Milind Gaba: ਭੈਣ ਦੀ ਵਿਦਾਈ ਮੌਕੇ ਭਾਵੁਕ ਹੋਏ ਮਿਲਿੰਦ ਗਾਬਾ, ਵੀਡੀਓ ਵੇਖ ਫੈਨਜ਼ ਵੀ ਹੋਏ ਭਾਵੁਕ

ਮਸ਼ਹੂਰ ਪੰਜਾਬੀ ਗਾਇਕ ਅਤੇ ਸੰਗੀਤਕਾਰ ਮਿਲਿੰਦ ਗਾਬਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਦਰਅਸਲ, ਪੰਜਾਬੀ ਗਾਇਕ ਦੀ ਪਿਆਰੀ ਭੈਣ ਪਲਵੀ ਗਾਬਾ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਭਾਵੁਕ ਕਰ ਦੇਣ ਵਾਲਾ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਮਿਲਿੰਦ ਭਾਵੁਕ ਹੁੰਦੇ ਹੋਏ ਵਿਖਾਈ ਦੇ ਰਹੀ ਹਨ। ਕਲਾਕਾਰ ਦਾ ਉਸਦੀ ਭੈਣ ਨਾਲ ਸ਼ੇਅਰ ਕੀਤਾ ਗਿਆ ਇਹ ਵੀਡੀਓ ਹਰ ਕਿਸੇ ਦੀਆਂ ਅੱਖਾਂ ਨਮ ਕਰ ਰਿਹਾ ਹੈ।

Written by  Pushp Raj   |  September 27th 2023 12:15 PM  |  Updated: September 27th 2023 12:15 PM

Milind Gaba: ਭੈਣ ਦੀ ਵਿਦਾਈ ਮੌਕੇ ਭਾਵੁਕ ਹੋਏ ਮਿਲਿੰਦ ਗਾਬਾ, ਵੀਡੀਓ ਵੇਖ ਫੈਨਜ਼ ਵੀ ਹੋਏ ਭਾਵੁਕ

Millind Gaba Sister Wedding Video: ਮਸ਼ਹੂਰ ਪੰਜਾਬੀ ਗਾਇਕ ਅਤੇ ਸੰਗੀਤਕਾਰ ਮਿਲਿੰਦ ਗਾਬਾ (Millind Gaba) ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਦਰਅਸਲ, ਪੰਜਾਬੀ ਗਾਇਕ ਦੀ ਪਿਆਰੀ ਭੈਣ ਪਲਵੀ ਗਾਬਾ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਭਾਵੁਕ ਕਰ ਦੇਣ ਵਾਲਾ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਮਿਲਿੰਦ ਭਾਵੁਕ ਹੁੰਦੇ ਹੋਏ ਵਿਖਾਈ ਦੇ ਰਹੀ ਹਨ। ਕਲਾਕਾਰ ਦਾ ਉਸਦੀ ਭੈਣ ਨਾਲ ਸ਼ੇਅਰ ਕੀਤਾ ਗਿਆ ਇਹ ਵੀਡੀਓ ਹਰ ਕਿਸੇ ਦੀਆਂ ਅੱਖਾਂ ਨਮ ਕਰ ਰਿਹਾ ਹੈ। 

ਪੰਜਾਬੀ ਗਾਇਕ ਮਿਲਿੰਦ ਨੇ ਇਹ ਵੀਡੀਆ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰ ਕਲਾਕਾਰ ਨੇ ਕੈਪਸ਼ਨ ਵਿੱਚ ਲਿਖਿਆ, ਹਾਂ, ਤੇਰੀਆਂ ਖੁਸ਼ੀਆਂ ਲਈ, ਮੈਂ ਰੱਬ ਨਾਲ ਲੜ੍ਹ ਜਾਵਾਂਗਾ...🥺🥹ਮੈਂ ਸਭ ਤੋਂ ਖੁਸ਼ਕਿਸਮਤ ਭਰਾ ਹਾਂ... @weddingcrazephotography @bannetdosanjh...।

ਮਿਲਿੰਦ ਗਾਬਾ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਜਿੱਥੇ ਵਧਾਈ ਦਿੱਤੀ ਜਾ ਰਹੀ ਹੈ, ਉਸਦੇ ਨਾਲ ਹੀ ਇਹ ਪਲ ਹਰ ਕਿਸੇ ਨੂੰ ਭਾਵੁਕ ਕਰ ਰਹੇ ਹਨ। ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬੀ ਸੰਗੀਤ ਜਗਤ ਦੇ ਸਿਤਾਰਿਆਂ ਨੇ ਪੋਸਟ ਉੱਪਰ ਕਮੈਂਟ ਕਰ ਵਧਾਈ ਦਿੱਤੀ।

ਹੋਰ ਪੜ੍ਹੋ: ਇੰਦਰਜੀਤ ਨਿੱਕੂ ਦਾ ਨਵਾਂ ਗੀਤ 'ਪੱਗ ਦਿਸੂਗੀ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਖੂਬ ਆ ਰਿਹਾ ਹੈ ਪਸੰਦ 

ਦੱਸ ਦੇਈਏ ਕਿ ਪੰਜਾਬੀ ਗਾਇਕ ਮਿਲਿੰਗ ਗਾਬਾ ਆਪਣੀ ਭੈਣ ਦੇ ਬੇਹੱਦ ਨਜ਼ਦੀਕ ਸਨ। ਇਸ ਤੋਂ ਪਹਿਲਾਂ ਵੀ ਗਾਇਕ ਆਪਣੀ ਭੈਣ ਪ੍ਰਤੀ ਪਿਆਰ ਨੂੰ ਦਿਖਾ ਚੁੱਕੇ ਹਨ। ਉਹ ਅਕਸਰ ਆਪਣੀ ਭੈਣ ਨਾਲ ਸੋਸ਼ਲ ਮੀਡੀਆ ਉੱਪਰ ਖਾਸ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁਟਾਉਂਦੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network