Advertisment

ਮੈਂਡੀ ਤੱਖਰ ਦੇ ਵਿਆਹ ਤਸਵੀਰਾਂ ਆਈਆਂ ਸਾਹਮਣੇ, ਪਤੀ ਦੇ ਨਾਲ ਵੇਖੋ ਪਹਿਲੀ ਤਸਵੀਰ

ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਜਾਰੀ ਹਨ। ਬੀਤੇ ਦਿਨ ਅਦਾਕਾਰਾ ਦੀ ਹਲਦੀ ਦਾ ਵੀਡੀਓ ਸਾਹਮਣੇ ਆਇਆ ਸੀ । ਜਿਸ ਤੋਂ ਬਾਅਦ ਹੁਣ ਅਦਾਕਾਰਾ ਦਾ ਸ਼ਗਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਅਦਾਕਾਰਾ ਪਹਿਲੀ ਵਾਰ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ।

author-image
By Shaminder
New Update
Mandy Takhar Wedding Video .jpg
Listen to this article
0.75x 1x 1.5x
00:00 / 00:00
Advertisment

ਮੈਂਡੀ ਤੱਖਰ (Mandy Takhar) ਦੇ ਵਿਆਹ (Wedding) ਦੀਆਂ ਰਸਮਾਂ ਜਾਰੀ ਹਨ। ਬੀਤੇ ਦਿਨ ਅਦਾਕਾਰਾ ਦੀ ਹਲਦੀ ਦਾ ਵੀਡੀਓ ਸਾਹਮਣੇ ਆਇਆ ਸੀ । ਜਿਸ ਤੋਂ ਬਾਅਦ ਹੁਣ ਅਦਾਕਾਰਾ ਦਾ ਸ਼ਗਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਅਦਾਕਾਰਾ ਪਹਿਲੀ ਵਾਰ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ। ਮੈਂਡੀ ਤੱਖਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਅਦਾਕਾਰਾ ਪਤੀ ਦੇ ਨਾਲ ਨਜ਼ਰ ਆ ਰਹੀ ਹੈ। ਇੱਕ ਤਸਵੀਰ ‘ਚ ਅਦਾਕਾਰਾ ਦਾ ਪਤੀ ਉਸ ਨੂੰ ਰਿੰਗ ਪਹਿਨਾਉਂਦਾ ਨਜ਼ਰ ਆ ਰਿਹਾ ਹੈ । ਜਦੋਂਕਿ ਇੱਕ ਜਗ੍ਹਾ ‘ਤੇ ਉਸ ਦਾ ਪਤੀ ਗੋਡਿਆਂ ਭਾਰ ਬੈਠ ਕੇ ਉਸ ਨੂੰ ਪ੍ਰਪੋਜ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

Advertisment

Mandy Wedding.jpg

ਹੋਰ ਪੜ੍ਹੋ : ਗੁਰੁ ਰੰਧਾਵਾ ਦੇ ਘਰ ਪਹੁੰਚੀ ਭੂਆ, ਭੂਆ ਨੇ ਗੁਰੁ ਰੰਧਾਵਾ ਦੀ ਲਾਈ ਕਲਾਸ

ਮੈਂਡੀ ਤੱਖਰ ਨੂੰ ਮਿਲ ਰਹੀਆਂ ਵਧਾਈਆਂ 

ਮੈਂਡੀ ਤੱਖਰ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਸੈਲੀਬ੍ਰੇਟੀਜ਼ ਦੇ ਨਾਲ ਨਾਲ ਫੈਨਜ਼ ਵੀ ਉਨ੍ਹਾਂ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ ਹੈ।ਦੱਸ ਦਈਏ ਕਿ ਬੀਤੇ ਦਿਨੀਂ ਅਦਾਕਾਰਾ ਦੀ ਹਲਦੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ ।ਦੱਸ ਦਈਏ ਕਿ ਮੈਂਡੀ ਤੱਖਰ ਦੇ ਵਿਆਹ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਸਨ । ਜਿਸ ਤੋਂ ਬਾਅਦ ਹਰ ਕੋਈ ਸਮਝ ਰਿਹਾ ਸੀ ਕਿ ਸ਼ਾਇਦ ਮੈਂਡੀ ਤੱਖਰ ਆਪਣੇ ਕਿਸੇ ਗੀਤ ਵਿਆਹ ਵਾਲੇ ਜਾਂ ਫਿਰ ਫ਼ਿਲਮ ਦੇ ਲਈ ਕੋਈ ਪਬਲੀਸਿਟੀ ਕਰ ਰਹੇ ਹਨ ।ਪਰ ਇਨ੍ਹਾਂ ਖ਼ਬਰਾਂ ‘ਤੇ ਉਸ ਵੇਲੇ ਫੁਲ ਸਟਾਪ ਲੱਗ ਗਿਆ ਜਦੋਂ ਮੈਂਡੀ ਤੱਖਰ ਗੀਤਾਜ ਬਿੰਦਰਖੀਆ ਨੂੰ ਉਨ੍ਹਾਂ ਦੇ ਘਰ ਕਾਰਡ ਦੇਣ ਦੇ ਲਈ ਪੁੱਜੀ ਸੀ।

Advertisment

Mandy with husband.jpg

 ਬੀਤੇ ਦਿਨ ਵੀ ਵਾਇਰਲ ਹੋਇਆ ਸੀ ਵੀਡੀਓ

ਬੀਤੇ ਦਿਨ ਅਦਾਕਾਰਾ ਦਾ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਮੈਂਡੀ ਦੀ ਹਲਦੀ ਦੀ ਰਸਮ ਕੀਤੀ ਜਾ ਰਹੀ ਸੀ, ਪਰ ਹੁਣ ਮੁੜ ਤੋਂ ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਜਿਸ ‘ਚ ਅਦਾਕਾਰਾ ਆਪਣੇ ਮਾਪਿਆਂ ਦੇ ਨਾਲ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਦੇ ਹੋਰ ਰਿਸ਼ਤੇਦਾਰ ਅਤੇ ਦੋਸਤ ਵੀ ਨਜ਼ਰ ਆ ਰਹੇ ਹਨ ।

Advertisment

 


ਮੈਂਡੀ ਤੱਖਰ ਦਾ ਵਰਕ ਫ੍ਰੰਟ 

ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਮੈਂਡੀ ਤੱਖਰ ਨੇ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਸਾਕ, ਮਿਰਜ਼ਾ, ਲੁਕਣਮੀਚੀ, ਜ਼ਿੰਦਗੀ ਜ਼ਿੰਦਾਬਾਦ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਯੂਕੇ ਮੂਲ ਦੀ ਮੈਂਡੀ ਤੱਖਰ ਦਾ ਪੰਜਾਬ ਦੇ ਜਲੰਧਰ ਸਥਿਤ ਮਲਿਆਣਾ ਪਿੰਡ ਜੱਦੀ ਪਿੰਡ ਹੈ। ਜਿੱਥੇ ਅਕਸਰ ਅਦਾਕਾਰਾ ਆਉਂਦੀ ਰਹਿੰਦੀ ਹੈ।
 

Advertisment

Stay updated with the latest news headlines.

Follow us:
Advertisment
Advertisment
Latest Stories
Advertisment