ਸਰਗੁਣ ਮਹਿਤਾ ਨੇ ਸ਼ੇਅਰ ਕੀਤੀ ਫਨੀ ਵੀਡੀਓ, ਅਦਾਕਾਰਾ ਦੀ ਵੀਡੀਓ ਨੇ ਫੈਨਸ ਦੇ ਢਿੱਡੀਂ ਪਾਈਆਂ ਪੀੜਾਂ

ਅਦਾਕਾਰਾ ਸਰਗੁਣ ਮਹਿਤਾ ਦੀ ਨਵੀਂ ਫਿਲਮ "ਸਿੱਧੂਜ਼ ਆਫ਼ ਸਾਊਸ਼ਹਾਲ" 19 ਮਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਨੂੰ ਲੈ ਕੇ ਫਿਲਮ ਦੀ ਪੂਰੀ ਟੀਮ ਪ੍ਰਮੋਸ਼ਮ ਵਿੱਚ ਲੱਗੀ ਹੋਈ ਹੈ। ਇਸੇ ਸਬੰਧ ਵਿੱਚ ਸਰਗੁਣ ਮਹਿਤਾ ਨੇ ਇੱਕ ਵੀਡੀਓ ਬਣਾ ਕੇ ਸ਼ੇਅਰ ਕੀਤਾ ਜੋ ਫੈਨਸ ਨੂੰ ਕਾਫੀ ਹਸਾ ਰਿਹਾ ਹੈ...

Written by  Entertainment Desk   |  May 18th 2023 12:18 PM  |  Updated: May 18th 2023 12:19 PM

ਸਰਗੁਣ ਮਹਿਤਾ ਨੇ ਸ਼ੇਅਰ ਕੀਤੀ ਫਨੀ ਵੀਡੀਓ, ਅਦਾਕਾਰਾ ਦੀ ਵੀਡੀਓ ਨੇ ਫੈਨਸ ਦੇ ਢਿੱਡੀਂ ਪਾਈਆਂ ਪੀੜਾਂ

Sargun Mehta funny video: ਮਸ਼ਹੂਰ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਜਲਦ ਹੀ ਆਪਣੇ ਫੈਨਜ਼ ਨਾਲ ਆਪਣੀ ਨਵੀਂ ਫ਼ਿਲਮ "ਸਿੱਧੂਜ਼ ਆਫ਼ ਸਾਊਥਹਾਲ" ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੀ ਹੈ। ਅਦਾਕਾਰਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਫਨੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਵੇਖ ਫੈਨਜ਼ ਹੱਸ-ਹੱਸ ਦੁਹਰੇ ਹੋ ਗਏ। 

ਇਸ ਵੀਕਐਂਡ ਤੁਹਾਨੂੰ ਹਸਾ ਹਸਾ ਕੇ ਤੁਹਾਡੇ ਢਿੱਡੀਂ ਪੀੜਾਂ ਪਾਉਣ ਲਈ ਸਰਗੁਣ ਮਹਿਤਾ ਅਤੇ ਅਜੈ ਸਰਕਾਰੀਆ ਦੀ ਫਿਲਮ "ਸਿੱਧੂਜ਼ ਆਫ਼ ਸਾਊਸ਼ਹਾਲ" ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ 19 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦੇ ਹੋਰ ਕਲਾਕਾਰਾਂ ਵਿੱਚ ਪ੍ਰਿੰਸ ਕੰਵਲਜੀਤ ਸਿੰਘ, ਬੀ.ਐਨ. ਸ਼ਰਮਾ, ਇਫਤਿਖਾਰ ਠਾਕੁਰ, ਅਮਰ ਨੂਰੀ, ਜਤਿੰਦਰ ਕੌਰ ਤੁਹਾਨੂੰ ਦੇਖਣ ਨੂੰ ਮਿਲਣਗੇ। ਇਸ ਫਿਮਲ ਦੀ ਪ੍ਰਮੋਸ਼ਨ ਫਿਲਮ ਦੀ ਸਟਾਰ ਕਾਸਟ ਆਪਣੇ ਆਪਣੇ ਤਰੀਕੇ ਨਾਲ ਕਰ ਰਹੀ ਹੈ। 

ਇਸੇ ਤਹਿਤ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਸਰਗੁਣ ਮਹਿਤਾ ਅਜੈ ਸਰਕਾਰੀਆ ਨਾਲ ਨਜ਼ਰ ਆ ਰਹੇ ਹਨ। ਬੈਕਗ੍ਰਾਊਂਡ ਵਿੱਚ ਫਿਲਮ ਦਾ ਇੱਕ ਗੀਤ ਚੱਲ ਰਿਹਾ ਹੈ ਤੇ ਵੀਡੀਓ ਵਿੱਚ ਸਰਗੁਣ ਮਹਿਤਾ ਅਤੇ ਅਜੈ ਸਰਕਾਰੀਆ ਨਵੇਂ ਨਵੇਂ ਬਣੇ ਜੋੜਿਆਂ ਦੀ ਤਰ੍ਹਾਂ ਜਿਮ ਵਿੱਚ ਇੱਕ ਦੂਜੇ ਨਾਲ ਵਰਕਆਉਟ ਕਰਦੇ , ਸ਼ਰਮਾਉਂਦੇ ਨਜ਼ਰ ਆ ਰਹੇ ਸਨ। ਇਸ ਵਿਡੀਓ ਨੂੰ ਮਜ਼ਾਕੀਆ ਤੌਰ ਉੱਤੇ ਬਣਾ ਕੇ ਦਿਖਾਇਆ ਗਿਆ ਸੀ। ਇਸ ਵੀਡੀਓ ਦੇ ਨਾਲ ਸਰਗੁਣ ਮਹਿਤਾ ਨੇ ਕੈਪਸ਼ਨ ਵਿੱਚ ਲਿਖਿਆ 'ਸਿੱਧੂਜ਼ ਆਫ਼ ਸਾਊਸ਼ਹਾਲ 19 ਮਈ ਨੂੰ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ਵਿੱਚ...'।

ਫਿਲਮ ਦੀ ਸਟੋਰੀ ਹਾਸਿਆਂ ਨਾਲ ਭਰੁਪੂਰ ਲੱਗ ਰਹੀ ਹੈ। ਟ੍ਰੇਲਰ ਦੇਖ ਕੇ ਤਾਂ ਇਹੀ ਲਗਦਾ ਹੈ ਕਿ ਫਿਲਮ ਵਿੱਚ ਪ੍ਰਿੰਸ ਕੰਵਲਜੀਤ ਸਿੰਘ ਦੇ ਕਿਰਦਾਰ ਦਾ ਕਤਲ ਸਰਗੁਣ ਮਹਿਤਾ ਵੱਲੋਂ ਹੋ ਜਾਂਦਾ ਹੈ। ਇਸ ਤੋਂ ਬਾਅਦ ਉਸ ਦੀ ਲਾਸ਼ ਪੂਰੀ ਫਿਲਮ ਵਿੱਚ ਘੁੰਮਦੀ ਨਜ਼ਰ ਆਉਂਦੀ ਹੈ। ਟ੍ਰੇਲਰ ਵਿੱਚ ਕਈ ਅਜਿਹੇ ਸੀਨ ਸਨ ਜੋ ਕਿ ਕਾਫੀ ਮਜ਼ੇਦਾਲ ਲੱਗ ਰਹੇ ਸਨ। ਹੁਣ ਸਰਗੁਣ ਮਹਿਤਾ ਇਸ ਤੋਂ ਕਿਵੇਂ ਬਚੇਗੀ ਇਹ ਤਾਂ ਤੁਹਾਨੂੰ 19 ਮਈ ਨੂੰ ਫਿਲਮ ਦੇੜ ਕੇ ਹੀ ਪਤਾ ਲੱਗੇਗਾ।

ਹੋਰ ਪੜ੍ਹੋ: ਹੈਰੀ ਪੋਟਰ ਦੀ ਜਾਦੂਈ ਦੁਨੀਆ 'ਚ ਘੁੰਮਦੀ ਨਜ਼ਰ ਆਈ ਤਾਪਸੀ ਪੰਨੂ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

ਵਰਕ ਫਰੰਟ ਦੀ ਗੱਲ ਕਰੀਏ ਤਾਂ ਸਰਗੁਣ ਮਹਿਤਾ ਦੀ ਇਸ ਸਾਲ ਗਿੱਪੀ ਗਰੇਵਾਲ ਨਾਲ ਫਿਲਮ ਆਵੇਗੀ। ਫਿਲਮ ਦਾ ਨਾਂ "ਜੱਟ ਨੂੰ ਚੜੇਲ ਟੱਕਰੀ" ਹੈ ਤੇ ਇਸ ਨਾਲ ਸਬੰਧਿਤ ਸਰਗੁਣ ਮਹਿਤਾ ਨੇ ਬੀਤੇ ਦਿਨ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ। ਇਸ ਵੀਡੀਓ ਵਿੱਚ ਗਿੱਪੀ ਗਰੇਵਾਲ ਉਨ੍ਹਾਂ ਦੇ ਨਾਲ ਸਨ ਤੇ ਵੀਡੀਓ ਵਿੱਚ ਬੀਪ੍ਰਾਕ ਦਾ ਗੀਤ "ਫਰਿਸ਼ਤੇ" ਚੱਲ ਰਿਹਾ ਸੀ। ਇਸ ਵੀਡੀਓ ਨੂੰ 97 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਇਸ ਤੋਂ ਪਹਿਲਾਂ ਸਰਗੁਣ ਮਹਿਤਾ ਨੇ ਇੱਕ ਰੀਲ ਵੀ ਸ਼ੇਅਰ ਕੀਤੀ ਸੀ ਜੋ ਕਿ ਇਸੇ ਫਿਲਮ ਨਾਲ ਸਬੰਧਤ ਸੀ। ਇਸ ਰੀਲ ਨੂੰ 3 ਲੱਖ ਤੋਂ ਵੱਧ ਲਾਈਕ ਮਿਲੇ ਸਨ। "ਜੱਟ ਨੂੰ ਚੜੇਲ ਟੱਕਰੀ" ਫਿਲਮ ਇਸ ਸਾਲ 13 ਅਕਤੂਬਰ ਨੂੰ ਰਿਲੀਜ਼ ਹੋਵੇਗੀ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network