ਯੁਵਰਾਜ ਸਿੰਘ ਦਾ ਆਪਣੀ ਧੀ ਦੇ ਨਾਲ ਕਿਊਟ ਵੀਡੀਓ ਵਾਇਰਲ
ਯੁਵਰਾਜ ਸਿੰਘ (Yuvraj Singh) ਦਾ ਇੱਕ ਵੀਡੀਓ ਆਪਣੀ ਕਿਊਟ ਜਿਹੀ ਧੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੀ ਧੀ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦੀ ਛੋਟੀ ਜਿਹੀ ਧੀ ਵੀ ਬੜੇ ਧਿਆਨ ਦੇ ਨਾਲ ਯੁਵਰਾਜ ਸਿੰਘ ਦੀ ਗੱਲ ਸੁਣਦੀ ਹੋਈ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।
ਹੋਰ ਪੜ੍ਹੋ : ਆਪਣੇ ਡਾਂਸ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਮੱਘਰ ਮਿੱਠੀ ਦਾ ਦਿਹਾਂਤ, ਮਸਤ ਮੌਲਾ ਬੰਦਾ ਸੀ ਮੱਘਰ ਮਿੱਠੀ
ਯੁਵਰਾਜ ਸਿੰਘ ਦੀ ਨਿੱਜੀ ਜ਼ਿੰਦਗੀ
ਯੁਵਰਾਜ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਵਿਦੇਸ਼ੀ ਮੂਲ ਧੀ ਹੇਜ਼ਲ ਕੀਚ ਦੇ ਨਾਲ ਵਿਆਹ ਕਰਵਾਇਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਅਤੇ ਕੁਝ ਸਮਾਂ ਪਹਿਲਾਂ ਹੀ ਜੋੜੀ ਦੇ ਘਰ ਦੂਜੀ ਔਲਾਦ ਦੇ ਰੂਪ ‘ਚ ਧੀ ਨੇ ਜਨਮ ਲਿਆ ਸੀ।
ਹੇਜ਼ਲ ਕੀਚ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ ਜਦੋਂਕਿ ਯੁਵਰਾਜ ਸਿੰਘ ਪ੍ਰਸਿੱਧ ਕ੍ਰਿਕੇਟਰ ਰਹਿ ਚੁੱਕੇ ਹਨ ।ਯੁਵਰਾਜ ਸਿੰਘ ਯੋਗਰਾਜ ਸਿੰਘ ਅਤੇ ਸ਼ਬਨਮ ਸਿੰਘ ਦੇ ਪੁੱਤਰ ਹਨ । ਪਰ ਯੁਵਰਾਜ ਦੇ ਮਾਪਿਆਂ ਦਾ ਤਲਾਕ ਹੋ ਗਿਆ ਸੀ। ਜਿਸ ਤੋਂ ਬਾਅਦ ਯੁਵਰਾਜ ਆਪਣੀ ਮਾਂ ਸ਼ਬਨਮ ਦੇ ਨਾਲ ਹੀ ਰਹਿੰਦੇ ਹਨ ।ਯੁਵਰਾਜ ਸਿੰਘ ਦੀ ਧੀ ਦਾ ਕਿਊਟ ਵੀਡੀਓ ਸ਼ਬਨਮ ਸਿੰਘ ਨੇ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।
- PTC PUNJABI