ਕਿਸ ਕਿਸ ਨੂੰ ਯਾਦ ਹੈ ‘ਨਹਿਰੋਂ ਪਾਰ ਬੰਗਲਾ ਪਵਾ ਦੇ’, ‘ਜੋਗੀਆ ਵੇ ਜੋਗੀਆ’ ਵਾਲਾ ਰੋਮੀ ਗਿੱਲ,ਮਹਿਜ਼ 30 ਸਾਲ ਦੀ ਉਮਰ ‘ਚ ਹੋਇਆ ਸੀ ਦਿਹਾਂਤ

ਰੋਮੀ ਗਿੱਲ ਨੂੰ ਕਾਮਯਾਬੀ ‘ਨਹਿਰੋਂ ਪਾਰ ਬੰਗਲਾ ਪੁਆ ਦੇ’ ਨਾਲ ਮਿਲੀ ਸੀ।ਇਸ ਤੋਂ ਬਾਅਦ ਰੋਮੀ ਗਿੱਲ ਦੀ ਪਛਾਣ ਬਣ ਗਈ ਅਤੇ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਹਿੱਟ ਗੀਤ ਦਿੱਤੇ।

Reported by: PTC Punjabi Desk | Edited by: Shaminder  |  April 21st 2024 08:00 AM |  Updated: April 21st 2024 08:00 AM

ਕਿਸ ਕਿਸ ਨੂੰ ਯਾਦ ਹੈ ‘ਨਹਿਰੋਂ ਪਾਰ ਬੰਗਲਾ ਪਵਾ ਦੇ’, ‘ਜੋਗੀਆ ਵੇ ਜੋਗੀਆ’ ਵਾਲਾ ਰੋਮੀ ਗਿੱਲ,ਮਹਿਜ਼ 30 ਸਾਲ ਦੀ ਉਮਰ ‘ਚ ਹੋਇਆ ਸੀ ਦਿਹਾਂਤ

ਰੋਮੀ ਗਿੱਲ (Romey Gill) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ‘ਚੋਂ ਇੱਕ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਅੱਜ ਅਸੀਂ ਤੁਹਾਨੂੰ ਰੋਮੀ ਗਿੱਲ ਦੀ ਨਿੱਜੀ ਜ਼ਿੰਦਗੀ ਤੇ ਉਨ੍ਹਾਂ ਦੇ ਕਰੀਅਰ ਨਾਲ ਜੁੜੀਆਂ ਗੱਲਾਂ ਦੱਸਾਂਗੇ।ਰੋਮੀ ਗਿੱਲ ਦਾ ਜਨਮ 1979 ‘ਚ ਲੁਧਿਆਣਾ ਦੇ ਕੋਕਰੀ ਕਲਾਂ ‘ਚ ਹੋਇਆ ਸੀ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਸੀ ।ਪਰ ਅਫਸੋਸ ਇਹ ਗਾਇਕ ਬਹੁਤ ਹੀ ਛੋਟੀ ਉਮਰ ‘ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ ।

ਹੋਰ ਪੜ੍ਹੋ : ਕੀ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਫਾਈਰਿੰਗ ਤੋਂ ਬਾਅਦ ਕੈਂਸਲ ਹੋਇਆ ਬਿੱਗ ਬੌਸ ਓਟੀਟੀ 3 !

‘ਨਹਿਰੋਂ ਪਾਰ ਬੰਗਲਾ ਪੁਆ ਦੇ’ ਨਾਲ ਮਿਲੀ ਕਾਮਯਾਬੀ 

ਰੋਮੀ ਗਿੱਲ ਨੂੰ ਕਾਮਯਾਬੀ ‘ਨਹਿਰੋਂ ਪਾਰ ਬੰਗਲਾ ਪੁਆ ਦੇ’ ਨਾਲ ਮਿਲੀ ਸੀ।ਇਸ ਤੋਂ ਬਾਅਦ ਰੋਮੀ ਗਿੱਲ ਦੀ ਪਛਾਣ ਬਣ ਗਈ ਅਤੇ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਹਿੱਟ ਗੀਤ ਦਿੱਤੇ।ਨਖ਼ਰਾ ਚੜ੍ਹੀ ਜਵਾਨੀ ਦਾ,ਪੰਜਾਬ ਬੋਲਦਾ,ਯਾਦ,ਢੋਲ ਵੱਜਦਾ, ਜੋਗੀਆ ਵੇ ਤੇਰੀ ਜੋਗਣ ਹੋ ਗਈ ਆਂ,ਹੁਣ ਤੇਰੇ ਨਖ਼ਰੇ 'ਤੇ ਗੱਭਰੂ ਮਰ ਮਰ ਜਾਣ ,ਪੁੱਛ ਭਾਬੀਏ ਸਣੇ ਕਈ ਹਿੱਟ ਗੀਤ ਗਾ ਕੇ ਪੰਜਾਬੀ ਸਰੋਤਿਆਂ ਦੇ ਦਿਲ 'ਚ ਆਪਣੀ ਖ਼ਾਸ ਜਗ੍ਹਾ ਬਣਾਈ । 

 

ਰੋਮੀ ਗਿੱਲ ਦਾ ਵਿਆਹ

ਰੋਮੀ ਗਿੱਲ ਦਾ ਵਿਆਹ ਲੁਧਿਆਣਾ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ ।  ਸੁਖਵਿੰਦਰ ਕੌਰ ਨੂੰ ਰਣਜੀਤ ਕੌਰ ਨਾਂਅ ਦੀ ਔਰਤ ਨੇ ਪਾਲਿਆ ਸੀ ਅਤੇ ਉਨ੍ਹਾਂ ਨੇ ਹੀ ਰੋਮੀ ਗਿੱਲ ਨਾਲ ਉਸ ਦਾ ਵਿਆਹ ਕਰਵਾਇਆ ਸੀ ।

ਰੋਮੀ ਗਿੱਲ ਦਾ ਦਿਹਾਂਤ 

ਰੋਮੀ ਗਿੱਲ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ।ਪਰ   ਜੂਨ 2009  ‘ਚ ਇਹ ਫਨਕਾਰ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਗਿਆ ਸੀ। ਉਸ ਸਮੇਂ ਰੋਮੀ ਗਿੱਲ ਦੀ ਉਮਰ ਮਹਿਜ਼ 30 ਸਾਲ ਦੀ ਸੀ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network