ਕਰਮਜੀਤ ਅਨਮੋਲ ਨੇ ਸਾਂਝੀ ਕੀਤੀਆਂ ਮੈਂਡੀ ਤੱਖਰ ਦੀ ਜਾਗੋ ਵਾਲੀ ਵੀਡੀਓ, ਫੈਨਜ਼ ਹੋਏ ਖੁਸ਼

Reported by: PTC Punjabi Desk | Edited by: Pushp Raj  |  February 13th 2024 04:25 PM |  Updated: February 13th 2024 04:25 PM

ਕਰਮਜੀਤ ਅਨਮੋਲ ਨੇ ਸਾਂਝੀ ਕੀਤੀਆਂ ਮੈਂਡੀ ਤੱਖਰ ਦੀ ਜਾਗੋ ਵਾਲੀ ਵੀਡੀਓ, ਫੈਨਜ਼ ਹੋਏ ਖੁਸ਼

Mandy Takhar's Jaggo video : ਮਸ਼ਹੂਰ ਪੰਜਾਬੀ ਅਦਾਕਾਰਾ ਮੈਂਡੀ ਤੱਖਰ (Mandy Takhar) ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਮੈਂਡੀ ਤੱਖਰ ਦੀਆਂ ਪਹਿਲੇ ਹਲਦੀ ਸੈਰੇਮਨੀ ਤੇ ਸੰਗੀਤ ਸੈਰੇਮਨੀ ਤੋਂ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਸਨ, ਉਥੇ ਹੁਣ ਉਸ ਦੀ ਜਾਗੋ ਦੀਆਂ ਕਈ ਤਸਵੀਰਾਂ ਤੇ ਵੀਡੀਓ ਵਾਇਰਲ ਹੋ ਰਹੀਆਂ ਹਨ।

ਹਾਲ ਹੀ 'ਚ ਅਦਾਕਾਰ ਕਰਮਜੀਤ ਅਨਮੋਲ (Karamjit Anmol) ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਵੀਡੀਓਜ਼ ਸਾਂਝੇ ਕੀਤੇ ਹਨ। ਇਸ ਤੋਂ ਇਲਾਵਾ ਗਾਇਕਾ ਨਿਸ਼ਾ ਬਾਨੋ (Nisha Bano) ਨੇ ਵੀ ਮੈਂਡੀ ਤੱਖਰ ਦੀ ਜਾਗੋ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। 

ਕਰਮਜੀਤ ਅਨਮੋਲ ਨੇ ਸ਼ੇਅਰ ਕੀਤੀ ਮੈਂਡੀ ਤੱਖਰ ਦੀ ਜਾਗੋ ਵਾਲੀ ਵੀਡੀਓ

ਕਰਮਜੀਤ ਅਨਮੋਲ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਰਮਜੀਤ ਅਨਮੋਲ ਨੇ ਕਾਲੇ ਰੰਗ ਦਾ ਕੁੜਤਾ ਪਜਾਮਾ ਪਹਿਨੀਆ ਹੋਇਆ ਹੈ ਤੇ ਸ਼ਾਲ ਲਈ ਹੈ। ਉਹ ਪੂਰੀ ਤਰ੍ਹਾਂ ਨਾਲ ਪੰਜਾਬੀ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ। ਵੀਡੀਓ ਦੇ ਵਿੱਚ ਕਰਮਜੀਤ ਅਨਮੋਲ ਵਿਆਹ ਵਾਲੀ ਕੁੜੀ ਯਾਨੀ ਕਿ ਮੈਂਡੀ ਤੱਖਰ ਦੇ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇ ਵਿੱਚ ਹੋਰ ਕਈ ਕਲਾਕਾਰ ਵੀ ਡੀਜ਼ੇ ਉੱਤੇ ਨੱਚਦੇ ਤੇ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਮੈਂਡੀ ਤੱਖਰ ਆਪਣਾ ਚੂੜਾ ਤੇ ਕਲੀਰੇ ਫਲਾਂਟ ਕਰਦੀ ਹੋਈ ਅਤੇ ਬੇਹੱਦ ਖੁਸ਼ ਨਜ਼ਰ ਆ ਰਹੀ ਹੈ।

ਫੈਨਜ਼ ਵਲੋਂ ਉਨ੍ਹਾਂ ਦੀਆਂ ਇਨ੍ਹਾਂ ਵੀਡੀਓਜ਼ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਮੈਂਡੀ ਤੱਖਰ ਦੇ ਵਿਆਹ ਵਿੱਚ ਕਰਮਜੀਤ ਅਨਮੋਲ, ਨਿਸ਼ਾ ਬਾਨੋ ਅਤੇ ਗੀਤਾਜ ਬਿੰਦਰਖੀਆ (Gitaz Bindrakhia) ਸਣੇ ਕਈ ਹੋਰ ਕਲਾਕਾਰ ਸ਼ਮੂਲੀਅਤ ਕਰਨ ਪਹੁੰਚੇ ਹਨ। 

 

ਹੋਰ ਪੜ੍ਹੋ:ਦਿਲਜੀਤ ਦੋਸਾਂਝ ਨੇ ਆਪਣੇ ਕੋਚੈਲਾ ਸ਼ੋਅ ਦੌਰਾਨ ਹੋਏ ਤਜ਼ੁਰਬੇ ਬਾਰੇ ਰਿਲੀਜ਼ ਕੀਤੀ ਨਵੀਂ ਡਾਕੂਮੈਂਟਰੀ

ਮੈਂਡੀ ਤੱਖਰ ਦਾ ਵਕਰ ਫਰੰਟ 

ਮੈਂਡੀ ਤੱਖਰ ਦੇ ਵਕਰ ਫਰੰਟ ਬਾਰੇ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਵਿੱਚ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ। ਇਸ ਮਗਰੋਂ ਮੈਂਡੀ ਤੱਖਰ ਮਾਡਲਿੰਗ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਮੁੰਬਈ ਆ ਗਈ ਅਤੇ ਇੱਥੇ ਹੀ ਉਸ ਨੇ ਕਈ ਪ੍ਰੋਡਕਟਸ ਲਈ ਮਾਡਲਿੰਗ ਕੀਤੀ ਸੀ। ਇਸ ਦੇ ਨਾਲ ਹੀ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network