ਪ੍ਰਭ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫਾ, ਹੁਣ ਇਸ ਦਿਨ ਰਿਲੀਜ਼ ਹੋਵੇਗੀ ਦੋਸਤੀ ਦੀ ਅਹਿਮੀਅਤ ਨੂੰ ਬਿਆਨ ਕਰਦੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨਜ਼’

written by Lajwinder kaur | August 13, 2021

ਹਰ ਸਖ਼ਸ਼ ਦੀ ਜ਼ਿੰਦਗੀ ‘ਚ ਦੋਸਤੀ ਦੀ ਖ਼ਾਸ ਜਗ੍ਹਾ ਹੁੰਦੀ ਹੈ । ਕਿਉਂਕਿ ਦੋਸਤੀ ਅਜਿਹਾ ਰਿਸ਼ਤਾ ਹੈ ਜੋ ਅਸੀਂ ਖੁਦ ਚੁਣਦੇ ਹਾਂ । ਅਸੀਂ ਆਪਣੇ ਦੋਸਤ ਖੁਦ ਬਣਾਉਂਦੇ ਹਾਂ ਜਿਹੜੇ ਸਾਡੇ ਨਾਲ ਚੰਗੇ ਮਾੜੇ ਸਮੇਂ ‘ਚ ਸਾਡੇ ਨਾਲ ਖੜੇ ਰਹਿੰਦੇ ਨੇ । ਆਮ ਇਨਸਾਨ ਵਾਂਗ ਕਲਾਕਾਰਾਂ ਦੀ ਜ਼ਿੰਦਗੀ ‘ਚ ਵੀ ਦੋਸਤੀ ਅਹਿਮ ਹੁੰਦੀ ਹੈ । ਇਸ ਖ਼ਾਸ ਰਿਸ਼ਤੇ ਨੂੰ ਇੱਕ ਵਾਰ ਫਿਰ ਤੋਂ ਪਰਦੇ ਉੱਤੇ ਪੇਸ਼ ਕਰੇਗੀ ਪੰਜਾਬੀ ਫ਼ਿਲਮ 'ਯਾਰ ਅਣਮੁੱਲੇ ਰਿਟਰਨਜ਼' (YAAR ANMULLE RETURNS)

singer prabh gill image source-instagram

ਹੋਰ ਪੜ੍ਹੋ :  ਅੱਜ ਹੈ ਮਰਹੂਮ ਅਦਾਕਾਰਾ ਸ਼੍ਰੀ ਦੇਵੀ ਦਾ ਬਰਥਡੇਅ, ਧੀ ਜਾਨ੍ਹਵੀ ਕਪੂਰ ਨੇ ਮਾਂ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ

ਹੋਰ ਪੜ੍ਹੋ : ਐਕਟਰ ਸਰਦਾਰ ਸੋਹੀ ਨੇ ਆਪਣੀ ਫ਼ਿਲਮ ਉੱਚਾ ਪਿੰਡ ਦਾ ਪੋਸਟਰ ਸਾਂਝ ਕਰਕੇ ਪ੍ਰਸ਼ੰਸਕਾਂ ਨੂੰ ਆਪਣੇ ਅਹਿਮ ਵਿਚਾਰ ਦੇਣ ਦੀ ਗੱਲ ਆਖੀ

prabh gill posted image source-instagram

ਜੀ ਹਾਂ ਗਾਇਕ ਪ੍ਰਭ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ‘ਯਾਰ ਅਣਮੁੱਲੇ ਰਿਟਰਨਜ਼’ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਵਾਲਾ ਪੋਸਟਰ ਸਾਂਝਾ ਕੀਤਾ ਹੈ। ਹੁਣ ਇਹ ਫ਼ਿਲਮ 10 ਸਤੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। ਪ੍ਰਸ਼ੰਸਕ ਇਸ ਖੁਸ਼ਖਬਰੀ ਤੋਂ ਬਾਅਦ ਬਹੁਤ ਉਤਸੁਕ ਨੇ ਇਸ ਫ਼ਿਲਮ ਨੂੰ ਵੱਡੇ ਪਰਦੇ ਉੱਤੇ ਦੇਖਣ ਦੇ ਲਈ ।

inside image of yaar anmulle returens-min image source-instagram

ਦੋਸਤੀ , ਪਿਆਰ ਤੇ ਅਣਖ ਦੇ ਸੁਮੇਲ ਵਾਲੀ ਇਸ ਫ਼ਿਲਮ ‘ਚ ਹਰੀਸ਼ ਵਰਮਾ, ਪ੍ਰਭ ਗਿੱਲ ਤੇ ਯੁਵਰਾਜ ਹੰਸ ਕਾਲਜ ਸਟੂਡੈਂਸ ਦੇ ਕਿਰਦਾਰਾਂ ‘ਚ ਨਜ਼ਰ ਆਉਣਗੇ । ਨਿਕੀਤ ਕੌਰ ਢਿੱਲੋਂ, Jesleen Slaich, ਨਵਪ੍ਰੀਤ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ । ਸ਼੍ਰੀ ਫ਼ਿਲਮਸ ਅਤੇ ਜਰਨੈਲ ਘੁਮਾਣ ਦੀ ਪੇਸ਼ਕਸ਼ ਅਤੇ ਬੱਤਰਾ ਸ਼ੋਅਬਿੱਜ ਦੇ ਸਹਿਯੋਗ ਨਾਲ ਇਹ ਫ਼ਿਲਮ ਤਿਆਰ ਕੀਤੀ ਗਈ ਹੈ । ਇਸ ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ ਤੇ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ । ਜਦਕਿ ਪ੍ਰੋਡਿਊਸਰ ਇੰਦਰਜੀਤ ਗਿੱਲ ਨੇ ਕੀਤਾ ਹੈ ।

 

View this post on Instagram

 

A post shared by Prabh Gill (@prabhgillmusic)

0 Comments
0

You may also like