ਪੰਜਾਬੀ ਗਾਇਕਾ ਸਿਮਰਨ ਕੌਰ ਧਾਂਦਲੀ ਨੇ ਉਨ੍ਹਾਂ ਦੇ ਵੀਡੀਓ ‘ਤੇ ਮੱਝ ਝੋਟਾ ਕਹਿਣ ਵਾਲਿਆਂ ਨੂੰ ਦਿੱਤਾ ਠੋਕਵਾਂ ਜਵਾਬ ਕਿਹਾ ‘ਬਿਨ੍ਹਾਂ ਟੀਕਿਆਂ ਵਾਲੀ ਕਤੀੜ ਨੂੰ ਭੌਂਕਣ ਦਿਓ’

ਪੰਜਾਬੀ ਗਾਇਕਾ ਸਿਮਰਨ ਕੌਰ ਧਾਂਦਲੀ ਆਪਣੀ ਬਿਹਤਰੀਨ ਗਾਇਕੀ ਦੇ ਲਈ ਜਾਣੀ ਜਾਂਦੀ ਹੈ । ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਗਾਇਕਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕਾ ਉਨ੍ਹਾਂ ਦੇ ਵੀਡੀਓ ‘ਤੇ ਕਮੈਂਟ ਕਰਕੇ ਉਸ ਨੂੰ ਮੱਝ, ਝੋਟਾ, ਭੈਂਸ ਕਹਿਣ ਵਾਲਿਆਂ ਨੂੰ ਖਰੀਆਂ ਖੋਟੀਆਂ ਸੁਣਾਈਆਂ ਹਨ ।

Reported by: PTC Punjabi Desk | Edited by: Shaminder  |  November 30th 2023 10:24 AM |  Updated: November 30th 2023 10:24 AM

ਪੰਜਾਬੀ ਗਾਇਕਾ ਸਿਮਰਨ ਕੌਰ ਧਾਂਦਲੀ ਨੇ ਉਨ੍ਹਾਂ ਦੇ ਵੀਡੀਓ ‘ਤੇ ਮੱਝ ਝੋਟਾ ਕਹਿਣ ਵਾਲਿਆਂ ਨੂੰ ਦਿੱਤਾ ਠੋਕਵਾਂ ਜਵਾਬ ਕਿਹਾ ‘ਬਿਨ੍ਹਾਂ ਟੀਕਿਆਂ ਵਾਲੀ ਕਤੀੜ ਨੂੰ ਭੌਂਕਣ ਦਿਓ’

ਪੰਜਾਬੀ ਗਾਇਕਾ ਸਿਮਰਨ ਕੌਰ ਧਾਂਦਲੀ (Simran Kaur Dhadli) ਆਪਣੀ ਬਿਹਤਰੀਨ ਗਾਇਕੀ ਦੇ ਲਈ ਜਾਣੀ ਜਾਂਦੀ ਹੈ । ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਗਾਇਕਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕਾ ਉਨ੍ਹਾਂ ਦੇ ਵੀਡੀਓ ‘ਤੇ ਕਮੈਂਟ ਕਰਕੇ ਉਸ ਨੂੰ ਮੱਝ, ਝੋਟਾ, ਭੈਂਸ ਕਹਿਣ ਵਾਲਿਆਂ ਨੂੰ ਖਰੀਆਂ ਖੋਟੀਆਂ ਸੁਣਾਈਆਂ ਹਨ ।

ਹੋਰ ਪੜ੍ਹੋ :  ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਦੇ ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ, ਵੇਖੋ ਹਲਦੀ ਦੀ ਰਸਮ ਦੀਆਂ ਤਸਵੀਰਾਂ

ਇਸ ਵੀਡੀਓ ‘ਚ ਗਾਇਕਾ ਕਹਿ ਰਹੀ ਹੈ ਕਿ ਮੱਝ, ਝੋਟਾ, ਭੈਂਸ ‘ਚ ਖਾਸਾ ਜ਼ੋਰ ਹੁੰਦਾ ਹੈ ਅਤੇ ਕਮੈਂਟਾਂ ‘ਚ ਮੇਰੇ ਪਿੱਛੇ ਲੜਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਤੁਸੀਂ ਬਸ ਸਿਰਫ ਮੇਰੇ ਗਾਣਿਆਂ ਦਾ ਅਨੰਦ ਮਾਣੋ । ਇਹ ਜੋ ਬਿਨ੍ਹਾਂ ਟੀਕਿਆਂ ਦੀ ਕਤੀੜ ਹੈ । ਇਸ ਨੂੰ ਭੌਂਕਣ ਦਿਓ…ਕਿਉਂਕਿ ਇਨ੍ਹਾਂ ਦਾ ਕੰਮ ਭੌਂਕਣਾ ਹੈ ਅਤੇ ਮੈਨੂੰ ਰੱਤੀ ਭਰ ਵੀ ਫਰਕ ਨਹੀਂ ਪੈਂਦਾ ਕਿ ਕੋਈ ਮੇਰੇ ਬਾਰੇ ਕੀ ਬੋਲ ਰਿਹਾ ਹੈ ।

ਗਾਇਕਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਰੱਤੀ ਭਰ ਵੀ ਫਰਕ ਨਹੀਂ ਪੈਂਦਾ ਇਸ ਸਭ ਦੇ ਨਾਲ। ਕਿਉਂਕਿ ਕਿਸੇ ਦੇ ਕਹਿਣ ਦੇ ਨਾਲ ਇੱਕ ਇੰਚ ਵੀ ਘੱਟਣਾ ਨਹੀਂ। 

ਕੁਝ ਸਮਾਂ ਪਹਿਲਾਂ ਵੀ ਚਰਚਾ ‘ਚ ਆਈ ਸੀ ਗਾਇਕਾ

ਕੁਝ ਸਮਾਂ ਪਹਿਲਾਂ ਵੀ ਸਿਮਰਨ ਕੌਰ ਨੇ ਇੱਕ ਗੀਤ ਕੱਢਿਆ ਸੀ । ਜਿਸ ‘ਚ ਉਨ੍ਹਾਂ ਨੇ ਸਰੀਰ ਦੀ ਨੁੰਮਾਇਸ਼ ਕਰਕੇ ਫਾਲੋਵਰਸ ਤੇ ਵਿਊਜ਼ ਵਟੋਰਨ ਵਾਲੀਆਂ ਕੁੜੀਆਂ ਤੇ ਤੰਜ਼ ਕੱਸਿਆ ਸੀ ।ਜਿਸ ਤੋਂ ਬਾਅਦ ਕਈਆਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ ਅਤੇ ਕਈਆਂ ਨੇ ਗਾਇਕਾ ਦੀਆਂ ਇਨ੍ਹਾਂ ਖਰੀਆਂ ਗੱਲਾਂ ਦੀ ਹਿਮਾਇਤ ਵੀ ਕੀਤੀ ਸੀ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network