪੁੱਤਰ ਨੂੰ ਲੈ ਕੇ ਵਾਪਸ ਆ ਗਈ ।ਪੇਕੇ ਵਾਪਸ ਆ ਕੇ ਉਸ ਨੇ ਪਿਤਾ ਪੁਰਖੀ ਧੰਦਾ ਅਪਣਾ ਲਿਆ ਅਤੇ ਅੱਜ ਕੱਲ੍ਹ ਉਹ ਖੁਦ ਪਿਤਾ ਦਾ ਸਾਰਾ ਕੰਮ ਕਾਜ ਵੇਖਦੀ ਹੈ। ਸੋਸ਼ਲ ਮੀਡੀਆ ‘ਤੇ ਵੀ ਉਹ ਕਾਫੀ ਮਸ਼ਹੂਰ ਹੈ ਅਤੇ ਉਸ ਦੇ ਵੀਡੀਓ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network