ਰਣਜੀਤ ਬਾਵਾ ਨੇ ਆਪਣੀ ਫਿਲਮ 'ਪ੍ਰਹੁਣਾ 2' ਦਾ ਨਵਾਂ ਪੋਸਟਰ ਕੀਤਾ ਸ਼ੇਅਰ, ਜਾਣੋ ਕਦੋਂ ਹੋਵੇਗੀ ਰਿਲੀਜ਼?

Written by  Pushp Raj   |  February 28th 2024 06:37 PM  |  Updated: February 28th 2024 06:37 PM

ਰਣਜੀਤ ਬਾਵਾ ਨੇ ਆਪਣੀ ਫਿਲਮ 'ਪ੍ਰਹੁਣਾ 2' ਦਾ ਨਵਾਂ ਪੋਸਟਰ ਕੀਤਾ ਸ਼ੇਅਰ, ਜਾਣੋ ਕਦੋਂ ਹੋਵੇਗੀ ਰਿਲੀਜ਼?

Ranjit Bawa Film 'Prahuna 2' Poster : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ (Ranjit Bawa) ਜਲਦ ਹੀ ਆਪਣੀ ਨਵੀਂ ਫਿਲਮ 'ਪ੍ਰਾਹੁਣਾ 2' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਹ ਫਿਲਮ ਅਦਾਕਾਰ ਦੀ ਪਹਿਲੀ ਫਿਲਮ 'ਪ੍ਰਾਹੁਣਾ ' ਦਾ ਸੀਕਵਲ ਹੈ। ਹੁਣ ਇਸ ਫਿਲਮ ਦਾ ਇੱਕ ਹੋਰ ਨਵਾਂ ਪੋਸਟਰ ਰਿਲੀਜ਼ ਹੋ ਗਿਆ ਹੈ।

ਦੱਸ ਦਈਏ ਰਣਜੀਤ ਬਾਵਾ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਰਣਜੀਤ ਬਾਵਾ ਅਕਸਰ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। 

 

ਕਦੋਂ ਰਿਲੀਜ਼ ਹੋਵੇਗੀ ਫਿਲਮ 

ਹਾਲ ਹੀ ਵਿੱਚ ਰਣਜੀਤ ਬਾਵਾ ਨੇ ਆਪਣੀ ਬਹੁਤ ਉਡੀਕੀ ਜਾਣ ਵਾਲੀ ਨਵੀਂ ਫਿਲਮ 'ਪ੍ਰਾਹੁਣਾ 2' ਦਾ ਪੋਸਟਰ ਸ਼ੇਅਰ ਕੀਤਾ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ਦੀ ਰਿਲੀਜ਼ ਡੇਟ ਬਾਰੇ ਵੀ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ।

ਫਿਲਮ 'ਪ੍ਰਾਹੁਣਾ 2' ਦਾ ਨਵਾਂ  ਪੋਸਟਰ ਸ਼ੇਅਰ ਕਰਦੇ ਹੋਏ ਰਣਜੀਤ ਬਾਵਾ ਨੇ ਕੈਪਸ਼ਨ ਵਿੱਚ ਲਿਖਿਆ, 'ਤੁਹਾਡੇ ਤਣਾਅ ਨੂੰ ਦੂਰ ਕਰਨ ਲਈ ਅਸੀਂ ਆਪਣੀ ਆਉਣ ਵਾਲੀ ਫਿਲਮ ???? 'ਪ੍ਰਾਹੁਣਾ 2' ਦੇ ਨਾਲ ਵਾਪਸ ਆ ਰਹੇ ਹਾਂ, ਜਿਸ ਵਿੱਚ ਸ਼ਾਨਦਾਰ @ranjitbawa @aditidevsharma ਅਭਿਨੀਤ ਹੈ। ਮੈਂ ਵਿਆਉਣ ਗਿਆ ਸੀ ਕੁੜੀ ਨੂੰ, ਗਲ ਬੇਬੇ ਪੈ ਗਈ…..! “ਕੁੜੀ ਪੱਲਾ ਫੜਾ ਕੇ ਬੇਬੇ ਦਾ, ਮੈਨੂੰ ਬਾਪੂ ਕਹਿ ਗਈ….! Coming up in Theatres on 29th March 2024 ????। 

ਫਿਲਮ 'ਪ੍ਰਾਹੁਣਾ 2' ਦੀ ਕਹਾਣੀ ਤੇ ਸਟਾਰ ਕਾਸਟ 

ਫਿਲਮ 'ਪ੍ਰਾਹੁਣਾ 2' ਫਿਲਮ 2018 ਦੀ ਹਿੱਟ “ਪ੍ਰਾਹੁਣਾ” ਦਾ ਸੀਕਵਲ ਹੈ। ਬਾਕਮਾਲ ਕਾਸਟ ਦੇ ਨਾਲ ਰਣਜੀਤ ਬਾਵਾ ਫਿਲਮ ਦੇ ਮੁੱਖ ਅਦਾਕਾਰ ਹੋਣਗੇ ਅਤੇ ਅਦਿਤੀ ਸ਼ਰਮਾ ਮੁੱਖ ਅਦਾਕਾਰਾ ਦਾ ਕਿਰਦਾਰ ਨਿਭਾਉਣਗੇ, ਫਿਲਮ ਇੱਕ ਸ਼ਾਨਦਾਰ ਰੋਮਾਂਟਿਕ ਕਾਮੇਡੀ ਹੋਣ ਦਾ ਵਾਅਦਾ ਕਰਦੀ ਹੈ।

ਫਿਲਮ 'ਪ੍ਰਾਹੁਣਾ 2' ਜਵਾਈ ਅਤੇ ਉਨ੍ਹਾਂ ਦੇ ਸਹੁਰਿਆਂ ਵਿਚਕਾਰ ਦਿਲਚਸਪ ਅਤੇ ਅਕਸਰ ਹਾਸੇ-ਮਜ਼ਾਕ ਵਾਲੇ ਰਿਸ਼ਤੇ ‘ਤੇ ਕੇਂਦ੍ਰਿਤ ਕਰਦੇ ਹੋਏ ਇਸ ਵਿਰਾਸਤ ਨੂੰ ਜਾਰੀ ਰੱਖਣ ਲਈ ਤਿਆਰ ਹੈ। “ਪ੍ਰਾਹੁਣਾ 2” ਜਵਾਈ ਦੇ ਜੀਵਨ ਦੀਆਂ ਪੇਚੀਦਗੀਆਂ ਦੀ ਪੜਚੋਲ ਕਰਦੀ ਹੈ, ਪਰਿਵਾਰ ਵਿੱਚ ਉਨ੍ਹਾਂ ਦੀ ਵਿਲੱਖਣ ਸਥਿਤੀ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਅਤੇ ਕਾਮੇਡੀ ਦੇ ਪਲਾਂ ਦਾ ਆਨੰਦ ਮਾਨਣ ਲਈ ਤੁਹਾਨੂੰ ਇਹ ਫਿਲਮ ਵੇਖਣੀ ਪਵੇਗੀ। 

 

ਹੋਰ ਪੜ੍ਹੋ: ਗੈਵੀ ਚਾਹਲ ਸਟਾਰਰ ਫਿਲਮ 'ਸੰਗਰਾਂਦ' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓਇਸ ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਰਣਜੀਤ ਬਾਵਾ ਤੇ ਅਦਿਤੀ ਸ਼ਰਮਾ ਦੇ ਨਾਲ-ਨਾਲ ਗੁਰਪ੍ਰੀਤ ਘੁੱਗੀ, ਅਜੈ ਹੁੱਡਾ, ਓਸ਼ੀਨ ਬਰਾੜ, ਫੇਥ ਟਾਰਬੀ, ਬਦਰ ਖਾਨ, ਅਤੇ ਤਾਰਾ ਸੁਮਨਰ ਵੀ ਵੱਖ-ਵੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਇਹ ਫਿਲਮ 29 ਮਾਰਚ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ ਤੇ ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network