ਨਿਮਰਤ ਖਹਿਰਾ ਨੇ ਆਪਣੀ ਨਵੀਂ ਫ਼ਿਲਮ ‘ਮਹਾਰਾਣੀ ਜਿੰਦ ਕੌਰ’ ਦੀ ਫ੍ਰਸਟ ਲੁੱਕ ਕੀਤੀ ਸਾਂਝੀ, ਮਹਾਰਾਣੀ ਦੇ ਕਿਰਦਾਰ ‘ਚ ਨਜ਼ਰ ਆਏਗੀ ਅਦਾਕਾਰਾ

ਨਿਮਰਤ ਖਹਿਰਾ ਇੱਕ ਤੋਂ ਬਾਅਦ ਇੱਕ ਨਵੇਂ ਪ੍ਰੋਜੈਕਟ ਦਾ ਐਲਾਨ ਕਰ ਰਹੀ ਹੈ । ਹੁਣ ਅਦਾਕਾਰਾ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਨਿਮਰਤ ਖਹਿਰਾ ਹੁਣ ਮਹਾਰਾਣੀ ਦੇ ਕਿਰਦਾਰ ‘ਚ ਨਜ਼ਰ ਆਏਗੀ । ਇਸ ਫ਼ਿਲਮ ਦਾ ਫ੍ਰਸਟ ਲੁੱਕ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਇਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਹੈ ।

Reported by: PTC Punjabi Desk | Edited by: Shaminder  |  October 06th 2023 11:36 AM |  Updated: October 06th 2023 11:36 AM

ਨਿਮਰਤ ਖਹਿਰਾ ਨੇ ਆਪਣੀ ਨਵੀਂ ਫ਼ਿਲਮ ‘ਮਹਾਰਾਣੀ ਜਿੰਦ ਕੌਰ’ ਦੀ ਫ੍ਰਸਟ ਲੁੱਕ ਕੀਤੀ ਸਾਂਝੀ, ਮਹਾਰਾਣੀ ਦੇ ਕਿਰਦਾਰ ‘ਚ ਨਜ਼ਰ ਆਏਗੀ ਅਦਾਕਾਰਾ

ਨਿਮਰਤ ਖਹਿਰਾ (Nimrat Khaira)ਇੱਕ ਤੋਂ ਬਾਅਦ ਇੱਕ ਨਵੇਂ ਪ੍ਰੋਜੈਕਟ ਦਾ ਐਲਾਨ ਕਰ ਰਹੀ ਹੈ । ਹੁਣ ਅਦਾਕਾਰਾ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਨਿਮਰਤ ਖਹਿਰਾ ਹੁਣ ਮਹਾਰਾਣੀ ਦੇ ਕਿਰਦਾਰ ‘ਚ ਨਜ਼ਰ ਆਏਗੀ । ਇਸ ਫ਼ਿਲਮ ਦਾ ਫ੍ਰਸਟ ਲੁੱਕ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਇਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਹੈ । ਨਿਮਰਤ ਖਹਿਰਾ ‘ਮਹਾਰਾਣੀ ਜਿੰਦ ਕੌਰ’ (MAHARANI JIND KAUR)ਨਾਂਅ ਦੇ ਟਾਈਟਲ ਹੇਠ ਆਉਣ ਵਾਲੀ ਫ਼ਿਲਮ ‘ਚ ਦਿਖਾਈ ਦੇਵੇਗੀ ਅਤੇ ਇਹ ਫ਼ਿਲਮ ਦੋ ਸਾਲਾਂ ‘ਚ ਬਣ ਕੇ ਤਿਆਰ ਹੋਵੇਗੀ ।ਅਦਾਕਾਰਾ ਨੇ ਲਿਖਿਆ ‘ਮਹਾਰਾਣੀ ਜਿੰਦ ਕੌਰ 2025  ‘ਚ ਸਿਨੇਮਾ ਘਰਾਂ ‘ਚ ਆਏਗੀ।

ਹੋਰ ਪੜ੍ਹੋ :  ਸੜਕ ‘ਤੇ ਬੇਹੋਸ਼ ਹੋ ਕੇ ਡਿੱਗੇ ਸ਼ਖਸ ਨੂੰ ਸੀਪੀਆਰ ਦਿੰਦੇ ਨਜ਼ਰ ਆਏ ਅਦਾਕਾਰ ਗੁਰਮੀਤ ਚੌਧਰੀ

ਇਹ ਰੋਲ ਕਰਨ ਦਾ ਮੇਰਾ ਸੁਫ਼ਨਾ ਸੀ ਅਤੇ ਇਹ ਪ੍ਰੋਜੈਕਟ ਮੇਰੇ ਦਿਲ ਦੇ ਬੇਹੱਦ ਕਰੀਬ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸ ਦਾ ਹਿੱਸਾ ਹਾਂ’। ਇਸ ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਅਮਰਜੀਤ ਸਰਾਓਂ ਕਰਨ ਜਾ ਰਹੇ ਹਨ ਅਤੇ ਪ੍ਰੋਡਿਊਸਰ ਹਨ ਹਰਵਿੰਦਰ ਸਿੱਧੂ।

ਨਿਮਰਤ ਖਹਿਰਾ ਨੇ ਅੱਗੇ ਲਿਖਿਆ ‘ਭਟਕਦੇ ਸਿਰਨਾਵਿਆਂ ਦੀ ਪੁਰਜ਼ੋਰ ਪੀੜ ਨੂੰ ਜੇ ਕਿਸੇ ਹੋਰ ਨਾਮ ਨਾਲ ਬੁਲਾਉਣਾ ਹੋਵੇ ਤਾਂ ਇੱਕੋ ਸੁਨਹਿਰੀ ਨਾਮ ਜ਼ੁਬਾਨ ‘ਤੇ ਆਉਂਦੈ - ਪੰਜਾਬ ਦੀ ਤਵਾਰੀਖ ਦਾ ਸੁੱਚਾ ਮੋਤੀ "ਮਹਾਰਾਣੀ ਜਿੰਦ ਕੌਰ" ਜੋ ਸੈਆਂ ਵਾਰ ਟੁੱਟ ਕੇ ਵੀ ਸਦਾ ਜੁੜੀ ਰਹੀ’ ।

ਨਿਮਰਤ ਖਹਿਰਾ ਦਾ ਵਰਕ ਫ੍ਰੰਟ 

ਨਿਮਰਤ ਖਹਿਰਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਆਪਣੀ ਐਲਬਮ ਨੂੰ ਲੈ ਕੇ ਚਰਚਾ ‘ਚ ਹੈ ।‘ਮਾਣਮੱਤੀ’ ਟਾਈਟਲ ਹੇਠ ਆਉਣ ਵਾਲੀ ਇਸ ਐਲਬਮ ‘ਚ ਪ੍ਰਸਿੱਧ ਗੀਤਕਾਰ ਅਤੇ ਲੇਖਕ ਹਰਮਨਜੀਤ ਦੇ ਲਿਖੇ ਬਿਹਤਰੀਨ ਗੀਤ ਹੋਣਗੇ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network