ਮੋਗੇ ‘ਚ ਮੁੰਡਿਆਂ ਵਾਲਾ ਪਹਿਰਾਵਾ ਪਾ ਕੇ ਪਿਉ ਦਾ ਕੰਮ ਸੰਭਾਲਣ ਵਾਲੀ ਕੁੜੀ ਮਨਜੀਤ ਕੌਰ ਦਾ ਹੋਇਆ ਵਿਆਹ, ਵੀਡੀਓ ਹੋ ਰਿਹਾ ਵਾਇਰਲ

ਮੋਗੇ ‘ਚ ਬਾਗ ਵਾਲੀ ਗਲੀ ‘ਚ ਟਿੱਕੀ ਦਾ ਕੰਮ ਕਰਨ ਵਾਲੀ ਕੁੜੀ ਮਨਜੀਤ ਕੌਰ ਦਾ ਵਿਆਹ ਹੋ ਗਿਆ ਹੈ। ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

Written by  Shaminder   |  May 28th 2024 01:19 PM  |  Updated: May 28th 2024 01:19 PM

ਮੋਗੇ ‘ਚ ਮੁੰਡਿਆਂ ਵਾਲਾ ਪਹਿਰਾਵਾ ਪਾ ਕੇ ਪਿਉ ਦਾ ਕੰਮ ਸੰਭਾਲਣ ਵਾਲੀ ਕੁੜੀ ਮਨਜੀਤ ਕੌਰ ਦਾ ਹੋਇਆ ਵਿਆਹ, ਵੀਡੀਓ ਹੋ ਰਿਹਾ ਵਾਇਰਲ

ਮੋਗੇ ‘ਚ ਬਾਗ ਵਾਲੀ ਗਲੀ ‘ਚ ਟਿੱਕੀ ਦਾ ਕੰਮ ਕਰਨ ਵਾਲੀ ਕੁੜੀ ਮਨਜੀਤ ਕੌਰ (Manjit Kaur) ਦਾ ਵਿਆਹ (Wedding Video) ਹੋ ਗਿਆ ਹੈ। ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਕੁੜੀ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਜਿਉਂ ਹੀ ਇਸ ਕੁੜੀ ਦੇ ਤਿਆਰ ਹੋਣ ਦਾ ਵੀਡੀਓ ਸਾਹਮਣੇ ਆਇਆ ਤਾਂ ਸੋਸ਼ਲ ਮੀਡੀਆ ‘ਤੇ ਇਸ ਕੁੜੀ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । 

ਹੋਰ ਪੜ੍ਹੋ : ਕਰਣ ਔਜਲਾ ਨੇ ਸ਼ਹਿਨਾਜ਼ ਗਿੱਲ ਵੱਲੋਂ ਗਾਇਕ ਦੀ ਤਸਵੀਰ ਦੇ ਬਣਾਏ ਟੈਟੂ ‘ਤੇ ਦਿੱਤਾ ਪ੍ਰਤੀਕਰਮ, ਕਿਹਾ ‘ਉਹ ਪੰਜਾਬ ਤੋਂ ਹੈ ਅਤੇ ਮੈਨੂੰ ਉਸ ਦਾ...’

ਪਿਤਾ ਦਾ ਸੰਭਾਲਿਆ ਕਾਰੋਬਾਰ 

ਇਸ ਕੁੜੀ ਨੂੰ ਗਿਆਨੀ ਦੇ ਨਾਂਅ ਨਾਲ ਮੋਗੇ ‘ਚ ਜਾਣਿਆ ਜਾਂਦਾ ਹੈ ਅਤੇ ਇਸ ਕੁੜੀ ਦੇ ਪਿਤਾ ਬੀਮਾਰ ਰਹਿੰਦੇ ਸਨ । ਜਿਸ ਕਾਰਨ ਇਸ ਕੁੜੀ ਨੇ ਆਪਣੇ ਪਿਤਾ ਦੀ ਦੁਕਾਨ ਸੰਭਾਲੀ ਅਤੇ ਦੁਕਾਨ ‘ਤੇ ਕੰਮ ਕਰਨ ਲੱਗ ਪਈ ।

ਇਸ ਕੁੜੀ ਨੇ ਹਮੇਸ਼ਾ ਸਿਰ ‘ਤੇ ਜੂੜਾ ਕਰਕੇ ਮੁੰਡਿਆਂ ਵਾਲੇ ਕੱਪੜੇ ਪਾ ਕੇ ਆਉਂਦੀ ਹੈ ਅਤੇ ਇਸ ਵੱਲੋਂ ਬਣਾਈਆਂ ਗਈਆਂ ਟਿੱਕੀਆਂ ਪੂਰੇ ਮੋਗੇ ਸ਼ਹਿਰ ‘ਚ ਮਸ਼ਹੂਰ ਹਨ ।

ਦੇਸ਼ ਵਿਦੇਸ਼ ‘ਚ ਉਸ ਦੀਆਂ ਬਣਾਈਆਂ ਟਿੱਕੀਆਂ ਦੀ ਚਰਚਾ ਹੁੰਦੀ ਹੈ। ਪਰ ਹੁਣ ਇਹ ਮਨਜੀਤ ਕੌਰ ਉਰਫ ਗਿਆਨੀ ਦੇ ਨਾਂਅ ਨਾਲ ਜਾਣੀ ਜਾਣ ਵਾਲੀ ਕੁੜੀ ਦਾ ਵਿਆਹ ਹੋ ਗਿਆ ਹੈ। ਜਿਸ ਦੀਆਂ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਅਤੇ ਕੁੜੀ ਨੂੰ ਹਰ ਕੋਈ ਜ਼ਿੰਦਗੀ ਦੀ ਇਸ ਨਵੀਂ ਸ਼ੁਰੂਆਤ ਦੇ ਲਈ ਵਧਾਈ ਦੇ ਰਿਹਾ ਹੈ। 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network