ਖੇਡ ਤੋਂ ਲੈ ਕੇ ਅਦਾਕਾਰੀ ਤੱਕ ਦਾ ਸਫ਼ਰ ਨੂੰ ਪੂਰਾ ਕਰਨ ਵਾਲੇ ਅਦਾਕਾਰ ਪਰੀਵਨ ਕੁਮਾਰ ਸੋਬਤੀ ਦਾ ਹੋਇਆ ਦੇਹਾਂਤ

written by Pushp Raj | February 08, 2022

ਅੱਜ ਬਾਲੀਵੁੱਡ ਤੋਂ ਇੱਕ ਹੋਰ ਦੁਖਦ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਟੀਵੀ ਸੀਰੀਅਲ ਮਹਾਭਾਰਤ ਵਿੱਚ ਭੀਮ ਦਾ ਕਿਰਦਾਰ ਅਦਾ ਕਰਨ ਵਾਲੇ ਅਦਾਕਾਰ ਪਰਵੀਨ ਕੁਮਾਰ ਦਾ ਦੇਹਾਂਤ ਹੋ ਗਿਆ ਹੈ। ਪਰਵੀਨ ਕੁਮਾਰ 74 ਸਾਲ ਦੇ ਸਨ।

ਬੀ ਆਰ ਚੋਪੜਾ ਦੇ ਸੀਰੀਅਲ ਮਹਾਭਾਰਤ ਵਿੱਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਪ੍ਰਵੀਨ ਕੁਮਾਰ ਸੋਬਤੀ (Praveen kumar sobti) ਦਾ ਦੇਹਾਂਤ ਹੋ ਗਿਆ ਹੈ। ਪ੍ਰਵੀਨ ਆਪਣੇ ਵੱਡੇ ਕੱਦ ਲਈ ਜਾਣੇ ਜਾਂਦੇ ਸੀ। ਉਨ੍ਹਾਂ ਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ ਸੀ। ਸਾਢੇ 6 ਫੁੱਟ ਕੱਦ ਦਾ ਇਹ ਅਦਾਕਾਰ ਤੇ ਖਿਡਾਰੀ ਪੰਜਾਬ ਤੋਂ ਸਨ।

ਜਾਣਕਾਰੀ ਮੁਤਾਬਕ ਪਰਵੀਨ ਬੀਤੇ ਲੰਮੇਂ ਸਮੇਂ ਤੋਂ ਬਿਮਾਰ ਸਨ। ਪਰਵੀਨ ਦੀ ਪਤਨੀ ਉਨ੍ਹਾਂ ਦੀ ਦੇਖਭਾਲ ਕਰ ਰਹੀ ਸੀ ਪਿਛਲੇ ਸਾਲ ਦਸੰਬਰ 'ਚ ਪਰਵੀਨ ਕੁਮਾਰ ਨੇ ਦੱਸਿਆ ਸੀ ਕਿ ਉਹ ਕਾਫੀ ਸਮੇਂ ਤੋਂ ਘਰ 'ਚ ਸੀ। ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ ਅਤੇ ਖਾਣ-ਪੀਣ 'ਚ ਕਈ ਤਰ੍ਹਾਂ ਦੇ ਪਰਹੇਜ਼ ਹੁੰਦੇ ਹਨ। ਰੀੜ੍ਹ ਦੀ ਹੱਡੀ ਦੀ ਸਮੱਸਿਆ ਹੈ। ਘਰ ਵਿੱਚ ਪਤਨੀ ਵੀਨਾ ਹੀ ਪਰਵੀਨ ਦੀ ਦੇਖਭਾਲ ਕਰਦੀ ਹੈ। ਉਨ੍ਹਾਂ ਦੀ ਇੱਕ ਧੀ ਹੈ ਜਿਸ ਦਾ ਵਿਆਹ ਮੁੰਬਈ ਵਿੱਚ ਹੋਇਆ ਹੈ।

'ਮਹਾਭਾਰਤ' ਵਿੱਚ ਭੀਮ ਦੇ ਕਿਰਦਾਰ ਅਦਾ ਕਰਨ ਵਾਲੇ ਪਰਵੀਨ ਕੁਮਾਰ ਦੀ ਅਦਾਕਾਰੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਆਪਣੀ ਮੌਤ ਤੋਂ ਪਹਿਲਾਂ ਪਰਵੀਨ ਕੁਮਾਰ ਸੋਬਤੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸਨ। ਉਨ੍ਹਾਂ ਨੇ ਸਰਕਾਰ ਤੋਂ ਮਦਦ ਦੀ ਅਪੀਲ ਵੀ ਕੀਤੀ ਸੀ।

ਟੀਵੀ ਇੰਡਸਟਰੀ ਦੀ ਦੁਨੀਆ ਵਿੱਚ ਕੰਮ ਕਰਨ ਤੋਂ ਪਹਿਲਾਂ, ਪਰਵੀਨ ਇੱਕ ਹੈਮਰ ਅਤੇ ਡਿਸਕਸ ਥਰੋਅਰ ਤੇ ਚੰਗੇ ਅਥਲੀਟ ਸਨ। ਉਨ੍ਹਾਂ ਨੇ ਏਸ਼ਿਆਈ ਖੇਡਾਂ ਵਿੱਚ 2 ਸੋਨ, 1 ਚਾਂਦੀ ਅਤੇ 1 ਕਾਂਸੀ ਦਾ ਤਮਗਾ ਜਿੱਤਿਆ ਸੀ। ਉਨ੍ਹਾਂ ਨੇ ਏਸ਼ਿਆਈ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਤਮਗੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। ਉਨ੍ਹਾਂ ਨੂੰ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਖੇਡਾਂ ਦੀ ਦੁਨੀਆ 'ਚ ਨਾਂਅ ਕਮਾਉਣ ਤੋਂ ਬਾਅਦ ਉਸ ਨੂੰ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੀ ਨੌਕਰੀ ਵੀ ਮਿਲ ਗਈ ਪਰ ਕੁਝ ਸਾਲਾਂ ਬਾਅਦ ਪਰਵੀਨ ਕੁਮਾਰ ਸੋਬਤੀ ਨੇ ਐਕਟਿੰਗ ਕਰਨ ਦਾ ਮਨ ਬਣਾ ਲਿਆ ਅਤੇ ਪਿੱਛੇ ਮੁੜ ਕੇ ਨਹੀਂ ਦੇਖਿਆ।

 

ਹੋਰ ਪੜ੍ਹੋ : ਆਸ਼ਾ ਭੋਸਲੇ ਨੇ ਬਚਪਨ ਦੀਆਂ ਤਸਵੀਰਾਂ ਸ਼ੇਅਰ ਕਰ ਲਤਾ ਦੀਦੀ ਨੂੰ ਕੀਤਾ ਯਾਦ, ਲਿਖਿਆ ਖ਼ਾਸ ਨੋਟ
ਪਰਵੀਨ ਨੇ 70 ਦੇ ਦਹਾਕੇ ਦੇ ਅੰਤ ਵਿੱਚ ਮਨੋਰੰਜਨ ਦੀ ਦੁਨੀਆ ਵਿੱਚ ਕਦਮ ਰੱਖਿਆ। ਪਰਵੀਨ ਨੇ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ ਸਾਈਨ ਕਰਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਇੱਕ ਟੂਰਨਾਮੈਂਟ ਲਈ ਕਸ਼ਮੀਰ ਵਿੱਚ ਸਨ। ਉਨ੍ਹਾਂ ਦੀ ਪਹਿਲੀ ਭੂਮਿਕਾ ਰਵੀਕਾਂਤ ਨਾਗਾਇਚ ਵੱਲੋਂ ਨਿਰਦੇਸ਼ਿਤ ਕੀਤੀ ਗਈ ਸੀ ਜਿਸ ਵਿੱਚ ਉਨ੍ਹਾੰ ਦਾ ਕੋਈ ਡਾਈਲਾਗ ਨਹੀਂ ਸੀ।

ਪਰਵੀਨ ਭਾਰਤ ਸਰਕਾਰ ਤੋਂ ਬੇਹੱਦ ਹੀ ਨਾਰਾਜ਼ ਸਨ। ਪੈਨਸ਼ਨ ਬਾਰੇ ਪਰਵੀਨ ਕੁਮਾਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪੰਜਾਬ ਦੀਆਂ ਸਾਰੀਆਂ ਸਰਕਾਰਾਂ ਤੋਂ ਸ਼ਿਕਾਇਤਾਂ ਆਈਆਂ ਹਨ। ਏਸ਼ਿਆਈ ਖੇਡਾਂ ਜਾਂ ਮੈਡਲ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਪੈਨਸ਼ਨ ਦਿੱਤੀ ਜਾਂਦੀ ਸੀ, ਪਰ ਸਭ ਤੋਂ ਵੱਧ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਵਾਂਝੇ ਰਹਿ ਜਾਂਦੇ ਹਨ। ਉਹ ਇਕਲੌਤਾ ਅਥਲੀਟ ਸਨ ਜਿਨ੍ਹਾਂ ਨੇ ਰਾਸ਼ਟਰਮੰਡਲ ਦੀ ਨੁਮਾਇੰਦਗੀ ਕੀਤੀ। ਫਿਰ ਵੀ ਪੈਨਸ਼ਨ ਦੇ ਮਾਮਲੇ ਵਿੱਚ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ। ਹਾਲਾਂਕਿ ਹੁਣ ਤੱਕ ਉਹ ਬੀਐਸਐਫ ਤੋਂ ਪੈਨਸ਼ਨ ਲੈ ਰਹੇ ਸਨ।

You may also like