ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ‘ਪੀਟੀਸੀ ਰਾਈਜ਼ਿੰਗ ਸਟਾਰ ਅਵਾਰਡਸ 2024’, ਤੁਸੀਂ ਵੀ ਭੇਜੋ ਆਪਣੀ ਐਂਟਰੀ

Written by  Shaminder   |  February 14th 2024 06:16 PM  |  Updated: February 14th 2024 06:16 PM

ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ‘ਪੀਟੀਸੀ ਰਾਈਜ਼ਿੰਗ ਸਟਾਰ ਅਵਾਰਡਸ 2024’, ਤੁਸੀਂ ਵੀ ਭੇਜੋ ਆਪਣੀ ਐਂਟਰੀ

ਪੀਟੀਸੀ ਪੰਜਾਬੀ ਦੇ ਵੱਲੋਂ ਜਿੱਥੇ ਪਿਛਲੇ ਕਈ ਸਾਲਾਂ ਤੋਂ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ ਅਤੇ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਵਰਗੇ ਸਨਮਾਨ ਸਮਾਰੋਹਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਪੀਟੀਸੀ ਨੈੱਟਵਰਕ ਦੇ ਵੱਲੋਂ ਇੱਕ ਹੋਰ ਅਵਾਰਡ ਸਮਾਰੋਹ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ‘ਪੀਟੀਸੀ ਰਾਈਜ਼ਿੰਗ ਸਟਾਰ ਅਵਾਰਡਸ 2024’ (PTC Rising Star Awards 2024)  ਦੇ ਤਹਿਤ ਸੰਗੀਤ ਜਗਤ ਦੀਆਂ ਉੱਭਰਦੀਆਂ ਹੋਈਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।  

PTC Rising Star Award 2024.jpg

ਹੋਰ ਪੜ੍ਹੋ : ਮਨਕਿਰਤ ਔਲਖ ਨੇ ਪਹਿਲੀ ਵਾਰ ਪਤਨੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵੈਲੇਂਨਟਾਈਨ ਡੇਅ ਦੀ ਵਧਾਈ, ਵੇਖੋ ਪੰਜਾਬੀ ਸਿਤਾਰਿਆਂ ਨੇ ਕਿਵੇਂ ਮਨਾਇਆ ਵੈਲੇਂਨਟਾਈਨ ਡੇਅ

ਤੁਸੀਂ ਵੀ ਭੇਜ ਸਕਦੇ ਹੋ ਐਂਟਰੀ 

ਸੰਗੀਤ ਜਗਤ ਦੇ ਉੱਭਰਦੇ ਹੋਏ ਗਾਇਕਾਂ ਨੂੰ ਹੱਲਾਸ਼ੇਰੀ ਦੇਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ ।ਤੁਸੀਂ ਵੀ ਇਸ ਦੇ ਲਈ ਆਪਣੀ ਐਂਟਰੀ ਭੇਜ ਸਕਦੇ ਹੋ । ਤੁਸੀਂ 20 ਫਰਵਰੀ ਤੱਕ ਆਪਣੀ ਐਂਟਰੀ ਭੇਜ ਸਕਦੇ ਹੋ । ਵਧੇਰੇ ਜਾਣਕਾਰੀ ਦੇ ਲਈ ਹਰਜਿੰਦਰ ਸਿੰਘ ਨੂੰ ਇਸ ਨੰਬਰ 9910735556 ‘ਤੇ ਸੰਪਰਕ ਕਰ ਸਕਦੇ ਹੋ । ਇਸ ਦੇ ਨਾਲ ਹੀ ਤੁਸੀਂ ਸਾਨੂੰ ਇਸ ਈਮੇਲ ਆਈ ਡੀ awards@ptcnetwork.com ‘ਤੇ ਵੀ ਮੇਲ ਕਰ ਸਕਦੇ ਹੋ । ਹੇਠਾਂ ਦਿੱਤੇ ਪ੍ਰੋਫਾਰਮਾਂ ‘ਤੇ ਜਾ ਕੇ ਦਿਸ਼ਾ ਨਿਰਦੇਸ਼ ਨੂੰ ਪੜ੍ਹ ਕੇ ਇਸ ਫਾਰਮ ਨੂੰ ਭਰ ਕੇ ਭੇਜ ਸਕਦੇ ਹੋ ।

https://www.facebook.com/share/p/TKRcwfdro84MpjF7/?mibextid=WC7FNe

Recognizing young rising stars had always been PTC Network's main motto! Thus it finally came up with PTC Rising Star...

Posted by

on 

  ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਦੀ ਰਹਿਨੁਮਾਈ ‘ਚ ਚੈਨਲ ਕਰ ਰਿਹਾ ਤਰੱਕੀ  

ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਦੀ ਅਗਵਾਈ ‘ਚ ਚੈਨਲ ਤਰੱਕੀ ਦੀਆਂ ਲੀਹਾਂ ‘ਤੇ ਲਗਾਤਾਰ ਅੱਗੇ ਵਧ ਰਿਹਾ ਹੈ। ਚੈਨਲ ਵੱਲੋਂ ਜਿੱਥੇ ਕਈ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ । ਉੱਥੇ ਹੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦੀ ਰੂਚੀ ਨੂੰ ਧਿਆਨ ‘ਚ ਰੱਖਦੇ ਹੋਏ ਨਵਾਂ ਕੰਟੈਂਟ ਤਿਆਰ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਹੁਣ ਦੇਸ਼ ਭਰ ਚੋਂ ਉੱਭਰਦੇ ਹੋਏ ਗਾਇਕਾਂ ਨੂੰ ਸਨਮਾਨਿਤ ਕਰਨ ਦੇ ਲਈ  ‘ਪੀਟੀਸੀ ਰਾਈਜ਼ਿੰਗ ਸਟਾਰ ਅਵਾਰਡਸ 2024’   ਕਰਵਾਇਆ ਜਾ ਰਿਹਾ ਹੈ। 

PTC MUSIC RISING STAR AWARDS Announcing #PTCMusicRisingStarAward to honour fresh and upcoming music talent in Hindi,...

Posted by Rabindra Narayan on Tuesday, January 23, 2024

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network