Trending:
ਗਾਇਕਾ ਰੁਪਿੰਦਰ ਹਾਂਡਾ ਪਹਾੜੀ ਵਾਦੀਆਂ ‘ਚ ਬਰਸਾਤ ਦਾ ਅਨੰਦ ਲੈਂਦੀ ਹੋਈ ਆਈ ਨਜ਼ਰ, ਕਿਹਾ ‘ਟੈਂਸ਼ਨ ਗਈ ਭਾੜ ਮੇਂ ਹਮ ਚਲੇ ਪਹਾੜ ਮੇਂ’
ਗਾਇਕਾ ਰੁਪਿੰਦਰ ਹਾਂਡਾ (Rupinder Handa) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਬੀਤੇ ਦਿਨੀਂ ਉਹ ਹਸਪਤਾਲ ‘ਚ ਭਰਤੀ ‘ਚ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਪਰ ਹੁਣ ਲੱਗਦਾ ਹੈ ਕਿ ਉਹ ਠੀਕ ਹੋਣ ਤੋਂ ਬਾਅਦ ਪਹਾੜੀ ਵਾਦੀਆਂ ‘ਚ ਕੁਝ ਸਮਾਂ ਸਕੂਨ ਦੇ ਨਾਲ ਬਿਤਾਉਣਾ ਚਾਹੁੰਦੀ ਹੈ । ਗਾਇਕਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
_453d698a463a4c66ba398fe33eddb1cb_1280X720.webp)
ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਦੀ ਫੀਮੇਲ ਫੈਨ ਨੇ ਸ਼ਾਹਰੁਖ ਨੂੰ ਕੀਤੀ ਕਿੱਸ, ਵੀਡੀਓ ਹੋ ਰਿਹਾ ਵਾਇਰਲ
ਜਿਸ ‘ਚ ਗਾਇਕਾ ਬਰਸਾਤ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ਦੇ ਬੈਕਗਰਾਊਂਡ ‘ਚ ਹਿੰਦੀ ਫ਼ਿਲਮ ਦਾ ਗੀਤ ‘ਆਜ ਮੌਸਮ,ਬੜਾ ਬੇਈਮਾਨ ਹੈ’ ਚੱਲ ਰਿਹਾ ਹੈ । ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।

ਰੁਪਿੰਦਰ ਹਾਂਡਾ ਦੀ ਰਿਆਲਟੀ ਸ਼ੋਅ ਤੋਂ ਬਣੀ ਸੀ ਪਛਾਣ
ਗਾਇਕਾ ਰੁਪਿੰਦਰ ਹਾਂਡਾ ਦੀ ਪਛਾਣ ਰਿਆਲਟੀ ਸ਼ੋਅ ਤੋਂ ਬਣੀ ਸੀ । ਜਿਸ ‘ਚ ਉਸ ਨੇ ਆਪਣੇ ਗੀਤਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ।
_78a0085194380cb48ac07549510acf54_1280X720.webp)
ਪਿਛਲੇ ਕਈ ਸਾਲਾਂ ਤੋਂ ਉਹ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਗਾਏ ਹਨ ।ਜਿਸ ‘ਚ ‘ਪਿੰਡ ਦੇ ਗੇੜੇ’, ‘ਬਚ ਕੇ ਰਹਿ’, ‘ਤਖਤਪੋਸ਼’, ‘ਪਰਵਾਹ ਨਹੀਂ ਕਰੀ ਦੀ’ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।
- PTC PUNJABI