ਸਾਜ਼ ਨੇ ਬੇਹੱਦ ਅਨੋਖੇ ਅੰਦਾਜ਼ ਨਾਲ ਮਨਾਇਆ ਪਤਨੀ ਅਫਸਾਨਾ ਖਾਨ ਦਾ ਜਨਮਦਿਨ, ਸਿੱਧੂ ਮੂਸੇਵਾਲਾ ਨੂੰ ਵੀ ਕੀਤਾ ਯਾਦ

ਅੱਜ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਦਾ ਜਨਮਦਿਨ ਹੈ। ਇੱਕ ਪਾਸੇ ਜਿੱਥੇ ਫੈਨਜ਼ ਅਫਸਾਨਾ ਖਾਨ ਨੂੰ ਉਸ ਦੇ ਜਨਮਦਿਨ ਉੱਤੇ ਵਧਾਈਆਂ ਦੇ ਰਹੇ ਹਨ, ਉੱਥੇ ਹੀ ਦੂਜੇ ਪਾਸੇ ਗਾਇਕਾ ਦੇ ਸਹਿ ਕਲਾਕਾਰ ਵੀ ਉਸ ਨੂੰ ਵਧਾਈਆਂ ਦੇ ਰਹੇ ਹਨ। ਹਾਲ ਹੀ 'ਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਅਫਸਾਨਾ ਦੇ ਪਤੀ ਸਾਜ਼ ਉਸ ਦਾ ਜਨਮਦਿਨ ਬਹੁਤ ਹੀ ਖਾਸ ਅੰਦਾਜ਼ 'ਚ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਹਨ।

Reported by: PTC Punjabi Desk | Edited by: Pushp Raj  |  June 12th 2024 05:59 PM |  Updated: June 12th 2024 05:59 PM

ਸਾਜ਼ ਨੇ ਬੇਹੱਦ ਅਨੋਖੇ ਅੰਦਾਜ਼ ਨਾਲ ਮਨਾਇਆ ਪਤਨੀ ਅਫਸਾਨਾ ਖਾਨ ਦਾ ਜਨਮਦਿਨ, ਸਿੱਧੂ ਮੂਸੇਵਾਲਾ ਨੂੰ ਵੀ ਕੀਤਾ ਯਾਦ

Saajz celebrates wife Afsana Khan Birthday : ਅੱਜ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਦਾ ਜਨਮਦਿਨ ਹੈ। ਇੱਕ ਪਾਸੇ ਜਿੱਥੇ ਫੈਨਜ਼ ਅਫਸਾਨਾ ਖਾਨ ਨੂੰ ਉਸ ਦੇ ਜਨਮਦਿਨ ਉੱਤੇ ਵਧਾਈਆਂ ਦੇ ਰਹੇ ਹਨ, ਉੱਥੇ ਹੀ ਦੂਜੇ ਪਾਸੇ ਗਾਇਕਾ ਦੇ ਸਹਿ ਕਲਾਕਾਰ ਵੀ ਉਸ ਨੂੰ ਵਧਾਈਆਂ ਦੇ ਰਹੇ ਹਨ। ਹਾਲ ਹੀ 'ਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਅਫਸਾਨਾ ਦੇ ਪਤੀ ਸਾਜ਼ ਉਸ ਦਾ ਜਨਮਦਿਨ ਬਹੁਤ ਹੀ ਖਾਸ ਅੰਦਾਜ਼ 'ਚ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਅਫਸਾਨਾ ਖਾਨ ਤੇ ਸਾਜ਼ ਦੋਵੇਂ ਹੀ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ  ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸਾਂਝੇ ਕਰਦੇ ਰਹਿੰਦੇ ਹਨ। 

ਹਾਲ ਹੀ ਵਿੱਚ ਪੰਜਾਬੀ ਗਾਇਕ ਸਾਜ਼ ਨੇ ਆਪਣੀ ਲਵ ਲੇਡੀ ਅਫਸਾਨਾ ਖਾਨ ਦਾ ਜਨਮਦਿਨ ਬਹੁਤ ਹੀ ਖਾਸ ਅੰਦਾਜ਼ ਵਿੱਚ ਮਨਾਇਆ। ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਹੈ। 

ਅਫਸਾਨਾ ਖਾਨ ਦੇ ਜਨਮਦਿਨ ਮੌਕੇ ਉਸ ਨੂੰ ਵਧਾਈ ਦਿੰਦੇ ਹੋਏ ਸਾਜ਼ ਨੇ ਕੈਪਸ਼ਨ ਵਿੱਚ ਲਿਖਿਆ, 'Wish you very happy birthday to my queen my love 🫅♥️ਮੇਰੇ ਪਿਆਰ 🫅♥️ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਤੁਹਾਨੂੰ ਚੰਗੀ ਸਿਹਤ ਦੇਵੇ , ਉਹ ਸਭ ਕੁਝ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਚਾਹੁੰਦੇ ਹੋ ਹਮੇਸ਼ਾ ਮੇਰੇ ਨਾਲ ਰਹੋ 😘ਲਵ ਯੂ ਦਿਲ ਸੇ ਦੁਆ ਆਪ ਹਮੇਸ਼ਾ ਖੁਸ਼ ਰਹੋ।'

ਸਾਜ਼ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਹੀ ਅਫਸਾਨਾ ਖਾਨ ਘਰ ਪਹੁੰਚਦੀ ਹੈ ਤਾਂ ਸਾਜ਼ ਉਸ ਨੂੰ ਲੈਣ ਲਈ ਗੱਡੀ ਕੋਲ ਪਹੁੰਚਦੇ ਹਨ। ਇਸ ਮਗਰੋਂ ਜਿਵੇਂ ਹੀ ਉਹ ਕਾਰ ਤੋਂ ਬਾਹਰ ਆਉਂਦੀ ਹੈ ਤੇ ਆਤਿਸ਼ਬਾਜ਼ੀ ਹੁੰਦੀ ਹੈ ਜਿਸ ਨੂੰ ਵੇਖ ਕੇ ਉਹ ਖੁਸ਼ ਹੋ ਜਾਂਦੀ ਹੈ। ਜਿਵੇਂ ਹੀ ਅਫਸਾਨਾ ਘਰ ਦੇ ਅੰਦਰ ਪਹੁੰਚਦੀ ਹੈ ਤਾਂ ਉਹ ਆਪਣੇ ਪੂਰੇ ਪਰਿਵਾਰ , ਮਾਂ , ਭਰਾ ਖ਼ੁਦਾ ਬਖਸ਼ ਤੇ ਭੈਣਾਂ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਹੈ। ਇੱਥੇ ਪੂਰੇ ਸੈਟਅਪ ਤੇ ਤਿਆਰੀ ਦੇ ਨਾਲ ਅਫਸਾਨਾ ਦਾ ਬਰਥਡੇਅ ਕੇਕ ਸਜਾਇਆ ਗਿਆ ਸੀ। 

ਅਫਸਾਨਾ ਖਾਨ ਆਪਣਾ ਬਰਥਡੇਅ ਕੇਕ ਕੱਟਦੀ ਹੈ ਤੇ ਉਹ ਪਤੀ ਸਾਜ਼ ਤੇ ਪੂਰੇ ਪਰਿਵਾਰ ਨੂੰ ਧੰਨਵਾਦ ਦਿੰਦੀ ਹੈ ਤੇ ਇਸ ਦੇ ਨਾਲ ਹੀ ਉਹ ਆਪਣੇ ਮਰਹੂਮ ਭਰਾ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੀ ਹੈ ਤੇ ਉਨ੍ਹਾਂ ਦੇ ਜਨਮਦਿਨ ਦਾ ਕੇਕ ਵੀ ਕੱਟਦੀ ਹੈ। ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੂੰ ਫਿਲਮ ਜੱਟ ਐਂਡ ਜੂਲੀਅਟ ਲਈ ਮਿਲਿਆ ਸੀ ਬਲੈਂਕ ਚੈਕ, ਜਾਣੋ ਕਿਉਂ

ਫੈਨਜ਼ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਇਸ ਕਪਲ ਨੂੰ ਕਾਫੀ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਫੈਨਜ਼ ਅਫਸਾਨਾ ਨੂੰ ਬਰਥਡੇਅ ਵਿਸ਼ ਵੀ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network