ਦਿਲਜੀਤ ਦੋਸਾਂਝ ਦੇ ਲਾਈਵ ਸੈਸ਼ਨ 'ਚ ਨਜ਼ਰ ਆਈ ਕਰਨੀ ਕਪੂਰ ਤੇ ਰੀਆ ਕਪੂਰ , ਵੇਖੋ ਵੀਡੀਓ

Written by  Pushp Raj   |  March 28th 2024 08:01 PM  |  Updated: March 28th 2024 08:13 PM

ਦਿਲਜੀਤ ਦੋਸਾਂਝ ਦੇ ਲਾਈਵ ਸੈਸ਼ਨ 'ਚ ਨਜ਼ਰ ਆਈ ਕਰਨੀ ਕਪੂਰ ਤੇ ਰੀਆ ਕਪੂਰ , ਵੇਖੋ ਵੀਡੀਓ

Diljit Dosanjh Kareena Kapoor Video: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ  (Diljit Dosanjh) ਇਨ੍ਹੀਂ ਦਿਨੀਂ ਆਪਣੀ ਫਿਲਮ 'ਚਮਕੀਲਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਦੇ ਨਾਲ-ਨਾਲ ਦਿਲਜੀਤ ਜਲਦ ਹੀ ਬਾਲੀਵੁੱਡ ਦੀ ਇੱਕ ਹੋਰ ਫਿਲਮ 'Crew' 'ਚ ਵੀ ਨਜ਼ਰ ਆਉਣਗੇ। 

ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਦਿਲਜੀਤ ਦੋਸਾਂਝ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦਿਲਜੀਤ ਦੋਸਾਂਝ ਦੇ ਨਾਲ-ਨਾਲ ਕਰੀਨਾ ਕਪੂਰ ਖਾਨ ਤੇ ਸੋਨਮ ਕਪੂਰੀ ਦੀ ਭੈਣ ਰੀਆ ਕਪੂਰ ਵੀ ਨਜ਼ਰ ਆ ਰਹੀ ਹੈ। 

Film crew First look out

ਦਿਲਜੀਤ ਦੋਸਾਂਝ ਦੇ ਇੰਸਟਾ ਲਾਈਵ 'ਚ ਨਜ਼ਰ ਆਈਆਂ ਬਾਲੀਵੁੱਡ ਅਭਿਨੇਤਰਿਆਂ

ਦੱਸ ਦਈਏ ਕਿ ਇੱਕ ਪਾਸੇ ਜਿੱਥੇ ਦਿਲਜੀਤ ਦੀ ਫਿਲਮ 'ਚਮਕੀਲਾ'  ਨੂੰ ਲੈ ਕੇ ਫੈਨਜ਼ ਵਿੱਚ ਕਾਫੀ ਕ੍ਰੇਜ਼ ਹੈ, ਉੱਥੇ ਹੀ ਦੂਜੇ ਪਾਸੇ ਜਲਦ ਹੀ ਦਿਲਜੀਤ ਦੀ ਅਗਲੀ ਫਿਲਮ 'Crew' ਵੀ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 29 ਫਰਵਰੀ ਨੂੰ ਰਿਲੀਜ਼ ਲਈ ਤਿਆਰ ਹੈ।

= ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਬਾਲੀਵੁੱਡ ਕੁਈਨ ਕਰੀਨਾ ਕਪੂਰ ਖਾਨ ਨਾਲ ਇੰਸਟਾਗ੍ਰਾਮ 'ਤੇ ਲਾਈਵ ਆਏ ਤੇ ਦੋਵਾਂ ਨੇ ਇੱਕ ਦੂਜੇ ਨਾਲ ਖੂਬ ਗੱਲਾਂ ਕੀਤੀਆਂ। ਇਸ ਦੌਰਾਨ ਫਿਲਮ ਦੀ ਡਾਇਰੈਕਟਰ ਰੀਆ ਕਪੂਰ ਤੇ ਕ੍ਰਿਤੀ ਸੈਨਨ ਵੀ ਲਾਈਵ ਨਜ਼ਰ ਆਈਆਂ।

ਕਰੀਨਾ ਕਪੂਰ ਖਾਨਇਸ ਸਮੇਂ ਅਫਰੀਕਾ 'ਚ ਪਰਿਵਾਰ ਨਾਲ ਛੁੱਟੀਆਂ ਮਨਾ ਰਹੀ ਹੈ। ਕਰੀਨਾ ਨੇ ਖਾਸ ਤੌਰ 'ਤੇ ਦਿਲਜੀਤ ਦੋਸਾਂਝ ਲਈ ਟਾਈਮ ਕੱਢਿਆ ਅਤੇ ਲਾਈਵ ਆਈ। ਕਰੀਨਾ ਨੇ ਕਿਹਾ ਕਿ ਦਿਲਜੀਤ ਮੇਰਾ ਫੇਵਰੇਟ ਹੈ ਤੇ ਮੈਂ ਉਸ ਦੀ ਆਵਾਜ਼ ਸੁਨਣਾ ਚਾਹੁੰਦੀ ਸੀ ਤੇ ਉਸ ਨੂੰ ਦੇਖਣਾ ਚਾਹੁੰਦੀ ਸੀ। ਇਹੀ ਨਹੀਂ ਮੇਰੇ ਹਸਬੈਂਡ ਸੈਫ ਵੀ ਦਿਲਜੀਤ ਦੇ ਫੈਨ ਹੋ ਗਏ ਹਨ।  

ਫੈਨਜ਼ ਦਿਲਜੀਤ ਦੋਸਾਂਝ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਕੈਮ ਐ ਬਈ ਕੈਮ ਐ ਜੱਟ ਸਾਡਾ ਕੈਮ ਐ ਜਿਸ ਦਾ ਬਾਲੀਵੁੱਡ ਵੀ ਫੈਨ ਐ। ਇੱਕ ਹੋਰ ਨੇ ਲਿਖਿਆ, 'ਦਿਲਜੀਤ ਇਜ਼ ਗਲੋਬਲ ਸਟਾਰ ਵਿਨ ਪਬਲਿਕ ਹਾਰਟਸ।'

 

ਹੋਰ ਪੜ੍ਹੋ : Akshaye khanna Birthday: ਜਾਣੋ ਆਖਿਰ ਲਾਈਮਲਾਈਟ ਤੋਂ ਕਿਉਂ ਦੂਰ ਰਹਿੰਦੇ ਨੇ ਅਕਸ਼ੈ ਖੰਨਾ, ਕਦੇ ਸੀ ਬਾਲੀਵੁੱਡ ਦੇ ਨਾਮੀ ਅਦਾਕਾਰ

ਦਿਲਜੀਤ ਦੋਸਾਂਝ ਦਾ ਵਰਕ ਫਰੰਟ

ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਗਾਇਕ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰ ਵੀ ਹਨ। ਦਿਲਜੀਤ ਹਾਲ ਹੀ ਵਿੱਚ ਆਪਣੇ ਬਾਲੀਵੁੱਡ ਪ੍ਰੋਜੈਕਟਸ ਉੱਤੇ ਕੰਮ ਕਰ ਰਹੇ ਹਨ। ਜਿੱਥੇ ਇੱਕ ਪਾਸੇ ਉਹ ਨਵੀਂ ਫਿਲਮ Crew ਵਿੱਚ ਕਰੀਨਾ ਕਪੂਰ ਖਾਨ, ਤੱਬੂ ਅਤੇ ਕ੍ਰਿਤੀ ਸੈਨਨ ਨਾਲ ਨਜ਼ਰ ਆਉਣਗੇ। ਉੱਥੇ ਹੀ ਦੂਜੇ ਪਾਸੇ ਦਿਲਜੀਤ, ਮਸ਼ਹੂਰ ਡਾਇਰੈਕਟਰ ਇਮਤਿਆਜ਼ ਅਲੀ ਦੀ ਫਿਲਮ 'ਚਮਕੀਲਾ' ਨੂੰ ਲੈ ਕੇ ਵੀ ਸੁਰਖੀਆਂ ਵਿੱਚ ਹਨ। ਇਹ ਫਿਲਮ 12 ਮਾਰਚ ਨੂੰ OTT ਪਲੇਟਫਾਰਮ ਨੈਟਫਲਿਕਸ ਉੱਤੇ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਉਹ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾ ਰਹੇ ਹਨ ਤੇ ਉਨ੍ਹਾਂ ਨਾਲ ਪਰਿਣੀਤੀ ਚੋਪੜਾ ਨਜ਼ਰ ਆਵੇਗੀ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network