ਕਪਿਲ ਸ਼ਰਮਾ ਨੇ ਅੰਮ੍ਰਿਤਸਰ ਸਥਿਤ ਆਪਣੇ ਘਰ ‘ਚ ਕਰਵਾਇਆ ਮਾਤਾ ਦਾ ਜਗਰਾਤਾ

Written by  Shaminder   |  March 26th 2024 01:54 PM  |  Updated: March 26th 2024 01:54 PM

ਕਪਿਲ ਸ਼ਰਮਾ ਨੇ ਅੰਮ੍ਰਿਤਸਰ ਸਥਿਤ ਆਪਣੇ ਘਰ ‘ਚ ਕਰਵਾਇਆ ਮਾਤਾ ਦਾ ਜਗਰਾਤਾ

 ਕਪਿਲ ਸ਼ਰਮਾ (Kapil Sharma) ਨੇ ਅੰਮ੍ਰਿਤਸਰ ਸਥਿਤ ਆਪਣੇ ਘਰ ‘ਚ ਜਗਰਾਤਾ (Jagrata) ਕਰਵਾਇਆ । ਜਿਸ ਦਾ ਇੱਕ ਵੀਡੀਓ ਗਾਇਕ ਮਨੀ ਲਾਡਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਦੇ ਨਾਲ ਕਪਿਲ ਸ਼ਰਮਾ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਸ਼ਰਮਾ ਦੇ ਨਾਲ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ (Ginni Chathrath) ਤੇ ਮਾਂ ਵੀ ਨਜ਼ਰ ਆ ਰਹੇ ਹਨ ਅਤੇ ਮਾਤਾ ਦੀਆਂ ਭੇਂਟਾਂ ਗਾ ਕੇ ਉਸ ਦਾ ਗੁਣਗਾਣ ਕਰ ਰਹੇ ਹਨ । ਇਸ ਦੌਰਾਨ ਉਨ੍ਹਾਂ ਦੇ ਦੋਸਤ ਅਤੇ ਰਿਸ਼ਤੇਦਾਰ ਵੀ ਮੌਜੂਦ ਰਹੇ । 

 Kapil Sharma And Ginni.jpg

ਹੋਰ ਪੜ੍ਹੋ : 'ਆਸ਼ਰਮ 4'  ਸੀਰੀਜ਼ ਓਟੀਟੀ ‘ਤੇ ਹੋਵੇਗੀ ਰਿਲੀਜ਼, ਦਰਸ਼ਕਾਂ ‘ਚ ਉਤਸ਼ਾਹ

ਕਪਿਲ ਸ਼ਰਮਾ ਦਾ ਵਰਕ ਫ੍ਰੰਟ 

ਕਪਿਲ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਕਾਮੇਡੀ ਸ਼ੋਅ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਜਲਦ ਹੀ ਉਹ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਕਰਿਊ’ ‘ਚ ਦਿਖਾਈ ਦੇਣਗੇ । ਇਸ ਫ਼ਿਲਮ ‘ਚ ਕਰੀਨਾ ਕਪੂਰ, ਤੱਬੂ ਸਣੇ ਹੋਰ ਕਈ ਸਿਤਾਰੇ ਵੀ ਕੰਮ ਕਰ ਰਹੇ ਹਨ ।ਕਪਿਲ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਨਿੱਜੀ ਟੀਵੀ ਤੋਂ ਕੀਤੀ ਸੀ ।

Kapil Sharma House jagrata .jpg.jpg

ਹੋਰ ਪੜ੍ਹੋ : ਪਰਮੀਸ਼ ਵਰਮਾ, ਜੱਸੀ ਗਿੱਲ, ਦਿਲਜੀਤ ਦੋਸਾਂਝ ਨੇ ਵੱਖੋ ਵੱਖਰੇ ਅੰਦਾਜ਼ ‘ਚ ਮਨਾਈ ਹੋਲੀ, ਵੇਖੋ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

ਜਿਸ ‘ਚ ਉਹ ਆਪਣੀ ਕਾਮੇਡੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਏ ਸਨ ।ਜਿਸ ਤੋਂ ਬਾਅਦ ਉਨ੍ਹਾਂ ਨੇ ਕਾਮੇਡੀ ਦੇ ਖੇਤਰ ‘ਚ ਵੀ ਕੰਮ ਕੀਤਾ । ਉਹ ਇਸ ਖੇਤਰ ‘ਚ ਲਗਾਤਾਰ ਸਰਗਰਮ ਰਹੇ। ਜਿਸ ਤੋਂ ਬਾਅਦ ਉਨ੍ਹਾਂ ਨੇ ਲਾਫਟਰ ਚੈਲੇਂਜ ‘ਚ ਭਾਗ ਲਿਆ ਅਤੇ ਇਸ ਸ਼ੋਅ ਦੇ ਜ਼ਰੀਏ ਹੀ ਉਨ੍ਹਾਂ ਨੂੰ ਪਛਾਣ ਮਿਲੀ । 

Kapil sharma family.jpg

ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਸ਼ੋਅ ਸ਼ੁਰੂ ਕੀਤਾ ਅਤੇ ਇਸੇ ਸ਼ੋਅ ਦੇ ਨਾਲ ਉਹ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂੰਹਦੇ ਗਏ ।ਜਲਦ ਹੀ ਕਪਿਲ ਸ਼ਰਮਾ ਇੱਕ ਹੋਰ ਫ਼ਿਲਮ ‘ਕਰਿਊ’ ‘ਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਦੇ ਕਈ ਗੀਤ ਦਿਲਜੀਤ ਦੋਸਾਂਝ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕੇ ਹਨ ।   

  

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network