Advertisment

ਅਨਜਾਣ ਵਿਅਕਤੀ ਨੇ ਭੰਨੀ ਅਦਾਕਾਰਾ ਅਦਿਤੀ ਆਰਿਆ ਦੀ ਥਾਰ, ਅਦਾਕਾਰਾ ਨੇ ਵੀਡੀਓ ਕੀਤੀ ਸਾਂਝੀ

ਯੁਵਰਾਜ ਹੰਸ ਦੇ ਨਾਲ ਫਿਲਮ ਮੁੰਡਾ ਰੌਕਸਟਾਰ 'ਚ ਨਜ਼ਰ ਆਉਣ ਵਾਲੀ ਅਦਾਕਾਰਾ ਅਦਿਤੀ ਆਰਿਆ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਅਦਾਕਾਰਾ ਨੇ ਦੱਸਿਆ ਕਿ ਕਿਸੇ ਨੇ ਉਸ ਦੀ ਥਾਰ ਗੱਡੀ ਨੂੰ ਨੁਕਸਾਨ ਪਹੁੰਚਾਇਆ ਹੈ, ਜੋ ਕਿ ਬੇਹੱਦ ਗ਼ਲਤ ਹੈ।  

author-image
By Pushp Raj
New Update
Aditi Arya car gets damaged

Aditi Arya car gets damaged

Listen to this article
0.75x 1x 1.5x
00:00 / 00:00
Advertisment

Aditi Arya Thar gets damaged: ਯੁਵਰਾਜ ਹੰਸ (Yuvraj Hans) ਦੇ ਨਾਲ ਫਿਲਮ ਮੁੰਡਾ ਰੌਕਸਟਾਰ 'ਚ ਨਜ਼ਰ ਆਉਣ ਵਾਲੀ ਅਦਾਕਾਰਾ ਅਦਿਤੀ ਆਰਿਆ (Aditi Arya) ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਅਦਾਕਾਰਾ ਨੇ ਦੱਸਿਆ ਕਿ ਕਿਸੇ ਨੇ ਉਸ ਦੀ ਥਾਰ ਗੱਡੀ ਨੂੰ ਨੁਕਸਾਨ ਪਹੁੰਚਾਇਆ ਹੈ, ਜੋ ਕਿ ਬੇਹੱਦ ਗ਼ਲਤ ਹੈ।  

ਦੱਸ ਦਈਏ ਕਿ ਅਦਿਤੀ ਆਰਿਆ ਨੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਅਦਿਤੀ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਲਾਈਵ ਆ ਕੇ ਫੈਨਜ਼ ਨਾਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਅਪਡੇਟ ਸ਼ੇਅਰ ਕੀਤੀ। 

Advertisment

 

 

Advertisment

ਅਨਜਾਣ ਵਿਅਕਤੀ ਨੇ ਭੰਨ ਅਦਿਤੀ ਆਰਿਆ ਦੀ ਕਾਰ

ਇਸ ਵੀਡੀਓ ਦੇ ਵਿੱਚ ਅਦਾਕਾਰਾ ਨੇ ਵਿਖਾਇਆ ਕਿ ਕਿੰਝ ਕਿਸੇ ਅਨਜਾਣ ਵਿਅਕਤੀ ਨੇ ਘਰ ਦੇ ਹੇਠਾਂ ਖੜੀ ਉਸ ਥਾਰ ਦੇ ਸਾਰੇ ਸ਼ੀਸ਼ੇ ਭੰਨ ਦਿੱਤੇ ਤੇ ਗੱਡੀ ਦੀ ਤੋੜਫੋੜ ਕਰਕੇ ਕਾਫੀ ਨੁਕਸਾਨ ਪਹੁੰਚਾਇਆ। ਇਸ ਦੌਰਾਨ ਗਾਇਕਾ ਨੇ ਇਹ ਵੀ ਕਿਹਾ ਕਿ ਮੈਨੂੰ ਜਾਪਦਾ ਹੈ ਕਿ ਇਹ ਕਿਸੇ ਹੇਟਰ ਦੀ ਹੀ ਕੰਮ ਹੋ ਸਕਦਾ ਹੈ। 

ਅਦਾਕਾਰਾ ਨੇ ਆਪਣੀ ਵੀਡੀਓ ਦੇ ਵਿੱਚ ਅੱਗੇ ਕਿਹਾ ਕਿ ਕਿਰਪਾ ਕਰਕੇ ਅਜਿਹੀਆਂ ਹਰਕਤਾਂ ਨਾਂ ਕਰਿਆਂ ਕਰੋ, ਕਿਉਂਕਿ ਗੱਡੀ ਤਾਂ ਬਣ ਜਾਓਗੀ , ਪਰ ਜੇਕਰ ਗੱਡੀ ਵਿੱਚ ਅਸੀਂ ਜਾਂ ਘਰ ਦਾ ਕੋਈ ਹੋਰ ਮੈਂਬਰ ਹੁੰਦਾ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ। ਤੁਸੀਂ ਆਪਣ ਕੁੱਝ ਸੈਕਿੰਡਸ ਦੇ ਸੈਟੀਫੈਕਸ਼ਨ ਦੇ ਲਈ ਕਿਸੇ ਦਾ ਵੀ ਨੁਕਸਾਨ ਕਰ ਦਿੰਦੇ ਹੋ, ਚੰਗੀ ਗੱਲ ਇਹ ਹੈ ਕਿ ਸ਼ਾਇਦ ਜਿਸ ਕਿਸੇ ਨੇ ਵੀ ਇਹ ਕੀਤਾ ਉਸ ਦੇ ਮਨ ਨੂੰ ਸਕੂਨ ਮਿਲ ਗਿਆ ਹੋਵੇਗਾ ਤੇ ਅੱਜ ਉਹ ਰਾਤ ਨੂੰ ਚੈਨ ਦੀ ਨੀਂਦ ਸੋਵੇਗਾ। 

ਅਦਾਕਾਰਾ ਨੇ ਕਿਹਾ ਜੇਕਰ ਤੁਸੀਂ ਕਿਸੇ ਨੂੰ ਪਸੰਦ ਨਹੀਂ ਕਰਦੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਦਾ ਕੁਝ ਵੀ ਵੱਡਾ ਨੁਕਸਾਨ ਕਰ ਦਿਓ। ਆਪਣੇ ਮਨ ਤੇ ਦਿਮਾਗ ਵਿੱਚ ਆਉਣ ਵਾਲੇ ਵਿਚਾਰਾਂ ਉੱਤੇ ਗੌਰ ਕਰੋ ਤੇ ਫਿਰ ਕਿਸੇ ਤਰ੍ਹਾਂ ਦਾ ਐਕਸ਼ਨ ਲਵੋ। 

Advertisment


ਹੋਰ ਪੜ੍ਹੋ: ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਨੇ ਧੀ ਮਾਲਤੀ ਦੇ ਦੂਜੇ ਜਨਮਦਿਨ 'ਤੇ ਕੀਤੀ ਖਾਸ ਪੂਜਾ, ਤਸਵੀਰਾਂ ਹੋਇਆਂ ਵਾਇਰਲ

ਅਦਿਤੀ ਆਰਿਆ ਦਾ ਵਰਕ ਫਰੰਟ 

ਅਦਿਤੀ ਆਰਿਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਪਹਿਲਾਂ ਇੱਕ ਬਤੌਰ ਪੱਤਰਕਾਰ ਕੰਮ ਕਰਦੀ ਸੀ। ਹਾਲ ਹੀ ਵਿੱਚ ਅਦਿਤੀ ਨੇ ਯੁਵਰਾਜ ਹੰਸ ਦੀ ਫਿਲਮ ਮੁੰਡਾ ਰੌਕਸਟਾਰ (Munda Rockstar) ਰਾਹੀਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕਦਮ ਰੱਖਿਆ ਹੈ। ਇਸ ਫਿਲਮ ਵਿੱਚ ਦਰਸ਼ਕਾਂ ਨੇ ਅਦਿਤੀ ਵੱਲੋਂ ਨਿਭਾਏ ਗਏ ਕਰਿਦਾਰ ਨੂੰ ਕਾਫੀ ਪਸੰਦ ਕੀਤਾ ਹੈ। 

 

Advertisment

Stay updated with the latest news headlines.

Follow us:
Advertisment
Advertisment
Latest Stories
Advertisment