ਲਖਵਿੰਦਰ ਵਡਾਲੀ ਦੇ ਭਤੀਜੇ ਜੈਕਰਣ ਸਿੰਘ ਦਾ ਹੋਇਆ ਵਿਆਹ, ਜੈਨੀ ਜੌਹਲ, ਜਸਬੀਰ ਜੱਸੀ ਸਣੇ ਕਈ ਗਾਇਕਾਂ ਨੇ ਕੀਤਾ ਪਰਫਾਰਮ

Written by  Shaminder   |  February 24th 2024 12:02 PM  |  Updated: February 24th 2024 12:02 PM

ਲਖਵਿੰਦਰ ਵਡਾਲੀ ਦੇ ਭਤੀਜੇ ਜੈਕਰਣ ਸਿੰਘ ਦਾ ਹੋਇਆ ਵਿਆਹ, ਜੈਨੀ ਜੌਹਲ, ਜਸਬੀਰ ਜੱਸੀ ਸਣੇ ਕਈ ਗਾਇਕਾਂ ਨੇ ਕੀਤਾ ਪਰਫਾਰਮ

ਲਖਵਿੰਦਰ ਵਡਾਲੀ (Lakhwinder Wadali) ਦੇ ਭਤੀਜੇ ਜੈਕਰਣ ਸਿੰਘ (Nephew Wedding)  ਦਾ ਵਿਆਹ ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਗਾਇਕਾ ਜੈਨੀ ਜੌਹਲ, ਜਸਬੀਰ ਜੱਸੀ, ਗਗਨ ਕੋਕਰੀ, ਪ੍ਰੇਮ ਢਿੱਲੋਂ ਸਣੇ ਕਈ ਹਸਤੀਆਂ ਨੇ ਪਰਫਾਰਮ ਕੀਤਾ ।ਜਿਸ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।    

jasbir jassi and jaikarn singh.jpg

 ਹੋਰ ਪੜ੍ਹੋ : ਗੁਰੂ ਰਵੀਦਾਸ ਜੀ ਦਾ ਅੱਜ ਹੈ ਆਗਮਨ ਪੁਰਬ, ਕੰਠ ਕਲੇਰ ਨੇ ਦਿੱਤੀ ਵਧਾਈ

ਲਖਵਿੰਦਰ ਵਡਾਲੀ ਦਾ ਵਰਕ ਫ੍ਰੰਟ

ਲਖਵਿੰਦਰ ਵਡਾਲੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਚੂਰੀ, ਤੇਰਾ ਕੀ ਲੱਗਦਾ, ਚਾਂਦ, ਰੱਬ ਮੰਨਿਆ, ਲੱਜਪਾਲਾਂ, ਯਾਦ ਤੇਰੀ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ । ਲਖਵਿੰਦਰ ਵਡਾਲੀ ਆਪਣੇ ਸੂਫ਼ੀ ਅੰਦਾਜ਼ ਦੇ ਲਈ ਜਾਣੇ ਜਾਂਦੇ ਹਨ । ਵਡਾਲੀ ਬ੍ਰਦਰਸ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ 1975 ‘ਚ ਕੀਤੀ ਸੀ। ਹਾਲਾਂਕਿ ਇਨ੍ਹਾਂ ਵਿੱਚੋਂ ਇੱਕ ਪਿਆਰੇ ਲਾਲ ਵਡਾਲੀ ਦਾ 2018 ‘ਚ ਦਿਹਾਂਤ ਹੋ ਗਿਆ ਸੀ ।

puranchand wadali.jpg

ਜਿਸ ਤੋਂ ਬਾਅਦ ਲਖਵਿੰਦਰ ਵਡਾਲੀ ਨੇ ਵਡਾਲੀ ਬ੍ਰਦਰਸ ਵਾਲੀ ਰੀਤ ਨੂੰ ਬਰਕਾਰ ਰੱਖਿਆ ਅਤੇ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਲਖਵਿੰਦਰ ਵਡਾਲੀ ਅਕਸਰ ਲਾਈਵ ਸ਼ੋਅਸ ਦੇ ਨਾਲ ਵੀ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਲਖਵਿੰਦਰ ਵਡਾਲੀ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰ ਤੋਂ ਹੀ ਮਿਲੀ ਸੀ, ਕਿਉਂਕਿ ਘਰ ‘ਚ ਸੰਗੀਤਕ ਮਾਹੌਲ ਸੀ । ਜਿਸ ਦਾ ਅਸਰ ਉਨ੍ਹਾਂ ‘ਤੇ ਵੀ ਪਿਆ ।

Wadali brothers.jpg

ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ 2005 ‘ਚ ਕੀਤੀ ਸੀ ਅਤੇ ਆਪਣੀ ਪਹਿਲੀ ਐਲਬਮ ‘ਬੁੱਲ੍ਹਾ’ ਦੇ  ਗੀਤ ‘ਦੀਵਾ ਨਾ ਬੁਝਾਈਂ’ ਅਤੇ ‘ਕੁੱਲੀ ਵਿਚੋਂ ਨੀ ਯਾਰ ਲੱਭ ਲੈ’ ਦੇ ਨਾਲ ਪਛਾਣ ਬਣਾਈ । 2007 ‘ਚ ਉਨ੍ਹਾਂ ਨੇ ਆਪਣੀ ਐਲਬਮ ‘ਮਾਹੀਆ’ ਦੇ ਨਾਲ ਕਾਫੀ ਮਨੋਰੰਜਨ ਕੀਤਾ ।

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network