ਸਟੇਜ ‘ਤੇ ਪਰਫਾਰਮ ਕਰਦਾ ਕਰਦਾ ਡਿੱਗ ਪਿਆ ਮਿਊਜ਼ਿਕ ਇੰਡਸਟਰੀ ਦਾ ਸਿਤਾਰਾ ਇੱਕੀ, ਪਰ ਡਿੱਗਣ ਤੋਂ ਬਾਅਦ ਵੀ ਨਹੀਂ ਰੁਕਿਆ…ਕਰਣ ਔਜਲਾ ਦਾ ਦਿੱਤਾ ਸਾਥ

ਕਰਣ ਔਜਲਾ ਇਨ੍ਹੀਂ ਦਿਨੀਂ ਆਪਣੀ ਐਲਬਮ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਸਟੇਜ ‘ਤੇ ਪਰਫਾਰਮ ਕਰਦੇ ਹੋਏ ਦਿਖਾਈ ਦੇ ਰਹੇ ਹਨ । ਉਨ੍ਹਾਂ ਦੇ ਨਾਲ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਸ਼ਖਸੀਅਤ ਇੱਕੀ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ ।

Written by  Shaminder   |  October 18th 2023 05:01 PM  |  Updated: October 18th 2023 05:01 PM

ਸਟੇਜ ‘ਤੇ ਪਰਫਾਰਮ ਕਰਦਾ ਕਰਦਾ ਡਿੱਗ ਪਿਆ ਮਿਊਜ਼ਿਕ ਇੰਡਸਟਰੀ ਦਾ ਸਿਤਾਰਾ ਇੱਕੀ, ਪਰ ਡਿੱਗਣ ਤੋਂ ਬਾਅਦ ਵੀ ਨਹੀਂ ਰੁਕਿਆ…ਕਰਣ ਔਜਲਾ ਦਾ ਦਿੱਤਾ ਸਾਥ

ਕਰਣ ਔਜਲਾ (Karan Aujla) ਇਨ੍ਹੀਂ ਦਿਨੀਂ ਆਪਣੀ ਐਲਬਮ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਸਟੇਜ ‘ਤੇ ਪਰਫਾਰਮ ਕਰਦੇ ਹੋਏ ਦਿਖਾਈ ਦੇ ਰਹੇ ਹਨ । ਉਨ੍ਹਾਂ ਦੇ ਨਾਲ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਸ਼ਖਸੀਅਤ ਇੱਕੀ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਣ ਔਜਲਾ ਦੇ ਸਟੇਜ ‘ਤੇ ਆਉਣ ਤੋਂ ਪਹਿਲਾਂ ਇੱਕੀ  ਡਾਂਸ ਕਰ ਰਹੇ ਸਨ ।

ਹੋਰ ਪੜ੍ਹੋ :  ਸਿੱਧੂ ਮੂਸੇਵਾਲਾ ਦੇ ਵੱਲੋਂ ਆਰਡਰ ਕੀਤੀ ਘੜੀ ਨੂੰ ਮਾਪਿਆਂ ਨੇ ਪੁੱਤਰ ਦੇ ਬੁੱਤ ਦੇ ਗੁੱਟ ‘ਤੇ ਸਜਾਇਆ, ਫੈਨਸ ਵੀ ਹੋਏ ਭਾਵੁਕ

ਪਰ ਪਰਫਾਰਮ ਕਰਦੇ ਕਰਦੇ ਉਹ ਅਚਾਨਕ ਡਿੱਗ ਪੈਂਦੇ ਹਨ। ਇਸੇ ਦੌਰਾਨ ਕਰਣ ਸਟੇਜ ‘ਤੇ ਆਉਂਦੇ ਹਨ ਤਾਂ ਉਹ ਇੱਕੀ ਨੂੰ ਹੱਥ ਦੇ ਕੇ ਉਠਾਉਂਦੇ ਹਨ ਤਾਂ ਉਹ ਡਾਂਸ ਕਰਨ ਦੇ ਅੰਦਾਜ਼ ‘ਚ ਫਟਾਫਟ ਉੱਠ ਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।

ਕਰਣ ਔਜਲਾ ਨੇ ਦਿੱਤੇ ਕਈ ਹਿੱਟ ਗੀਤ 

ਹਾਲ ਹੀ ‘ਚ ਕਰਣ ਔਜਲਾ ਦੀ ਐਲਬਮ ‘ਚੋਂ ਕਈ ਗੀਤ ਰਿਲੀਜ਼ ਹੋਏ ਹਨ । ਜੋ ਫੈਨਸ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤੇ ਗਏ ਹਨ ।

ਜਿਸ ‘ਚ ‘ਚੁੰਨੀ ਮੇਰੀ ਰੰਗ ਦੇ ਲਲਾਰੀਆ’, ‘ਕੁੜੀ ਕਹਿੰਦੀ’, ‘ਐਡਮਾਈਰਿੰਗ ਯੂ’ ਸਣੇ ਕਈ ਗੀਤ ਰਿਲੀਜ਼ ਹੋਏ ਹਨ । ਜਿਨ੍ਹਾਂ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network