ਸਿੱਧੂ ਮੂਸੇਵਾਲਾ ਦੀ ਬਰਸੀ ਤੋਂ ਇੱਕ ਦਿਨ ਪਹਿਲਾਂ ਭਾਵੁਕ ਹੋਇਆ ਗਾਇਕ ਦਾ ਖ਼ਾਸ ਦੋਸਤ ਸੰਨੀ ਮਾਲਟਨ , ਲਿਖਿਆ ਖ਼ਾਸ ਸੁਨੇਹਾ

ਯਾਰ ਯਾਰਾਂ ਦੇ ਦਰਦੀ ਹੁੰਦੇ, ਯਾਰ ਯਾਰਾਂ ਦੀਆਂ ਬਾਹਵਾਂ…ਪਰ ਜਦੋਂ ਕਿਸੇ ਦਾ ਯਾਰ ਉਸ ਤੋਂ ਹਮੇਸ਼ਾ ਦੇ ਲਈ ਵਿੱਛੜ ਜਾਂਦਾ ਹੈ ਤਾਂ ਇਸ ਦਰਦ ਨੂੰ ਉਹੀ ਵਿਅਕਤੀ ਸਮਝ ਸਕਦਾ ਹੈ ਜਿਸ ਨੇ ਆਪਣੇ ਦੋਸਤ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਹੈ।

Written by  Shaminder   |  March 18th 2023 05:05 PM  |  Updated: March 18th 2023 05:06 PM

ਸਿੱਧੂ ਮੂਸੇਵਾਲਾ ਦੀ ਬਰਸੀ ਤੋਂ ਇੱਕ ਦਿਨ ਪਹਿਲਾਂ ਭਾਵੁਕ ਹੋਇਆ ਗਾਇਕ ਦਾ ਖ਼ਾਸ ਦੋਸਤ ਸੰਨੀ ਮਾਲਟਨ , ਲਿਖਿਆ ਖ਼ਾਸ ਸੁਨੇਹਾ

ਸਿੱਧੂ ਮੂਸੇਵਾਲਾ (Sidhu Moose Wala)ਦੇ ਦਿਹਾਂਤ ਨੂੰ ਕੱਲ੍ਹ ਇੱਕ ਸਾਲ ਪੂਰਾ ਹੋ ਜਾਵੇਗਾ। ਉਸ ਦੀ ਪਹਿਲੀ ਬਰਸੀ 19 ਮਾਰਚ ਨੂੰ ਮਨਾਈ ਜਾ ਰਹੀ ਹੈ । ਗਾਇਕ ਦੇ ਦੋਸਤ ਅਤੇ ਚਾਹੁਣ ਵਾਲੇ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਸਿੱਧੂ ਮੂਸੇਵਾਲਾ ਦੇ ਖ਼ਾਸ ਦੋਸਤ ਸੰਨੀ ਮਾਲਟਨ ਨੇ ਵੀ ਸਿੱਧੂ ਮੂਸੇਵਾਲਾ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।


ਹੋਰ ਪੜ੍ਹੋ  : ਲਾਈਵ ਕੰਸਰਟ ਦੇ ਦੌਰਾਨ ਐੱਮ ਸੀ ਸਟੈਨ ਦੇ ਨਾਲ ਕੁੱਟਮਾਰ, ਫੈਨਸ ਨੇ ਕਿਹਾ ‘ਹੁਣ ਹੱਥ ਤਾਂ ਲਗਾ ਕੇ ਦਿਖਾਓ’

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਭਾਵੁਕ ਸੁਨੇਹਾ ਵੀ ਲਿਖਿਆ ਹੈ । ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਕਿਸੇ ਲਈ ਮਰਨਾ ਸੌਖਾ, ਪਰ ਕਿਸੇ ਲਈ ਜੀਣਾ ਵੀ ਬਾਹਲਾ ਔਖਾ ਹੁੰਦਾ’। 


ਸਿੱਧੂ ਮੂਸੇਵਾਲਾ ਅਤੇ ਸੰਨੀ ਨੇ ਇੱਕਠਿਆਂ ਕੀਤੇ ਕਈ ਗੀਤ 

ਸੰਨੀ ਮਾਲਟਨ ਅਤੇ ਸਿੱਧੂ ਮੂਸੇਵਾਲਾ ਦੀ ਬਹੁਤ ਵਧੀਆ ਬਾਂਡਿੰਗ ਸੀ । ਦੋਵਾਂ ਨੇ ਇੱਕਠੇ ਕਈ ਗੀਤਾਂ ‘ਚ ਕੰਮ ਕੀਤਾ ਸੀ । ਸੰਨੀ ਮਾਲਟਨ ਅਕਸਰ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ । ਦੋਵਾਂ ਨੇ ਲੈਵਲ, ਚੂਜ਼ਨ, ਈਸਾ ਜੱਟ ਸਣੇ ਕਈ ਗੀਤ ਸ਼ਾਮਿਲ ਹਨ ।  


ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਹੋਇਆ ਸੀ ਕਤਲ

ਸਿੱਧੂ ਮੂਸੇਵਾਲਾ ਦਾ ਕਤਲ 29  ਮਈ ਨੂੰ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ ।ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਸੀ, ਜਦੋਂ ਸਿੱਧੂ ਮੂਸੇਵਾਲਾ ਆਪਣੀ ਬੀਮਾਰ ਮਾਸੀ ਦਾ ਹਾਲ ਚਾਲ ਜਾਨਣ ਲਈ ਜਾ ਰਿਹਾ ਸੀ। ਪਰ ਰਸਤੇ ‘ਚ ਦੁਸ਼ਮਣਾਂ ਨੇ ਉਨ੍ਹਾਂ ਚਾਰੇ ਪਾਸਿਓਂ ਘੇਰਾ ਪਾ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਪੇ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਹਨ ।  - PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network